ਕਿਮ ਨਾਲ ਬੈਠਕ 'ਚ ਜੇ ਗੱਲਬਾਤ ਸਹੀ ਨਾ ਰਹੀ ਤਾਂ ਉੱਠ ਕੇ ਬਾਹਰ ਚਲਾ ਜਾਵਾਂਗਾ : ਟਰੰਪ

04/21/2018 1:11:43 AM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਦੇ ਨਾਲ ਹੋਣ ਵਾਲੇ ਸਿਖਰ ਸੰਮੇਲਨ ਨੂੰ ਲੈ ਕੇ ਆਸ਼ਾਵਾਦੀ ਹਨ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਬੈਠਕ ਉਨ੍ਹਾਂ ਦੀ ਉਮੀਦ ਨੂੰ ਪੂਰਾ ਕਰਨ 'ਚ ਨਾਕਾਮ ਰਹੀ ਤਾਂ ਉਹ ਬੈਠਕ 'ਚੋਂ ਉੱਠ ਕੇ ਬਾਹਰ ਚੱਲੇ ਜਾਣਗੇ। ਟਰੰਪ ਨੇ ਕਿਹਾ ਕਿ ਕੋਰੀਆਈ ਪ੍ਰਾਇਦੀਪ 'ਚ ਨਿਰਆਧਾਰ (ਨਿਰਸ਼ਸਕਤੀਕਰਣ) 'ਤੇ ਚਰਚਾ ਕਰਨ ਲਈ ਆਉਣ ਵਾਲੇ ਹਫਤਿਆਂ 'ਚ ਕਿਮ ਜੋਂਗ ਓਨ ਦੇ ਨਾਲ ਮੁਲਾਕਾਤ ਕਰਨਗੇ।
ਟਰੰਪ ਨੇ ਫਲੋਰੀਡਾ ਦੇ ਮਾਰ-ਏ-ਲਾਗੋ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨਾਲ ਸੰਯੁਕਤ ਰੂਪ ਤੋਂ ਪੱਤਰਕਾਰ ਸੰਮੇਲਨ ਨੂੰ ਸੋਬੰਧਿਤ ਕਰਦੇ ਹੋਏ ਕਿਹਾ ਕਿ, 'ਜੇਕਰ ਸਾਨੂੰ ਨਹੀਂ ਲਗੇਗਾ ਕਿ ਇਹ ਸਫਲਤਪੂਰਵਕ ਹੋ ਰਿਹਾ ਹੈ ਤਾਂ ਅਸੀਂ ਨਹੀਂ ਕਰਾਂਗੇ। ਜੇਕਰ ਸਾਨੂੰ ਲੱਗਦਾ ਹੈ ਕਿ ਬੈਠਕ ਤੋਂ ਕੋਈ ਨਤੀਜਾ ਨਹੀਂ ਨਿਕਲਣ ਜਾ ਰਿਹਾ ਤਾਂ ਅਸੀਂ ਨਹੀਂ ਜਾਵਾਂਗੇ।' ਉਨ੍ਹਾਂ ਨੇ ਕਿਹਾ, 'ਜੇਕਰ ਬੈਠਕ 'ਚ ਕੋਈ ਨਤੀਜਾ ਨਾ ਨਿਕਲਿਆ ਤਾਂ ਮੈਂ ਸਨਮਾਨਪੂਰਵਕ ਬੈਠਕ 'ਚੋਂ ਬਾਹਰ ਆ ਜਾਵਾਂਗਾ ਅਤੇ ਫਿਰ ਉਹ ਹੀ ਕਰਾਂਗਾ ਜੋ ਅਸੀਂ ਕਰਨਾ ਚਾਹੁੰਦੇ ਹਾਂ ਅਤੇ ਕਰ ਰਹੇ ਹਾਂ।'
ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਜੂਨ ਜਾਂ ਉਸ ਤੋਂ ਪਹਿਲਾਂ ਕਿਮ ਨਾਲ ਮੁਲਾਕਾਤ ਕਰ ਸਕਦੇ ਹਨ। ਦੋਹਾਂ ਦੇਸ਼ਾਂ ਦੇ ਨੇਤਾ ਬੈਠਕ ਲਈ 5 ਵੱਖ-ਵੱਖ ਥਾਂਵਾਂ 'ਤੇ ਵਿਚਾਰ ਕਰ ਰਹੇ ਹਨ ਪਰ ਇਨ੍ਹਾਂ 'ਚੋਂ ਕੋਈ ਵੀ ਅਮਰੀਕੀ 'ਚ ਨਹੀਂ ਹੈ। ਟਰੰਪ ਨੇ ਕਿਹਾ ਕਿ ਜੇਕਰ ਬੈਠਤ ਚੰਗੀ ਰਹਿੰਦੀ ਹੈ ਤਾਂ ਇਹ ਦੁਨੀਆ ਅਦਭੁਤ ਹੋਵੇਗੀ। ਉਨ੍ਹਾਂ ਨੇ ਕਿਹਾ, 'ਉਮੀਦ ਕਰਦਾ ਹਾਂ ਕਿ ਬੈਠਕ ਬਹੁਤ ਸਫਲ ਰਹੇ ਅਤੇ ਅਸੀਂ ਇਸ ਨੂੰ ਲੈ ਕੇ ਉਤਸ਼ਾਹਿਤ ਹਾਂ।'
ਅਮਰੀਕੀ ਰਾਸ਼ਟਰਪਤੀ ਨੇ ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਬੈਠਕਾਂ ਦੇ ਸਿਲਸਿਲੇ ਤੋਂ ਬਾਅਦ ਉਮੀਦ ਜਤਾਈ ਕਿ ਕੋਰੀਆਈ ਪ੍ਰਾਇਦੀਪ ਸੁਰੱਖਿਅਤ ਅਤੇ ਸ਼ਾਂਤੀਪੂਰਵਕ ਰਹਿ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਮ ਦੇ ਨਾਲ ਚਰਚਾ ਦੇ ਮੁੱਦਿਆਂ 'ਚ ਉੱਤਰ ਕੋਰੀਆ 'ਚ 3 ਅਮਰੀਕੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਵੀ ਸ਼ਾਮਲ ਹੋਵੇਗਾ। ਟਰੰਪ ਨੇ ਉੱਤਰ ਕੋਰੀਆ 'ਤੇ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਦੀ ਵੀ ਤਾਰੀਫ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਉੱਤਰ ਕੋਰੀਆ ਦੇ ਸਬੰਧ 'ਚ ਟਰੰਪ ਦੇ ਯਤਨਾਂ ਲਈ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਉੱਤਰ ਕੋਰੀਆ ਦੀ ਪੂਰੀ ਤਰ੍ਹਾਂ ਤਰ੍ਹਾਂ ਨਿਰਆਧਾਰ ਦੀ ਮੰਗ ਕੀਤੀ। ਆਬੇ ਨੇ ਕਿਹਾ ਕਿ ਟਰੰਪ ਦੇ ਨਾਲ ਗੱਲਬਾਤ 'ਚ ਦੋਹਾਂ ਦੇਸ਼ ਹੋਣ ਵਾਲੇ ਅਮਰੀਕਾ-ਉੱਤਰ ਕੋਰੀਆ ਸੰਮੇਲਨ ਦੇ ਸਬੰਧ 'ਚ ਸਮਝੌਤੇ 'ਤੇ ਪਹੁੰਚੇ।


 


Related News