ਅਮਰੀਕਾ 'ਚ 90 ਫੁੱਟ ਦੀ ਹਨੂੰਮਾਨ ਦੀ 'ਮੂਰਤੀ' ਦਾ ਉਦਘਾਟਨ

Tuesday, Aug 20, 2024 - 10:11 AM (IST)

ਅਮਰੀਕਾ 'ਚ 90 ਫੁੱਟ ਦੀ ਹਨੂੰਮਾਨ ਦੀ 'ਮੂਰਤੀ' ਦਾ ਉਦਘਾਟਨ

ਨਿਊਯਾਰਕ (ਰਾਜ ਗੋਗਨਾ )-ਅਮਰੀਕਾ ਦੇ ਰਾਜ ਟੈਕਸਾਸ ਦੇ ਸ਼ਹਿਰ ਹਿਊਸਟਨ ਵਿੱਚ 90 ਫੁੱਟ ਦੀ ਹਨੂੰਮਾਨ ਦੀ 'ਮੂਰਤੀ' ਸਥਾਪਤ ਕੀਤੀ ਗਈ ਹੈ। ਇਹ ਤੀਜੀ ਸਭ ਤੋਂ ਵੱਡੀ ਹਨੂੰਮਾਨ ਜੀ ਦੀ ਸਭ ਤੋਂ ਵੱਡੀ ਮੂਰਤੀ ਹੈ। ਚੀਨਜੀਅਰ ਸਵਾਮੀ ਨੇ ਹਿਊਸਟਨ ਸ਼ਹਿਰ ਅਮਰੀਕਾ ਵਿੱਚ 90 ਫੁੱਟ ਦੀ ਹਨੂੰਮਾਨ ਦੀ ਮੂਰਤੀ ਦਾ ਉਦਘਾਟਨ ਕੀਤਾ, ਜੋ ਕਿ ਅਮਰੀਕਾ ਵਿਚ ਤੀਜੀ ਸਭ ਤੋਂ ਵੱਡੀ ਮੂਰਤੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਹੁਣ ਆਸਟ੍ਰੇਲੀਆ ‘ਚ ਪੜ੍ਹਾਈ ਕਰਨਾ ਹੋਵੇਗਾ ਹੋਰ ਵੀ ਸੌਖਾ

ਅਮਰੀਕਾ ਦੇ ਹਿਊਸਟਨ ਵਿਚ ਸਥਿਤ ਦਿਵਿਆ ਅਸ਼ਟਲਕਸ਼ਮੀ ਮੰਦਿਰ ਵਿਖੇ ਸ਼੍ਰੀ ਸ਼੍ਰੀ ਸ਼੍ਰੀ ਤ੍ਰਿਦਾਂਦੀ ਚਿਨਾਜੀਅਰ ਸਵਾਮੀ ਦੇ ਨਿਰਦੇਸ਼ਨ ਹੇਠ 90 ਫੁੱਟ ਦੀ ਅਭਯਾ ਹਨੂੰਮਾਨ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਸਟੈਚੂ ਆਫ ਯੂਨੀਅਨ ਦੇ ਤੌਰ 'ਤੇ 90 ਫੁੱਟ ਅਭਯਾ ਹਨੂੰਮਾਨ ਦੀ ਮੂਰਤੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਮੂਰਤੀ ਵਜੋਂ ਦੁਨੀਆ ਦਾ ਧਿਆਨ ਖਿੱਚ ਰਹੀ ਹੈ। ਸ਼੍ਰੀ  ਤ੍ਰਿਦਾਂਦੀ ਚਿਨਾਜ਼ੀਅਰ ਸਵਾਮੀ ਨੇ ਕਿਹਾ ਕਿ ਹਿਊਸਟਨ ਵਿੱਚ ਜੋ 90 ਫੁੱਟ ਦੀ ਮੂਰਤੀ ਆਈ ਹੈ, ਉਹ ਇਕੱਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਗਰਾ ਰਾਜ ਵਿੱਚ ਭਾਰਤੀਆਂ ਦੀ  ਸ਼ਾਨ ਅਤੇ ਇਹ ਸੱਚੀ ਦ੍ਰਿੜ੍ਹਤਾ ਦਾ ਪ੍ਰਤੀਕ ਹੈ।ਇਸ ਮੌਕੇ ਹਨੂੰਮਾਨ ਜੀ ਦੀ ਮੂਰਤੀ ਤੇ ਹੈਲੀਕਟਰ ਰਾਹੀਂ ਆਸਮਾਨ ਤੋ ਫੁੱਲਾਂ ਦੀ ਵਰਖਾ ਵੀ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News