ਟਰੰਪ ਦੇ ਨਾਂ ''ਤੇ ਇਜ਼ਰਾਇਲ ਦੀ ਇਸ ਬਸਤੀ ਦਾ ਨਾਂ ਹੋਵੇਗਾ ''ਰਾਮਤ ਟਰੰਪ''
Monday, Jun 17, 2019 - 02:41 AM (IST)

ਗੋਲਨ ਹਾਈਟਸ - ਇਜ਼ਰਾਇਲ 'ਚ ਹੁਣ ਟਰੰਪ ਦੇ ਨਾਂ 'ਤੇ ਹੋਟਲਾਂ, ਅਪਾਰਟਮੈਂਟ ਅਤੇ ਗੋਲਫ ਕੋਰਸ ਦੇ ਨਾਂ ਹੋਣਗੇ। ਦਰਅਸਲ, ਇਜ਼ਰਾਇਲ ਦੇ ਕੰਟਰੋਲ ਵਾਲੇ ਗੋਲਨ ਹਾਈਟਸ 'ਚ ਇਕ ਛੋਟੇ ਜਿਹੀ ਯਹੂਦੀ ਬਸਤੀ ਦਾ ਨਾਂ ਟਰੰਪ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ 'ਤੇ ਨਵੀਂ ਬਸਤੀ ਦਾ ਨਾਂ ਰੱਖਣ ਲਈ ਐਤਵਾਰ ਸਵੇਰੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਦੀ ਅਗਵਾਈ 'ਚ ਮੰਤਰੀ ਮੰਡਲ ਦੀ ਬੈਠਕ ਇਸ ਇਲਾਕੇ 'ਚ ਹੋਈ। ਇਸ ਬਸਤੀ ਨੂੰ ਹੁਣ 'ਰਾਮਤ ਟਰੰਪ' ਜਾਂ 'ਟਰੰਪ ਹਾਈਟਸ' ਦੇ ਨਾਂ ਨਾਲ ਜਾਣਿਆ ਜਾਵੇਗਾ। ਸਿਰਫ 2 ਮਹੀਨੇ ਪਹਿਲਾਂ ਹੀ ਅਮਰੀਕੀ ਨੇਤਾ ਨੇ ਇਸ ਖੇਤਰ 'ਤੇ ਇਜ਼ਰਾਇਲ ਦੀ ਹਕੂਮਤ ਨੂੰ ਮਾਨਤਾ ਦਿੱਤੀ ਸੀ।