ਜਾਪਾਨ: ਭੂਚਾਲ ਕਾਰਨ ਹੁਣ ਤੱਕ ਹੋਈਆਂ 62 ਮੌਤਾਂ, ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਲਈ ਸੰਘਰਸ਼ ਜਾਰੀ
Wednesday, Jan 03, 2024 - 12:46 PM (IST)
ਸੁਜ਼ੂ/ਜਾਪਾਨ (ਭਾਸ਼ਾ)- ਜਾਪਾਨ ਦੇ ਇਸ਼ੀਕਾਵਾ ਸੂਬੇ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਵਿੱਚ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 62 ਹੋ ਗਈ। ਬਚਾਅ ਕਾਮੇ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਜਾਪਾਨ ਦੇ ਇਸ਼ੀਕਾਵਾ ਸੂਬੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ 7.6 ਤੀਬਰਤਾ ਦੇ ਭੂਚਾਲ ਦੇ ਬਾਅਦ ਵੀ 2 ਦਿਨ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੁੱਝ ਖੇਤਰਾਂ ਵਿਚ ਪਾਣੀ, ਬਿਜਲੀ ਅਤੇ ਫੋਨ ਸੇਵਾਵਾਂ ਅਜੇ ਵੀ ਬੰਦ ਹਨ। ਸਥਾਨਕ ਨਿਵਾਸੀ ਤਬਾਹ ਹੋਏ ਘਰਾਂ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਇਸ਼ੀਕਾਵਾ ਦੇ ਸੂਬਾਈ ਅਧਿਕਾਰੀਆਂ ਮੁਤਾਬਕ ਵਾਜਿਮਾ ਸ਼ਹਿਰ ਵਿਚ 29 ਲੋਕਾਂ ਦੀ ਮੌਤ ਹੋਈ ਹੈ, ਜਦੋਂਕਿ ਸੁਜ਼ੂ ਵਿਚ 22 ਲੋਕਾਂ ਦੀ ਜਾਨ ਚਲੀ ਗਈ। ਉਥੇ ਹੀ ਆਸ-ਪਾਸ ਦੇ ਸੂਬਿਆਂ ਵਿਚ ਦਰਜਨਾਂ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਨੇ ਅਧਿਕਾਰਤ ਤੌਰ 'ਤੇ ਇਸਨੂੰ 2024 ਨੋਟੋ ਪ੍ਰਾਇਦੀਪ ਭੂਚਾਲ ਦਾ ਨਾਮ ਦਿੱਤਾ ਹੈ। ਜੇ.ਐੱਮ.ਏ. ਨੇ ਭੂਚਾਲ ਤੋਂ ਬਾਅਦ ਜਾਪਾਨ ਦੇ ਸਾਗਰ ਦੇ ਕੰਢੇ ਸੁਨਾਮੀ ਦੀਆਂ ਸਾਰੀਆਂ ਸਲਾਹਾਂ ਨੂੰ ਹਟਾ ਦਿੱਤਾ ਹੈ, ਪਰ ਮੌਸਮ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਹਫ਼ਤੇ ਦੇ ਅੰਦਰ, ਖਾਸ ਤੌਰ 'ਤੇ ਅਗਲੇ 2 ਤੋਂ 3 ਦਿਨਾਂ ਵਿੱਚ ਫਿਰ ਤੋਂ ਤੇਜ਼ ਝਟਕੇ ਆ ਸਕਦੇ ਹਨ।
ਇਹ ਵੀ ਪੜ੍ਹੋ: ਨਵਾਂ ਸਾਲ ਚੜ੍ਹਦੇ ਹੀ ਬ੍ਰਿਟਿਸ਼ ਅਖ਼ਬਾਰ ਨੇ ਕੀਤੀ ਭਵਿੱਖਬਾਣੀ, ਇਸ ਵਾਰ ਵੀ ਮੋਦੀ ਸਿਰ ਸਜੇਗਾ PM ਦਾ ਤਾਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।