ਗਰਭ-ਅਵਸਥਾ ਦੌਰਾਨ ਬਲੱਡ ਪ੍ਰੈਸ਼ਰ ਵਧਣਾ ਖਤਰਨਾਕ : ਕੈਨੇਡੀਅਨ ਡਾਕਟਰ

08/22/2017 8:30:27 AM

ਟੋਰਾਂਟੋ— ਹਾਲ ਹੀ ਵਿਚ ਸਾਹਮਣੇ ਆਏ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਔਰਤਾਂ ਨੂੰ ਗਰਭ-ਅਵਸਥਾ ਦੌਰਾਨ ਹਾਈ ਬੀ. ਪੀ. ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਭਵਿੱਖ ਵਿਚ ਦਿਲ ਨਾਲ ਜੁੜੀਆਂ ਗੰਭੀਰ ਬੀਮਾਰੀਆਂ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦਾ ਖਤਰਾ ਵਧ ਰਹਿੰਦਾ ਹੈ। ਇਨ੍ਹਾਂ ਵਿਚ ਆਮ ਔਰਤਾਂ ਦੇ ਮੁਕਾਬਲੇ ਦਿਲ ਦੀਆਂ ਗੰਭੀਰ ਬੀਮਾਰੀਆਂ ਹੋਣ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ।
ਪੰਜ ਗੁਣਾ ਤੱਕ ਖਤਰਾ :
ਅਜਿਹੀਆਂ ਔਰਤਾਂ ਵਿਚ ਗਰਭ ਅਵਸਥਾ ਤੋਂ ਬਾਅਦ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਦਾ ਖਤਰਾ ਪੰਜ ਗੁਣਾ ਤੱਕ ਵਧ ਜਾਂਦਾ ਹੈ। 'ਮੈਕਗਿਲ ਯੂਨੀਵਰਸਿਟੀ' ਦੀ ਡਾਕਟਰ ਕੈਡੀਟੇਟ ਸੋਨੀਆ ਗ੍ਰਾਂਡੀ ਨੇ ਦੱਸਿਆ ਕਿ ਇਹ ਅਧਿਐਨ ਦੱਸਦਾ ਹੈ ਕਿ ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਦੀਆਂ ਸ਼ਿਕਾਇਤ ਵਾਲੀਆਂ ਔਰਤਾਂ ਦੀ ਲੰਮੇ ਸਮੇਂ ਤੱਕ ਨਿਗਰਾਨੀ ਕਰਨ ਦੀ ਲੋੜ ਹੈ ਤਾਂ ਕਿ ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਤੋਂ ਸਮਾਂ ਰਹਿੰਦੇ ਬਚਾਇਆ ਜਾ ਸਕੇ।
ਮਾਂ ਅਤੇ ਬੱਚੇ ਦੋਹਾਂ ਲਈ ਖਤਰਨਾਕ : 
ਅਧਿਐਨ ਵਿਚ ਕਿਹਾ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਕਾਰਨ ਪ੍ਰੀਕਲੈਂਪਸੀਆ ਵਰਗੀ ਗੰਭੀਰ ਸਥਿਤੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਮਾਂ ਅਤੇ ਬੱਚੇ ਦੋਹਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਅਧਿਐਨ ਪਹਿਲੀ ਵਾਰ ਗਰਭ ਧਾਰਨ ਕਰਨ ਵਾਲੀਆਂ 146748 ਔਰਤਾਂ 'ਤੇ ਕੀਤਾ ਗਿਆ।


Related News