ਇਟਲੀ ਯੂਥ ਮੇਲੇ ''ਚ ਮੁਟਿਆਰਾਂ ਨੇ ਨੱਚ-ਨੱਚ ਕੇ ਲਾਈਆਂ ਰੌਣਕਾਂ

Wednesday, Sep 07, 2022 - 12:12 PM (IST)

ਮਿਲਾਨ/ਇਟਲੀ (ਸਾਬੀ ਚੀਨੀਆ) ਪੰਜਾਬੀ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਗਏ ਹਨ, ਉੱਥੇ ਉਹਨਾਂ ਸਦਾ ਹੀ ਆਪਣੇ ਅਮੀਰ ਵਿਰਸੇ ਨੂੰ ਸਾਂਭੀ ਰੱਖਿਆ ਹੈ। ਵਿਦੇਸ਼ਾਂ ਵਿਚ ਰਹਿਕੇ ਵੀ ਸੱਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ।ਅਜਿਹਾ ਹੀ ਇਕ ਪ੍ਰੋਗਰਾਮ ਯੂਥ ਫੈਸਟੀਵਲ ਦੇ ਨਾਂ 'ਤੇ ਹਰਕੀਰਤ ਐਂਟਰਪ੍ਰਾਈਜ਼ਿਜ਼ ਵੱਲੋਂ ਜ਼ਿਲ੍ਹਾ ਕਰੇਮਨਾ ਦੇ ਕਸਬਾ ਸੋਨਚੀਨੋ ਵਿਖੇ ਕਰਵਾਇਆ ਗਿਆ। ਮੇਲੇ ਵਿੱਚ ਪਹੁੰਚੀਆਂ ਮੁਟਿਆਰਾਂ ਨੇ ਗਿੱਧਾ-ਭੰਗੜਾ, ਬੋਲੀਆਂ, ਟੱਪਿਆਂ ਤੋਂ ਇਲਾਵਾ ਪੰਜਾਬੀ ਗੀਤਾਂ 'ਤੇ ਖੂਬ ਮਨੋਰੰਜਨ ਕੀਤਾ।ਇਸ ਮੇਲੇ ਵਿੱਚ ਪੰਜਾਬੀ ਮੁਟਿਆਰ ਮਨਦੀਪ ਨੇ ਸੋਲੋ ਪ੍ਰਫਾਰਮੈਂਸ ਕਰਕੇ ਜਿੱਥੇ ਵਾਹਵਾ ਖੱਟੀ, ਉਥੇ ਹੀ ਗਿੱਧੇ ਦੀ ਟੀਮ ਦਾ ਸ਼ਿੰਗਾਰ ਸਿਮਰਨ ਅਤੇ ਗੁਰਲੀਨ ਨੇ ਪੰਜਾਬੀ ਲੋਕ ਬੋਲੀਆਂ ਅਤੇ ਗਿੱਧੇ ਦੇ ਨਾਲ ਬੇਮਿਸਾਲ ਪੇਸ਼ਕਾਰੀ ਕੀਤੀ।  

PunjabKesari

ਪੜ੍ਹੋ ਇਹ ਅਹਿਮ  ਖ਼ਬਰ-ਗੁਰਪਤਵੰਤ ਪੰਨੂੰ ਦੀ CM ਮਾਨ ਤੇ ਡੀਜੀਪੀ ਯਾਦਵ ਨੂੰ ਧਮਕੀ, ਜਾਣੋ ਕੀ ਹੈ ਮਾਮਲਾ

ਇਸ ਮੌਕੇ ਮੁਟਿਆਰਾਂ ਦੇ ਹੱਥਾਂ ਵਿੱਚ ਫੜੀਆਂ ਪੱਖੀਆਂ,ਘੜਾ, ਛੱਜ,ਫੁਲਕਾਰੀ ਮੇਲੇ ਨੂੰ ਚਾਰ ਚੰਨ ਲਗਾ ਰਹੇ ਸਨ।ਤੀਆਂ ਦੇ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੈਡਮ ਵਰਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਇਟਲੀ ਵਿੱਚ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਦਾ ਇਹ ਇਕ ਸਭ ਤੋਂ ਵੱਡਾ ਉਪਰਾਲਾ ਹੈ। ਸਾਨੂੰ ਆਪਣੇ ਬੱਚਿਆਂ ਲਈ ਪੰਜਾਬ ਦੇ ਉਨ੍ਹਾਂ ਤਿਉਹਾਰਾਂ ਮੇਲਿਆਂ ਨੂੰ ਕਰਵਾਉਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਕਿ ਉਹ ਸਦਾ ਹੀ ਇਹਨਾਂ ਨਾਲ ਜੁੜੇ ਰਹਿਣ ਅਤੇ ਆਪਣੇ ਅਮੀਰ ਵਿਰਸੇ ਨੂੰ ਕਦੀ ਵੀ ਭੁੱਲ ਨਾ ਸਕਣ। ਇਸ ਮੌਕੇ ਸਰਬਜੀਤ ਕੌਰ ਗੋਬਿੰਦਪੁਰੀ ਨੇ ਤੀਆਂ ਦੇ ਮੇਲੇ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਮਿਲਣ ਦਾ ਵਾਅਦਾ ਕੀਤਾ।


Vandana

Content Editor

Related News