ਬੈਲਜ਼ੀਅਮ 'ਚ ਕਰਮਚਾਰੀਆਂ ਨੂੰ ਮਿਲੇਗਾ 3 ਦਿਨ ਦਾ ਵੀਕੈਂਡ! ਨਾਲ ਮਿਲਣਗੇ ਇਹ ਅਧਿਕਾਰ

Thursday, Feb 17, 2022 - 12:31 PM (IST)

ਬੈਲਜ਼ੀਅਮ 'ਚ ਕਰਮਚਾਰੀਆਂ ਨੂੰ ਮਿਲੇਗਾ 3 ਦਿਨ ਦਾ ਵੀਕੈਂਡ! ਨਾਲ ਮਿਲਣਗੇ ਇਹ ਅਧਿਕਾਰ

ਬ੍ਰਸੇਲਸ (ਬਿਊਰੋ): ਬੈਲਜੀਅਮ ਨੇ ਆਪਣੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇੱਥੇ ਹੁਣ ਕਰਮਚਾਰੀਆਂ ਨੂੰ ਪੰਜ ਦਿਨ ਦੇ ਬਦਲੇ ਸਿਰਫ ਚਾਰ ਦਿਨ ਹੀ ਕੰਮ ਕਰਨਾ ਹੋਵੇਗਾ। ਕਰਮਚਾਰੀਆਂ ਨੂੰ ਹੁਣ ਆਪਣੇ ਕੰਮ ਦੇ ਬਾਅਦ ਦਫਤਰ ਦਾ ਮੈਸੇਜ ਨਜ਼ਰ ਅੰਦਾਜ਼ ਕਰਨ ਦਾ ਵੀ ਅਧਿਕਾਰ ਹੋਵੇਗਾ।ਕੋਵਿਡ ਦੇ ਬਾਅਦ ਆਪਣੀ ਅਰਥਵਿਵਸਥਾ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਦੇਸ਼ ਆਪਣੇ ਕਿਰਤ ਕਾਨੂੰਨਾਂ ਵਿਚ ਤਬਦੀਲੀ ਕਰ ਰਿਹਾ ਹੈ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ ਨੇ ਕੀਤਾ।

PunjabKesari

ਮੰਗਲਵਾਰ ਨੂੰ ਕਿਰਤ ਕਾਨੂੰਨ ਦੀਆਂ ਇਹਨਾਂ ਤਬਦੀਲੀਆਂ ਬਾਰੇ ਆਪਣੇ ਮੰਤਰੀਆਂ ਨਾਲ ਪੂਰੀ ਰਾਤ ਗੱਲਬਾਤ ਦੇ ਬਾਅਦ ਅਲੈਗਜ਼ੈਂਡਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੋਵਿਡ ਕਾਰਨ ਅਸੀਂ ਜ਼ਿਆਦਾ ਲਚੀਲੇ ਢੰਗ ਨਾਲ ਕੰਮ ਕਰਨ ਲਈ ਮਜਬੂਰ ਹਾਂ। ਕਿਰਤ ਬਾਜ਼ਾਰ ਨੂੰ ਵੀ ਇਸ ਦੇ ਅਨੁਕੂਲ ਹੋਣ ਦੀ ਲੋੜ ਹੈ। ਇਸ ਕਿਰਤ ਕਾਨੂੰਨ ਵਿਚ ਸਭ ਤੋਂ ਵੱਧ ਆਕਰਸ਼ਕ ਤਬਦੀਲੀ ਕੰਮ ਦੇ ਘੰਟੇ ਖ਼ਤਮ ਹੋਣ ਦੇ ਬਾਅਦ ਦਫਤਰ ਦੇ ਫੋਨ ਨੂੰ ਬੰਦ ਕਰਨ ਦੀ ਇਜਾਜ਼ਤ ਹੈ। ਕਿਰਤ ਕਾਨੂੰਨ ਵਿਚ ਕਿਹਾ ਗਿਆ ਹੈਕਿ ਕਰਮਚਾਰੀਆਂ ਨੂੰ ਬਿਨਾਂ ਬੌਸ ਦੇ ਡਰ ਦੇ ਕੰਮ ਦੇ ਘੰਟੇ ਖ਼ਤਮ ਹੋਣ ਦੇ ਬਾਅਦ ਆਪਣਾ ਡਿਵਾਈਸ ਆਫ ਕਰਨ ਅਤੇ ਦਫਤਰ ਦਾ ਮੈਸੇਜ ਨੂੰ ਇਗਨੋਰ ਮਤਲਬ ਨਜ਼ਰ ਅੰਦਾਜ਼ ਕਰਨ ਦਾ ਅਧਿਕਾਰ ਹੈ। ਬੈਲਜੀਅਮ ਦੀ ਸਰਕਾਰ ਦਾ ਇਹ ਕਦਮ ਬੈਲਜੀਅਮ ਦੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਅਤੇ ਉਹਨਾਂ ਨੂੰ ਬਿਹਤਰ ਵਰਕ ਲਾਈਫ ਬੈਲੇਂਸ ਪ੍ਰਦਾਨ ਕਰਨ ਲਈ ਹੈ।

ਕੀਤੀਆਂ ਗਈਆਂ ਇਹ ਤਬਦੀਲੀਆਂ
ਨਵੇਂ ਕਿਰਤ ਕਾਨੂੰਨ ਦੇ ਤਹਿਤ ਕਰਮਚਾਰੀਆਂ ਨੂੰ ਪੰਜ ਦੇ ਬਜਾਏ ਚਾਰ ਦਿਨਾਂ ਵਿਚ 38 ਘੰਟੇ ਕੰਮ ਕਰਨਾ ਹੋਵੇਗਾ। ਇਸ ਨਾਲ ਕਰਮਚਾਰੀਆਂ ਨੂੰ ਜ਼ਿਆਦਾ ਲੰਬਾ ਵੀਕੈਂਡ ਮਿਲੇਗਾ। ਇਸ ਨਾਲ ਉਹਨਾਂ ਦੀ ਤਨਖਾਹ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਦੇ ਤਹਿਤ ਇਕ ਕਰਮਚਾਰੀ ਨੂੰ ਇਜਾਜ਼ਤ ਹੋਵੇਗੀ ਕਿ ਉਹ ਇਕ ਹਫ਼ਤੇ ਵਿਚ ਵੱਧ ਘੰਟੇ ਕੰਮ ਕਰ ਲਵੇ ਤਾਂ ਜੋ ਅਗਲੇ ਹਫ਼ਤੇ ਉਹ ਘੱਟ ਕੰਮ ਕਰੇ। ਹਾਲਾਂਕਿ ਇਸ ਲਈ ਉਸ ਨੂੰ ਬੌਸ ਦੀ ਇਜਾਜ਼ਤ ਲੈਣੀ ਹੋਵੇਗੀ ਜਿਸ ਦਾ ਮਤਲਬ ਹੋਇਆ ਕਿ ਇਹ ਸਹੂਲਤ ਸਿਰਫ ਵੱਡੀਆਂ ਕੰਪਨੀਆਂ ਵਿਚ ਉਪਲਬਧ ਹੋਵੇਗੀ, ਜਿੱਥੇ ਕਿਸੇ ਕਰਮਚਾਰੀ ਦੀ ਗੈਰ ਹਾਜ਼ਰੀ ਵਿਚ ਕੋਈ ਹੋਰ ਕਰਮਚਾਰੀ ਕੰਮ ਕਰ ਰਿਹਾ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਸਾਵਧਾਨ! ਸਾਊਦੀ 'ਚ 'ਲਾਲ ਦਿਲ' ਵਾਲਾ ਇਮੋਜੀ ਭੇਜਣਾ ਹੋਵੇਗਾ ਅਪਰਾਧ, ਲੱਗੇਗਾ ਜੁਰਮਾਨਾ ਤੇ ਹੋਵੇਗੀ ਜੇਲ੍ਹ

ਇਦੋਂ ਲਾਗੂ ਹੋਣਗੇ ਨਵੇਂ ਕਾਨੂੰਨ 
ਬੈਲਜੀਅਮ ਦੀ ਸਰਕਾਰ ਦੁਆਰਾ ਜਾਰੀ ਦਸਤਾਵੇਜ਼ ਮੁਤਾਬਕ ਕਿਰਤ ਕਾਨੂੰਨਾਂ ਦੀ ਇਹ ਤਬਦੀਲੀ ਤੁਰੰਤ ਲਾਗੂ ਨਹੀਂ ਕੀਤੀ ਜਾਵੇਗੀ। ਕਾਨੂੰਨ ਵਿਚ ਤਬਦੀਲੀਆਂ ਤੋਂ ਪਹਿਲਾਂ ਡ੍ਰਾਫਟ ਬਿੱਲ 'ਤੇ ਯੂਨੀਅਨਾਂ ਦੀ ਰਾਏ ਲਈ ਜਾਵੇਗੀ। ਫਿਰ ਸੰਸਦ ਵਿਚ ਇਸ 'ਤੇ ਵੋਟਿੰਗ ਤੋਂ ਪਹਿਲਾਂ ਸਰਕਾਰ ਨੂੰ ਸਲਾਹ ਦੇਣ ਵਾਲੀ ਰਾਜ ਪਰੀਸ਼ਦ ਦੁਆਰਾ ਕਾਨੂੰਨ ਦੀ ਜਾਂਚ ਕੀਤੀ ਜਾਵੇਗੀ। ਨਿਰੀਖਕਾਂ ਨੂੰ ਆਸ ਹੈ ਕਿ ਕਾਨੂੰਨਾਂ ਵਿਚ ਤਬਦੀਲੀ ਇਸ ਸਾਲ ਦੇ ਮੱਧ ਤੱਕ ਲਾਗੂ ਹੋ ਜਾਵੇਗੀ। ਬੈਲਜੀਅਮ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਰ ਸੁਧਾਰਾਂ ਵਿਚ ਕਰਮਚਾਰੀਆਂ ਨੂੰ ਟ੍ਰੇਨਿੰਗ ਅਤੇ ਈ-ਕਾਮਰਸ ਸੈਕਟਰ ਵਿਚ ਕਰਮਚਾਰੀਆਂ ਲਈ ਨਾਈਟ ਸ਼ਿਫਟ ਲਈ ਪਰੀਖਣ ਪ੍ਰੋਗਰਾਮ ਸ਼ਾਮਲ ਹੈ।

ਪੜ੍ਹੋ ਇਹ ਅਹਿਮ ਖ਼ਬਰ- ਟੋਂਗਾ ਨੂੰ ਜਵਾਲਾਮੁਖੀ ਫਟਣ ਤੋਂ ਬਾਅਦ ਰਾਹਤ ਕਾਰਜਾਂ ਲਈ 9 ਕਰੋੜ ਡਾਲਰ ਮਦਦ ਦੀ ਲੋੜ : UN

ਇਹਨਾਂ ਦੇਸ਼ਾਂ ਵਿਚ ਹੈ ਚਾਰ ਦਿਨ ਕੰਮ ਕਰਨ ਦੀ ਇਜਾਜ਼ਤ
ਸਕਾਟਲੈਂਡ ਦੀ ਨੈਸ਼ਨਲ ਪਾਰਟੀ ਨੇ ਸਤੰਬਰ 2021 ਵਿਚ ਚਾਰ ਦਿਨ ਕੰਮ ਕਰਨ ਲਈ ਇਕ ਟ੍ਰਾਇਲ ਸ਼ੁਰੂ ਕੀਤਾ ਸੀ। ਆਈਸਲੈਂਡ, ਸਪੇਨ ਅਤੇ ਜਾਪਾਨ ਨੇ ਵੀ ਪਿਛਲੇ ਸਾਲ ਚਾਰ ਦਿਨ ਕੰਮ ਹਫ਼ਤੇ ਦਾ ਟ੍ਰਾਇਲ ਕੀਤਾ ਸੀ। ਸੰਯੁਕਤ ਅਰਬ ਅਮੀਰਾਤ ਨੇ ਪਿਛਲੇ ਸਾਲ ਦਸੰਬਰ ਵਿਚ ਅਧਿਕਾਰਤ ਤੌਰ 'ਤੇ ਚਾਰ ਦਿਨ ਕੰਮ ਹਫ਼ਤੇ ਦੀ ਸ਼ੁਰੂਆਤ ਕੀਤੀ ਸੀ। ਅਜਿਹਾ ਕਰਨ ਵਾਲਾ ਯੂਏਈ ਪਹਿਲਾ ਦੇਸ਼ ਬਣਾ ਗਿਆ ਹੈ।


author

Vandana

Content Editor

Related News