ਚੀਨ ਤੇ ਜਾਪਾਨ ''ਚ ਵਧਿਆ ਤਣਾਅ, ਲੜਾਕੂ ਜਹਾਜ਼ ਕੀਤੇ ਤਾਇਨਾਤ

07/20/2020 3:07:06 AM

ਟੋਕੀਓ - ਚੀਨ ਅਤੇ ਜਾਪਾਨ ਵਿਚਾਲੇ ਪੂਰਬੀ ਚੀਨ ਸਾਗਰ ਵਿਚ ਦੀਪਾਂ ਨੂੰ ਲੈ ਕੇ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਦੋਹਾਂ ਦੇਸ਼ਾਂ ਨੇ ਇਕ ਦੂਜੇ ਖਿਲਾਫ ਜੰਗ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਜਾਪਾਨ ਨੇ ਸੁਰੱਖਿਆ ਨੂੰ ਲੈ ਕੇ ਵ੍ਹਾਈਟ ਪੇਪਰ ਜਾਰੀ ਕੀਤਾ ਸੀ ਜਿਸ ਵਿਚ ਚੀਨ ਅਤੇ ਉੱਤਰੀ ਕੋਰੀਆ ਨੂੰ ਖਤਰਾ ਦੱਸਿਆ ਸੀ। ਇੰਨਾ ਹੀ ਨਹੀਂ, ਜਾਪਾਨ ਨੇ ਆਪਣੀ ਫੌਜ ਨੂੰ ਮਜ਼ਬੂਤ ਕਰਨ ਲਈ ਹੋਰ ਜ਼ਿਆਦਾ ਹਥਿਆਰਾਂ ਦੀ ਖਰੀਦ ਦੀ ਗੱਲ ਵੀ ਕੀਤੀ ਸੀ।

ਚੀਨ ਨੇ ਸ਼ੁਇਮੇਨ ਏਅਰਬੇਸ 'ਤੇ ਤਾਇਨਾਤ ਕੀਤੇ ਲੜਾਕੂ ਜਹਾਜ਼
ਇਸ ਵਿਚਾਲੇ ਚੀਨ ਨੇ ਜਾਪਾਨ ਦੇ ਨੇੜੇ ਸਥਿਤ ਫੁਜ਼ਿਆਨ ਤੋਂ ਸੁਇਮੇਨ ਏਅਰ ਬੇਸ ਨੂੰ ਅਪਗ੍ਰੇਡ ਕਰ ਉਥੋਂ 24ਜੇ-11 ਏਅਰਕ੍ਰਾਫਟ ਨੂੰ ਤਾਇਨਾਤ ਕੀਤਾ ਹੈ। ਇਨ੍ਹਾਂ ਏਅਰਕ੍ਰਾਫਟ ਦੀ ਤਾਇਨਾਤੀ ਦਾ ਮੁੱਖ ਉਦੇਸ਼ ਜਾਪਾਨ 'ਤੇ ਦਬਾਅ ਬਣਾਉਣਾ ਹੈ। ਇਸ ਏਅਰ ਬੇਸ 'ਤੇ ਚੀਨ ਨੇ ਰੂਸ ਤੋਂ ਲਈ ਐਸ.-300 ਲਾਗ ਰੇਂਜ ਸਰਫੇਸ ਟੂ ਏਅਰ ਮਿਜ਼ਾਈਲਾਂ ਵੀ ਤਾਇਨਾਤ ਕਰ ਰੱਖੀਆਂ ਹਨ। ਪਹਿਲਾਂ ਇਥੇ ਐਚਕਿਓ-9 ਮਿਜ਼ਾਈਲ ਤਾਇਨਾਤ ਸੀ।

ਜਾਪਾਨ ਨੇ ਵਧਾਈ ਕਾਮਬੈੱਟ ਏਅਰ ਪੈਟਰੋਲਿੰਗ
ਉਥੇ ਜਾਪਾਨ ਨੇ ਵੀ ਆਪਣੇ ਏਅਰ ਬੇਸ ਦੀ ਸੁਰੱਖਿਆ ਲਈ ਕਾਮਬੈੱਟ ਏਅਰ ਪੈਟਰੋਲਿੰਗ ਨੂੰ ਵਧਾ ਦਿੱਤਾ ਹੈ। ਜਾਪਾਨ ਦੇ ਕਈ ਜਹਾਜ਼, ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰਬੀ ਸਾਗਰ ਵਿਚ ਲਗਾਤਾਰ ਉਡਾਣ ਭਰ ਰਹੇ ਹਨ। ਉਥੇ, ਰਾਤ ਵਿਚ ਵੀ ਜਾਪਾਨੀ ਏਅਰ ਫੋਰਸ ਦੇ ਲੜਾਕੂ ਜਹਾਜ਼ ਕਿਸੇ ਵੀ ਐਮਰਜੰਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਇਸ ਵਿਚਾਲੇ ਜਾਪਾਨ ਨੇ ਚੀਨ ਦੇ ਕਿਸੇ ਵੀ ਏਅਰਕ੍ਰਾਫਟ ਨੂੰ ਭਜਾਉਣ ਲਈ ਹੁਣ 4 ਲੜਾਕੂ ਜਹਾਜ਼ ਭੇਜਣ ਦਾ ਫੈਸਲਾ ਲਿਆ ਹੈ। ਪਹਿਲਾਂ ਸਿਰਫ 2 ਲੜਾਕੂ ਜਹਾਜ਼ ਵੀ ਭੇਜੇ ਜਾਂਦੇ ਸਨ।


Khushdeep Jassi

Content Editor

Related News