ਮੈਲਬੌਰਨ ''ਚ ਨਵੇਂ ਦਰਬਾਰ ਹਾਲ ਦਾ ਹੋਇਆ ਉਦਘਾਟਨੀ ਸਮਾਰੋਹ (ਤਸਵੀਰਾਂ)

Wednesday, Feb 14, 2024 - 04:54 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੈਲਬੌਰਨ ਦੇ ਉੱਤਰ-ਪੱਛਮ ਵਿਚ ਸਥਿਤ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਗੁਰਦੁਆਰਾ ਸਾਹਿਬ ਪਲੰਪਟਨ ਵਿਖੇ ਨਵੇਂ ਦਰਬਾਰ ਹਾਲ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। ਇਸ ਵਿੱਚ ਪੰਜਾਬ ਦੇ ਨਾਲ-ਨਾਲ ਆਸਟ੍ਰੇਲੀਆ ਭਰ ਵਿੱਚੋਂ ਸਿੱਖ ਜਗਤ ਦੀਆਂ ਉੱਚ ਸ਼ਖਸੀਅਤਾਂ, ਰਾਜਸੀ ਤੇ ਸਮਾਜਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਨ੍ਹਾਂ ਸਮਾਗਮਾਂ ਵਿੱਚ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁੱਖੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਸੰਤ ਬਾਬਾ ਘੋਲਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਵਿਸ਼ੇਸ਼ ਤੌਰ 'ਤੇ ਮੋਜੂਦ ਰਹੇ। 

PunjabKesari

 

PunjabKesari

ਪੰਜ ਪਿਆਰੀਆਂ ਦੀ ਅਗਵਾਈ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਨਵੇ ਦਰਬਾਰ ਹਾਲ ਵਿਖੇ ਸੁਸ਼ੋਭਿਤ ਕੀਤਾ ਗਿਆ। ਓਪਰੰਤ ਭਾਈ ਗੁਰਦੇਵ ਸਿੰਘ ਜੀ ਸਿਡਨੀ ਵਾਲਿਆਂ ਦੇ ਰਾਗੀ ਜੱਥੇ ਵਲੋ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਜੱਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੇ ਗੁਰਬਾਣੀ ਦਾ ਹੁਕਮਨਾਮਾ ਲਿਆ ਤੇ ਸੰਗਤਾਂ ਨੂੰ ਬੜੇ ਹੀ ਭਾਵਪੂਰਕ ਸ਼ਬਦਾਂ ਵਿੱਚ ਵਧਾਈ ਦਿੱਤੀ। ਆਰਤੀ ਉਪਰੰਤ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਨੇ ਅਰਦਾਸ ਬੇਨਤੀ ਕੀਤੀ ਤੇ ਉਦਘਾਟਨ ਸਮਾਰੋਹ ਵਿੱਚ ਪੁੱਜੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ ਵਿਗਿਆਨਕ ਤਕਨੀਕਾਂ ਅਤੇ ਪ੍ਰਾਚੀਨ ਆਰਕੀਟੈਕਚਰਲ ਤਰੀਕਿਆਂ ਦਾ ਸੰਗਮ 

ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਅਮਰੀਕਾ ਤੋਂ ਭਾਈ ਰਵਿੰਦਰ ਸਿੰਘ ਅਤੇ ਸ੍ਰ ਭੁਪਿੰਦਰ ਸਿੰਘ, ਸਿੰਘਾਪੁਰ ਤੋਂ ਉਘੇ ਕਾਰੋਬਾਰੀ ਸ੍ਰ ਹਰਜੀਤ ਸਿੰਘ ਅਤੇ ਸ੍ਰ ਦਲਜੀਤ ਸਿੰਘ, ਨਿਊਜੀਲੈਂਡ ਤੋਂ ਸੰਦੀਪ ਸਿੰਘ, ਮੈਲਬੌਰਨ ਤੋਂ ਇਲਾਵਾ ਪਰਥ, ਸਿਡਨੀ, ਬ੍ਰਿਸਬੇਨ, ਕੈਨਬਰਾ ਸ਼ੈਪਰਟਨ, ਬੈਲਰਟ ਆਦਿ ਸ਼ਹਿਰਾਂ ਤੋਂ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਵਿਖੇ ਨਵੇਂ ਦਰਬਾਰ ਦੇ ਨਾਲ-ਨਾਲ ਖੇਡ ਮੈਦਾਨ ਵੀ ਸੰਗਤਾਂ ਦੇ ਸਮਰਪਿਤ ਕੀਤਾ ਗਿਆ. ਜਿਸ ਵਿੱਚ ਬਾਸਕਟਬਾਲ, ਨੈਟਬਾਲ, ਵਾਲੀਵਾਲ ਆਦਿ ਖੇਡਾਂ ਪ੍ਰਤੀ ਬੱਚਿਆਂ ਤੇ ਨੋਜਵਾਨਾਂ ਨੂੰ ਆਕਰਸ਼ਨ ਕਰਨ ਦੇ ਲਈ ਖੇਡ ਮੈਦਾਨ ਦੀ ਚੋਣ ਕੀਤੀ ਗਈ ਹੈ। ਇਸ ਮੌਕੇ ਗਿਆਨੀ ਅਵਤਾਰ ਸਿੰਘ ਭੈਲ ਨੇ ਸਮੂਹ ਸੰਗਤਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਮੇਂ ਆਸਟ੍ਰੇਲੀਅਨ ਕੇਂਦਰੀ ਅਤੇ ਸੂਬਾ ਸਰਕਾਰ ਵੱਲੋਂ ਮੈਂਬਰ ਪਾਰਲੀਮੈਂਟ ਸੈਮ ਰੇਅ ਅਤੇ ਸਟੀਵ ਮੈਗੀਅ ਨੇ ਸਮੂਹ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News