ਝਟਕਾ! ਮਹਿੰਗਾ ਹੋ ਗਿਆ ਡੀਜ਼ਲ, ਜਾਣੋ ਨਵੀਆਂ ਕੀਮਤਾਂ
Tuesday, Sep 16, 2025 - 09:37 AM (IST)

ਇਸਲਾਮਾਬਾਦ (ਏਜੰਸੀ) - ਆਮ ਜਨਤਾ ਲਈ ਜਿੱਥੇ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨੀਆਂ ਵੀ ਮੁਸ਼ਕਲ ਹੋ ਰਹੀਆਂ ਹਨ, ਉਥੇ ਹੀ ਸਰਕਾਰ ਨੇ ਇਕ ਹੋਰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਦਰਅਸਲ ਪਾਕਿਸਤਾਨ ਦੀ ਕੇਂਦਰੀ ਸਰਕਾਰ ਨੇ ਹਾਈ-ਸਪੀਡ ਡੀਜ਼ਲ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਵੱਲੋਂ ਐਲਾਨ ਮੁਤਾਬਕ ਡੀਜ਼ਲ ਦੀ ਕੀਮਤ ਵਿੱਚ 2.78 ਰੁਪਏ ਪ੍ਰਤੀ ਲੀਟਰ ਦਾ ਇਜਾਫ਼ਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਨਵੀਂ ਕੀਮਤ 272.77 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; UK 'ਚ ਸਿੱਖ ਔਰਤ ਨਾਲ ਦਰਿੰਦਗੀ ਕਰਨ ਵਾਲਾ ਸ਼ੱਕੀ ਗ੍ਰਿਫਤਾਰ
ਦੂਜੇ ਪਾਸੇ, ਪੈਟਰੋਲ ਦੀ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਪਹਿਲਾਂ ਵਾਂਗ ਹੀ 264.61 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੇਗੀ। ਹਾਲਾਂਕਿ, ਸਰਕਾਰ ਵੱਲੋਂ ਇਸ ਤੋਂ ਇੱਕ ਦਿਨ ਪਹਿਲਾਂ ਸੰਭਾਵਨਾ ਜਤਾਈ ਗਈ ਸੀ ਕਿ ਪੈਟਰੋਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਦੀ ਕੀਮਤ ਵਿੱਚ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸੁਣਾਈ Good News ! ਜਲਦ ਗੂੰਜਣ ਵਾਲੀ ਹੈ ਬੱਚੇ ਦੀ ਕਿਲਕਾਰੀ
ਸਰੋਤਾਂ ਮੁਤਾਬਕ, ਹਾਈ-ਸਪੀਡ ਡੀਜ਼ਲ ਦੀ ਕੀਮਤ ਵਿੱਚ ਪਹਿਲਾਂ 4.79 ਰੁਪਏ ਪ੍ਰਤੀ ਲੀਟਰ ਵਾਧੇ ਦੀ ਸੰਭਾਵਨਾ ਸੀ, ਜਦਕਿ ਕੇਰੋਸੀਨ ਵਿੱਚ 3.06 ਰੁਪਏ ਅਤੇ ਲਾਈਟ ਡੀਜ਼ਲ ਵਿੱਚ 3.68 ਰੁਪਏ ਪ੍ਰਤੀ ਲੀਟਰ ਵਾਧੇ ਦਾ ਅਨੁਮਾਨ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਵਿਅਕਤੀ ਦੇ ਕਤਲ ਨਾਲ ਪਸੀਜਿਆ ਟਰੰਪ ਦਾ ਦਿਲ, ਕਿਹਾ- 'ਨਹੀਂ ਬਖਸ਼ਾਂਗੇ...'
ਇਹ ਨਵੀਆਂ ਕੀਮਤਾਂ ਲਈ ਗਣਨਾਵਾਂ ਮੁਕੰਮਲ ਹੋਣ ਤੋਂ ਬਾਅਦ ਸੰਖੇਪ ਪ੍ਰਸਤਾਵ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੂੰ ਭੇਜਿਆ ਗਿਆ, ਜਿਸ ਤੋਂ ਬਾਅਦ ਮਨਜ਼ੂਰੀ ਮਿਲਣ ਉਪਰੰਤ ਇਹ ਦਰਾਂ 16 ਸਤੰਬਰ ਤੋਂ ਲਾਗੂ ਕੀਤੀਆਂ ਗਈਆਂ। ਇਹ ਕਦਮ ਪੈਟਰੋਲੀਅਮ ਮੰਤਰਾਲਾ ਅਤੇ ਵਿੱਤ ਮੰਤਰਾਲਾ ਦੇ ਸਲਾਹ-ਮਸ਼ਵਰੇ ਨਾਲ ਚੁੱਕਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8