ਕੋਰੋਨਾ ਕਾਲ ’ਚ ਅਮਰੀਕੀਆਂ ਨੇ ਮਾਨਸਿਕ ਸ਼ਾਂਤੀ ਲਈ ਲੱਭਿਆ ਨਵਾਂ ਢੰਗ, ਗਾਂ ਨੂੰ ਗਲੇ ਲਾਉਣ ਲਈ ਅਦਾ ਕਰ ਰਹੇ ਇੰਨੇ ਡਾਲਰ

Monday, May 24, 2021 - 11:08 PM (IST)

ਕੋਰੋਨਾ ਕਾਲ ’ਚ ਅਮਰੀਕੀਆਂ ਨੇ ਮਾਨਸਿਕ ਸ਼ਾਂਤੀ ਲਈ ਲੱਭਿਆ ਨਵਾਂ ਢੰਗ, ਗਾਂ ਨੂੰ ਗਲੇ ਲਾਉਣ ਲਈ ਅਦਾ ਕਰ ਰਹੇ ਇੰਨੇ ਡਾਲਰ

ਇੰਟਰਨੈਸ਼ਨਲ ਡੈਸਕ : ਕੋਰੋਨਾ ਦੀ ਲਾਗ (ਮਹਾਮਾਰੀ) ਨੇ ਇਸ ਵੇਲੇ ਦੁਨੀਆ ’ਚ ਆਫ਼ਤ ਲਿਆਂਦੀ ਹੋਈ ਹੈ ਤੇ ਇਸ ਦੀ ਲਾਗ ਨਾਲ ਦਿਨੋ-ਦਿਨ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੇ ਕਹਿਰ ਨੇ ਪੂਰੀ ਦੁਨੀਆ ਨੂੰ ਆਪਣੇ ਲਪੇਟੇ ’ਚ ਲਿਆ ਹੋਇਆ ਹੈ। ਕੋਰੋਨਾ ਕਾਰਨ ਕਈ ਦੇਸ਼ਾਂ ’ਚ ਤਾਂ ਪੂਰਨ ਤੌਰ ’ਤੇ ਤਾਲਾਬੰਦੀ ਹੈ ਤੇ ਕਈ ਦੇਸ਼ਾਂ ਨੇ ਇਸ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਕਾਰਨ ਕਈ ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ ਤੇ ਇਸ ਕਾਰਨ ਘਰਾਂ ਕੈਦ ਹੋ ਕੇ ਉਹ ਮਾਨਸਿਕ ਤਣਾਅ ਦੇ ਸ਼ਿਕਾਰ ਹੋਣ ਲੱਗ ਪਏ ਤੇ ਇਸ ਸਮੱਸਿਆ ਤੋਂ ਪੀੜਤ ਲੋਕ ਤੁਹਾਨੂੰ ਆਮ ਹੀ ਮਿਲ ਜਾਣਗੇ। ਲੋਕ ਆਪੋ-ਆਪਣੇ ਢੰਗ ਤਰੀਕਿਆਂ ਨਾਲ ਮਾਨਸਿਕ ਤਣਾਅ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਮਰੀਕਾ ਤੇ ਯੂਰਪ ਦੇ ਲੋਕਾਂ ਨੇ ਅਜਿਹਾ ਤਰੀਕਾ ਕੱਢਿਆ ਹੈ, ਜਿਸ ’ਚ ਦਾਅਵਾ ਕੀਤਾ ਜਾਂਦਾ ਹੈ ਕਿ ਮਾਨਸਿਕ ਤਣਾਅ ਘੱਟ ਹੋ ਜਾਵੇਗਾ। ਲੋਕਾਂ ਨੇ ਮਾਨਸਿਕ ਸ਼ਾਂਤੀ ਹਾਸਲ ਕਰਨ ਲਈ ਕਾਓ ਹਗਿੰਗ ਮਤਲਬ ਗਾਂ ਨੂੰ ਗਲੇ ਲਾ ਰਹੇ ਹਨ। ਇਸ ਲਈ ਉਹ 200 ਡਾਲਰ ਤਕ ਅਦਾ ਕਰ ਰਹੇ ਹਨ।

ਕਾਂਗਰਸੀ ਨੇਤਾ ਮਿਲਿੰਦ ਦੇਵੜਾ ਨੇ ਸੀ. ਐੱਨ. ਬੀ. ਸੀ. ਦਾ ਇਕ ਵੀਡੀਓ ਸ਼ੇਅਰ ਕਰ ਕੇ ਕਿਹਾ ਕਿ ਅਮਰੀਕਾ ’ਚ ਲੋਕ ਗਾਂ ਨੂੰ ਗਲੇ ਲਾਉਣ ਲਈ ਇਕ ਘੰਟੇ ਦਾ 200 ਡਾਲਰ ਅਦਾ ਕਰ ਰਹੇ ਹਨ। ਉਨ੍ਹਾਂ ਲਿਖਿਆ ਕਿ ਇਹ ਸਾਫ਼ ਹੈ ਕਿ ਭਾਰਤ ਇਸ ’ਚ ਅੱਗੇ ਹੈ। ਇਥੇ ਗਾਵਾਂ ਨੂੰ 3000 ਹਜ਼ਾਰ ਸਾਲਾਂ ਤੋਂ ਪੂਜਿਆ ਜਾ ਰਿਹਾ ਹੈ। ਇਸ ਦਾ ਕਾਰਣ ਦੱਸਿਆ ਜਾ ਰਿਹਾ ਹੈ ਕਿ ਗਾਂ ਨੂੰ ਗਲੇ ਲਾਉਣ ਨਾਲ ਨਾ ਸਿਰਫ ਤਣਾਅ ਤੋਂ ਖਹਿੜਾ ਛੁੱਟਦਾ ਹੈ ਬਲਕਿ ਮਾਨਸਿਕ ਸਿਹਤ ਦੇ ਲਿਹਾਜ਼ ਨਾਲ ਕਿਸੇ ਪਾਲਤੂ ਜਾਨਵਰ ਦਾ ਨਾਲ ਹੋਣਾ ਬਹੁਤ ਫਾਇਦੇਮੰਦ ਹੈ, ਉਸੇ ਤਰ੍ਹਾਂ ਭਾਰਤ ’ਚ ਗਾਂ ਨੂੰ ਸਹਿਲਾਉਣ ਤੇ ਗਲੇ ਲਾਉਣ ਦੀ ਪ੍ਰੰਪਰਾ ਕਾਫ਼ੀ ਪੁਰਾਣੀ ਹੈ। ਹੁਣ ਦੁਨੀਆ ’ਚ ਇਹ ਟ੍ਰੈਂਡ ਵਧ ਰਿਹਾ ਹੈ।

 

ਡਾਕਟਰਾਂ ਦਾ ਕਹਿਣਾ ਹੈ ਕਿ ਗਾਂ ਨੂੰ ਗਲੇ ਲਾਉਣ ਦਾ ਅਹਿਸਾਸ ਘਰ ’ਚ ਇਕ ਬੱਚੇ ਜਾਂ ਪਾਲਤੂ ਜਾਨਵਰ ਨੂੰ ਪਾਲਣ ਦੇ ਬਰਾਬਰ ਹੈ। ਇਕ ਹੱਗ ਹੈਪੀ ਹਾਰਮੋਨ ਆਕਸੀਟੋਸਿਨ, ਸੇਰੋਟੋਨਿਨ ਤੇ ਡੋਪਾਮਾਈਨ ਨੂੰ ਘੱਟ ਕਰਦਾ ਹੈ, ਕੋਰਟੀਸੋਲ ਨੂੰ ਘੱਟ ਕਰਦਾ ਹੈ। ਇਹ ਤਣਾਅ ਦੇ ਪੱਧਰ, ਚਿੰਤਾ ਤੇ ਉਦਾਸੀ ਤੇ ਲੱਛਣਾਂ ਨੂੰ ਘੱਟ ਕਰਦਾ ਹੈ। ਗਾਂ ਸੁਭਾਅ ਤੋਂ ਸ਼ਾਂਤ, ਕੋਮਲ ਤੇ ਧੀਰਜਵਾਨ ਹੁੰਦੀ ਹੈ ਤੇ ਗਲੇ ਲਾਉਣ ਵਾਲਿਆਂ ਨੂੰ ਜਾਨਵਰ ਉਸ ਦੇ ਗਰਮ ਸਰੀਰ ਦੇ ਤਾਪਮਾਨ, ਹੌਲੀ ਗਤੀ ਨਾਲ ਦਿਲ ਦੀ ਧੜਕਨ ਤੇ ਵੱਡੇ ਆਕਾਰ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਸਰੀਰ ’ਚ ਇਮਿਊਨਿਟੀ ਆਉਂਦੀ ਹੈ ਤੇ ਤਣਾਅ ਪ੍ਰਕਿਰਿਆ ਨੂੰ ਰੈਗੂਲੇਟ ਕਰਨ ’ਚ ਮਦਦ ਕਰਦਾ ਹੈ।


author

Manoj

Content Editor

Related News