ਅਮਰੀਕਾ ''ਚ ਜੰਗਲੀ ਅੱਗ ਨੇ ਤਬਾਹ ਕੀਤੀ 3 ਲੱਖ ਏਕੜ ਜ਼ਮੀਨ

Tuesday, Jul 13, 2021 - 01:36 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਪੱਛਮੀ ਖੇਤਰ ਜੰਗਲੀ ਅੱਗ ਕਾਰਨ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਰਿਕਾਰਡ ਤੋੜ ਗਰਮੀ ਅਤੇ ਸੋਕਾ ਜੰਗਲੀ ਅੱਗਾਂ ਲਈ ਤੇਲ ਦਾ ਕੰਮ ਕਰ ਰਹੇ ਹਨ। ਐਤਵਾਰ ਨੂੰ ਅਮਰੀਕਾ ਦੇ ਛੇ ਸੂਬਿਆਂ ਵਿੱਚ 300,000 ਏਕੜ ਤੋਂ ਵੱਧ ਰਕਬਾ ਸੜ ਗਿਆ ਅਤੇ ਗਰਮੀ ਦੀ ਬੇਰਹਿਮੀ ਨਾਲ ਬਿਜਲੀ ਸਪਲਾਈ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ। 

ਓਰੇਗਨ ਵਿੱਚ ਲੱਗੀ ਜੰਗਲੀ ਅੱਗ ਜਿਸ ਨੂੰ ਬੂਟਲੇਗ ਫਾਇਰ ਵੀ ਕਿਹਾ ਜਾਂਦਾ ਹੈ, ਨਾਲ 143,607 ਏਕੜ ਰਕਬਾ ਸੜ ਗਿਆ ਅਤੇ ਐਤਵਾਰ ਤੱਕ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਕੈਲੀਫੋਰਨੀਆ ਵਿੱਚ ਵੀ ਅਧਿਕਾਰੀਆਂ ਨੇ ਪਾਵਰ ਲਾਈਨਾਂ ਨੂੰ ਅੱਗ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਵਸਨੀਕਾਂ ਨੂੰ ਬਿਜਲੀ ਦੀ ਖਪਤ ਨੂੰ ਜਲਦੀ ਘਟਾਉਣ ਦੀ ਬੇਨਤੀ ਕੀਤੀ।  

ਪੜ੍ਹੋ ਇਹ ਅਹਿਮ ਖਬਰ- ਭਾਰੀ ਬਰਸਾਤ ਨਾਲ ਚੀਨ ’ਚ 5 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ, ਅਲਰਟ ਦਾ ਪੱਧਰ ਵਧਿਆ

ਬੈਕਵਰਥ ਕੰਪਲੈਕਸ ਵਿਚਲੀ ਅੱਗ 83,926 ਏਕੜ ਵਿੱਚ ਫੈਲੀ ਸੀ ਅਤੇ ਕੈਲੀਫੋਰਨੀਆ ਵਿੱਚ ਇਸ 'ਤੇ 8% ਤੱਕ ਕਾਬੂ ਪਾਇਆ ਗਿਆ ਸੀ। ਸ਼ਨੀਵਾਰ ਰਾਤ ਨੂੰ ਯੂ ਐਸ ਏ 395 ਤੱਕ ਫੈਲੀ ਅੱਗ ਨੇ ਨੇਵਾਡਾ ਦੀ ਵਾਸ਼ੋ ਕਾਉਂਟੀ ਵਿਚਲੇ ਘਰਾਂ ਨੂੰ ਵੀ ਪ੍ਰਭਾਵਿਤ ਕੀਤਾ। ਇਸ ਦੌਰਾਨ  ਨੇਵਾਡਾ ਅਤੇ ਕੈਲੀਫੋਰਨੀਆ ਵਿੱਚ ਗਰਮੀ ਦੀ ਬਹੁਤ ਜ਼ਿਆਦਾ ਚੇਤਾਵਨੀ ਦਿੱਤੀ ਗਈ ਹੈ ਅਤੇ ਅੱਗ ਬੁਝਾਊ ਕਰਮਚਾਰੀ ਸੋਕੇ ਦੀਆਂ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ।


Vandana

Content Editor

Related News