ਰੂਸ ''ਚ ਇਕ ਦਿਨ ''ਚ ਕੋਰੋਨਾ ਦੇ 40 ਹਜ਼ਾਰ ਤੋਂ ਵਧ ਮਾਮਲੇ ਆਏ ਸਾਹਮਣੇ, 1,189 ਲੋਕਾਂ ਦੀ ਹੋਈ ਮੌਤ

Wednesday, Nov 03, 2021 - 11:15 PM (IST)

ਰੂਸ ''ਚ ਇਕ ਦਿਨ ''ਚ ਕੋਰੋਨਾ ਦੇ 40 ਹਜ਼ਾਰ ਤੋਂ ਵਧ ਮਾਮਲੇ ਆਏ ਸਾਹਮਣੇ, 1,189 ਲੋਕਾਂ ਦੀ ਹੋਈ ਮੌਤ

ਮਾਸਕੋ-ਰੂਸ 'ਚ ਕੋਰੋਨਾ ਵਾਇਰਸ ਦੇ ਮਾਮਲੇ ਅਤੇ ਮੌਤਾਂ ਦਾ ਅੰਕੜਾ ਬੁੱਧਵਾਰ ਨੂੰ ਸਭ ਤੋਂ ਜ਼ਿਆਦਾ ਪੱਧਰ 'ਤੇ ਰਿਹਾ। ਉਥੇ ਦੇਸ਼ ਦੇ ਕਈ ਖੇਤਰਾਂ ਨੇ ਵਾਇਰਸ ਦੇ ਕਹਿਰ ਨੂੰ ਕੰਟਰੋਲ ਕਰਨ ਲਈ ਪਾਬੰਦੀਆਂ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ। ਰੂਸ ਦੇ ਸੂਬੇ ਕੋਰੋਨਾ ਵਾਇਰਸ ਟਾਸਕ ਫੋਰਸ ਨੇ ਕਿਹਾ ਕਿ ਇਕ ਦਿਨ ਪਹਿਲਾਂ ਇਨਫੈਕਸ਼ਨ ਦੇ 40,000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਜੋ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : ਬੇਲਾਰੂਸ ਦਾ ਕਾਰਗੋ ਜਹਾਜ਼ ਰੂਸ 'ਚ ਹਾਦਸਾਗ੍ਰਸਤ, 4 ਦੀ ਮੌਤ

ਸੱਤ ਦਿਨਾਂ 'ਚ ਪੰਜਵੀਂ ਵਾਰ ਹੈ ਜਦ ਰੋਜ਼ਾਨਾ ਮਾਮਲਿਆਂ ਨੇ ਨਵਾਂ ਰਿਕਾਰਡ ਬਣਾਇਆ ਹੈ। ਟਾਸਕ ਫੋਰਸ ਨੇ ਇਹ ਵੀ ਦੱਸਿਆ ਕਿ ਇਨਫੈਕਸ਼ਨ ਕਾਰਨ 1,189 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਹ ਨਵਾਂ ਰਿਕਾਰਡ ਹੈ। ਰੂਸ 'ਚ ਪੰਜ ਦਿਨ ਦੀ ਤਾਲਾਬੰਦੀ ਲਾਗੂ ਹੈ ਜੋ ਸਰਕਾਰ ਨੇ ਕੋਵਿਡ-19 ਦੇ ਕਹਿਰ ਨੂੰ ਰੋਕਣ ਲਈ ਲਾਈ ਹੈ।

ਇਹ ਵੀ ਪੜ੍ਹੋ : ਅਮਰੀਕਾ: ਬੋਸਟਨ ਨੇ ਪਹਿਲੀ ਤੇ ਏਸ਼ੀਆਈ ਮੂਲ ਦੀ ਮਹਿਲਾ ਨੂੰ ਮੇਅਰ ਵਜੋਂ ਚੁਣਿਆ

ਪਿਛਲੇ ਮਹੀਨੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਹੁਕਮ ਦਿੱਤਾ ਸੀ ਕਿ ਜ਼ਿਆਦਾਤਰ ਕਰਮਚਾਰੀ 30 ਅਕਤੂਬਰ ਤੋਂ ਸੱਤ ਨਵੰਬਰ ਦਰਮਿਆਨ ਕੰਮ 'ਤੇ ਨਾ ਆਉਣ। ਉਨ੍ਹਾਂ ਨੇ ਖੇਤਰੀ ਸਰਕਾਰਾਂ ਨੂੰ ਜ਼ਰੂਰਤ ਪੈਣ 'ਤੇ ਇਸ ਮਿਆਦ 'ਚ ਵਾਧੇ ਕਰਨ ਦੇ ਅਧਿਕਾਰ ਦੇ ਦਿੱਤੇ ਸਨ। ਰਾਜਧਾਨੀ ਮਾਸਕੋ ਤੋਂ ਕਰੀਬ 500 ਕਿਲੋਮੀਟਰ ਦੂਰ ਸਥਿਤ ਨੋਵਗੋਰਡ ਖੇਤਰ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੰਮ ਵਾਲੀਆਂ ਥਾਵਾਂ ਨੂੰ ਬੰਦ ਰੱਖਣ ਦੀ ਮਿਆਦ ਇਕ ਹੋਰ ਹਫ਼ਤੇ ਲਾਗੂ ਰਹੇਗੀ।

ਇਹ ਵੀ ਪੜ੍ਹੋ : ਕੋਵੈਕਸੀਨ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ 'ਤੇ ਖੁਸ਼ੀ ਹੋਈ : WHO ਮੁੱਖੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News