ਪੈਰਿਸ ''ਚ ਪ੍ਰਵਾਸੀ ਰੈਲੀ ਦੌਰਾਨ 40 ਹਿਰਾਸਤ ''ਚ
Saturday, Jul 13, 2019 - 11:05 PM (IST)

ਪੈਰਿਸ - ਫਰਾਂਸ ਦੀ ਰਾਜਧਾਨੀ ਪੈਰਿਸ ਦੇ ਪੈਂਥੀਅਨ ਇਮਾਰਤ ਦੇ ਨੇੜੇ ਪ੍ਰਵਾਸੀ ਪ੍ਰਦਰਸ਼ਨ ਦੌਰਾਨ ਕਰੀਬ 40 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਥਾਨਕ ਪੁਲਸ ਨੇ ਟਵਿੱਟਰ 'ਤੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਏ ਪ੍ਰਦਰਸ਼ਨ 'ਚ ਸ਼ਾਮਲ 37 ਲੋਕਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਇਸ ਵਿਚਾਲੇ ਆਰ. ਐੱਫ.ਆਈ. ਬ੍ਰਾਡਕਾਸਟਰ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਕਰੀਬ 700 ਪ੍ਰਦਰਸ਼ਨਕਾਰੀਆਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਦੇਸ਼ 'ਚ ਪਨਾਹ ਲੈਣ ਵਾਲਿਆਂ ਲਈ ਕੰਮ ਕਰਨ ਦੀ ਮੌਜੂਦਾ ਸਥਿਤੀ ਖਿਲਾਫ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਪ੍ਰਵਾਸੀਆਂ ਦੀ ਕਾਨੂੰਨੀ ਸਥਿਤੀ ਨੂੰ ਸਥਾਪਿਤ ਕਰਨ ਅਤੇ ਉਨ੍ਹਾਂ ਆਵਾਸ ਦੇਣ ਦੀ ਅਪੀਲ ਕੀਤੀ। ਆਯੋਜਨ ਚੈਪੇਲ ਡਿਬੌਟ ਮਾਇਗ੍ਰੇਂਟ ਰਾਈਟਸ ਗਰੁੱਪ ਨੇ ਕੀਤਾ ਸੀ ਜਿਸ ਦਾ ਆਖਣਾ ਹੈ ਕਿ ਹਫਤਿਆਂ ਪਹਿਲਾਂ ਇਸ ਨੇ ਪ੍ਰਧਾਨ ਮੰਤਰੀ ਐਡੋਡਰ ਫਿਲੀਪੇ ਨੂੰ ਪੱਤਰ ਲਿੱਖ ਕੇ ਪਨਾਹ ਲੈਣ ਵਾਲਿਆਂ ਦੀ ਕਾਰਜ ਸਥਿਤੀ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ।