ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਵੱਲੋਂ ਤਿਰੰਗੇ ਦਾ ਅਪਮਾਨ, ਹਨੂੰਮਾਨ ਦੀ ਮੂਰਤੀ ਸਥਾਪਨਾ ਦਾ ਕਰ ਰਿਹੈ ਵਿਰੋਧ

12/18/2023 12:03:27 PM

ਇੰਟਰਨੈਸ਼ਨਲ ਡੈਸਕ: ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਨੇ ਮੁੜ ਤਿਰੰਗੇ ਦਾ ਅਪਮਾਨ ਕੀਤਾ ਹੈ। ਭਾਰਤੀ ਦੂਤਘਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੇ ਤਿਰੰਗੇ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਕੈਨੇਡੀਅਨ ਪੁਲਸ ਮੂਕ ਦਰਸ਼ਕ ਬਣੀ ਰਹੀ। ਅਸਲ ਵਿਚ ਅਗਲੇ ਸਾਲ 23 ਅਪ੍ਰੈਲ ਨੂੰ ਬਰੈਂਪਟਨ 'ਚ ਭਗਵਾਨ ਹਨੂੰਮਾਨ ਦੀ 55 ਫੁੱਟ ਉੱਚੀ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਖਾਲਿਸਤਾਨ ਸਮਰਥਕ ਗੁੱਸੇ 'ਚ ਹਨ। ਖਾਲਿਸਤਾਨੀਆਂ ਦੀ ਇਸ ਕਾਰਵਾਈ ਕਾਰਨ ਭਾਰਤੀ ਮੂਲ ਦੇ ਰਾਸ਼ਟਰਵਾਦੀ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ। 

ਵਧਾਈ ਗਈ ਸੁਰੱਖਿਆ

ਬਰੈਂਪਟਨ ਵਿੱਚ ਭਾਰਤੀ ਮੂਲ ਦੇ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਿਸੇ ਧਰਮ ਵਿੱਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ। ਹਿੰਦੂਆਂ ਨੂੰ ਆਪਣੇ ਮੰਦਰ ਵਿੱਚ ਭਗਵਾਨ ਹਨੂੰਮਾਨ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕਰਨ ਦਾ ਪੂਰਾ ਅਧਿਕਾਰ ਹੈ। ਇਸ ਵਿਚ ਵਿਘਨ ਪਾਉਣਾ ਜਾਂ ਸਵਾਲ ਉਠਾਉਣਾ ਗਲਤ ਹੈ।
ਤਿਰੰਗੇ ਦਾ ਅਪਮਾਨ ਕਰਨ ਵਾਲੇ ਖਾਲਿਸਤਾਨ ਸਮਰਥਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਹਿੰਦੂ-ਸਿੱਖ ਭਾਈਚਾਰੇ ਵਿੱਚ ਦੂਰੀ ਪੈਦਾ ਕਰ ਸਕਦੀਆਂ ਹਨ। 

ਕੈਨੇਡਾ ਦੇ ਸਾਬਕਾ ਸੰਸਦ ਮੈਂਬਰ ਰਮੇਸ਼ ਸੰਘਾ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਨਾ ਸਿਰਫ ਮਾਹੌਲ ਖਰਾਬ ਕਰ ਰਹੇ ਹਨ, ਪਰ ਉਹ ਹਿੰਦੂ ਅਤੇ ਸਿੱਖ ਧਰਮਾਂ ਵਿਚਕਾਰ ਦੀਵਾਰ ਖੜ੍ਹੀ ਕਰ ਰਹੇ ਹਨ, ਜਦੋਂ ਕਿ ਦੋਵਾਂ ਧਰਮਾਂ ਵਿਚਕਾਰ ਬਹੁਤ ਡੂੰਘਾ ਅਧਿਆਤਮਿਕ ਰਿਸ਼ਤਾ ਹੈ। ਖਾਲਿਸਤਾਨ ਸਮਰਥਕ ਲਗਾਤਾਰ ਭਾਰਤੀ ਡਿਪਲੋਮੈਟ ਸੰਜੇ ਕੁਮਾਰ ਵਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਹਨੂੰਮਾਨ ਦੀ ਮੂਰਤੀ ਨੂੰ ਲੈ ਕੇ ਜਾਰੀ ਵਿਰੋਧ ਤੋਂ ਬਾਅਦ ਬਰੈਂਪਟਨ ਮੰਦਰ ਨੇ ਸੁਰੱਖਿਆ ਵਧਾ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਯੁੱਧਿਆ 'ਚ ਜਲਦ ਹੋਵੇਗੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ, ਅਮਰੀਕਾ 'ਚ ਵੀ ਗੂੰਜੇ ਸ਼੍ਰੀ ਰਾਮ ਦੇ ਨਾਅਰੇ (ਤਸਵੀਰਾਂ)

ਮੰਦਰ ਦੇ ਪੁਜਾਰੀ ਫੂਲ ਕੁਮਾਰ ਸ਼ਰਮਾ ਨੇ ਦੱਸਿਆ,"ਅਸੀਂ ਮੰਦਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਅਸੀਂ ਰਾਤ ਨੂੰ ਵੀ ਨਿਗਰਾਨੀ ਰੱਖਾਂਗੇ।" ਇਹ ਮੂਰਤੀ ਰਾਜਸਥਾਨ ਦੇ ਮੂਰਤੀਕਾਰ ਨਰੇਸ਼ ਕੁਮਾਵਤ ਵੱਲੋਂ ਬਣਾਈ ਜਾ ਰਹੀ ਹੈ। ਹਿੰਦੂ ਦੇਵੀ-ਦੇਵਤਿਆਂ ਦੀ ਮੂਰਤੀ ਬਣਾਉਣ ਵਿੱਚ ਆਪਣੀ ਮੁਹਾਰਤ ਲਈ ਜਾਣੇ ਜਾਂਦੇ ਕੁਮਾਵਤ ਨੇ 80 ਦੇਸ਼ਾਂ ਵਿੱਚ 200 ਤੋਂ ਵੱਧ ਮੂਰਤੀਆਂ ਬਣਾਈਆਂ ਹਨ। ਮਾਂਟਰੀਅਲ ਸਥਿਤ ਰਾਜਨੀਤਿਕ ਵਿਸ਼ਲੇਸ਼ਕ ਐਂਥਨੀ ਕੋਚ ਨੇ ਮੂਰਤੀ ਰੱਖਣ ਦੇ ਮੰਦਰ ਦੇ ਅਧਿਕਾਰ ਦਾ ਸਮਰਥਨ ਕੀਤਾ।

ਹਨੂੰਮਾਨ ਜੀ ਦੀ ਮੂਰਤੀ 'ਤੇ ਉਠਾਏ ਜਾ ਰਹੇ ਹਨ ਸਵਾਲ 

ਪ੍ਰਦਰਸ਼ਨ ਦੌਰਾਨ ਭਾਰਤੀ ਤਿਰੰਗੇ ਦੇ ਅਪਮਾਨ ਤੋਂ ਬਾਅਦ ਹੁਣ ਕੈਨੇਡਾ 'ਚ ਸਥਾਪਿਤ ਕੀਤੀ ਜਾ ਰਹੀ 55 ਫੁੱਟ ਉੱਚੀ ਹਨੂੰਮਾਨ ਜੀ ਦੀ ਮੂਰਤੀ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਖਾਲਿਸਤਾਨੀ ਸਮਰਥਕਾਂ ਨੇ ਦੋਸ਼ ਲਾਇਆ ਕਿ ਕੈਨੇਡਾ ਵਿੱਚ ਭਗਵਾਨ ਹਨੂੰਮਾਨ ਦੀ ਮੂਰਤੀ ਨਹੀਂ ਲੱਗਣ ਦਿੱਤੀ ਜਾਣੀ ਚਾਹੀਦੀ। ਦੱਸ ਦਈਏ ਕਿ ਹਨੂੰਮਾਨ ਜੀ ਦੀ ਇਸ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ 23 ਅਪ੍ਰੈਲ, 2024 ਨੂੰ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News