ਕੈਨੇਡਾ : ਨਾਮਵਰ ਪੰਜਾਬੀ ਅਮਰਜੀਤ ਸੋਹੀ ਬਣੇ ਐਡਮਿੰਟਨ ਦੇ ਮੇਅਰ, ਜੋਤੀ ਗੌਂਡੇਕ ਨੇ ਜਿੱਤੀ ਕੈਲਗਰੀ ਦੀ ਮੇਅਰ ਚੋਣ

Tuesday, Oct 19, 2021 - 06:17 PM (IST)

ਟੋਰਾਂਟੋ (ਬਿਊਰੋ): ਕੈਨੇਡਾ ਵਿਚ ਅਮਰਜੀਤ ਸੋਹੀ ਐਡਮਿੰਟਨ ਅਤੇ ਜੋਤੀ ਗੌਂਡੇਕ ਕੈਲਗਰੀ ਦੇ ਮੇਅਰ ਚੁਣੇ ਗਏ ਹਨ। ਸੋਹੀ ਅਤੇ ਜੋਤੀ ਪਹਿਲੇ ਭਾਰਤੀ ਮੂਲ ਦੇ ਆਗੂ ਹਨ ਜੋ ਅਲਬਰਟਾ ਦੇ ਦੋ ਪ੍ਰਮੁੱਖ ਸ਼ਹਿਰਾਂ ਦੇ ਮੇਅਰ ਚੁਣੇ ਗਏ ਹਨ। ਸੋਹੀ ਪਹਿਲੇ ਪੰਜਾਬੀ ਹਨ ਜੋ ਐਡਮਿੰਟਨ ਦਾ ਮੇਅਰ ਚੁਣੇ ਜਾਣ ਤੋ ਪਹਿਲਾਂ ਕੌਂਸਲਰ ਅਤੇ ਫੈਡਰਲ ਮੰਤਰੀ ਵੀ ਰਹਿ ਚੁੱਕੇ ਹਨ। 

ਜੋਤੀ ਗੌਂਡੇਕ ਚੁਣੀ ਗਈ ਕੈਲਗਰੀ ਦੀ ਮੇਅਰ
ਪੰਜਾਬੀ ਮੂਲ ਦੀ ਜੋਤੀ ਗੋਂਡੇਕ ਕੈਲਗਰੀ ਦੀ ਮੇਅਰ ਵਜੋਂ ਸੇਵਾ ਕਰਨ ਵਾਲੀ ਨਾ ਸਿਰਫ ਪਹਿਲੀ ਭਾਰਤੀ ਔਰਤ ਹੋਵੇਗੀ ਸਗੋਂ ਇੱਥੇ ਚੁਣੀ ਜਾਣ ਵਾਲੀ ਪਹਿਲੀ ਔਰਤ ਵੀ ਹੋਵੇਗੀ।2017 ਵਿਚ ਉਹਨਾਂ ਨੇ ਰਾਜਨੀਤੀ ਵਿਚ ਕਦਮ ਰੱਖਿਆ, ਜਦੋਂ ਉਹ ਸਿਟੀ ਕੌਂਸਲ ਵਿੱਚ ਚਾਰ ਨਵੇਂ ਆਏ ਲੋਕਾਂ ਦੇ ਸਮੂਹ ਵਿੱਚ ਸ਼ਾਮਲ ਸੀ।ਜਿੱਤ ਮਗਰੋਂ ਜੋਤੀ ਨੇ ਟਵੀਟ ਕਰ ਕੇ ਕੈਲਗਰੀ ਵਸਨੀਕਾਂ ਦਾ ਧੰਨਵਾਦ ਕੀਤਾ ਹੈ।  

PunjabKesari
ਗੌਂਡੇਕ ਦਾ ਜਨਮ ਯੂਕੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਵਿੱਚ ਹੋਇਆ ਸੀ ਅਤੇ ਜਦੋਂ ਉਹ ਛੋਟੀ ਸੀ, ਉਦੋਂ ਪਰਿਵਾਰ ਸਮੇਤ ਕੈਨੇਡਾ ਆ ਗਈ ਅਤੇ ਇੱਥੇ ਉਹ ਮੈਨੀਟੋਬਾ ਵਿੱਚ ਸੈਟਲ ਹੋ ਗਈ। ਬਾਅਦ ਵਿੱਚ ਉਹ ਆਪਣੇ ਪਤੀ ਦੇ ਨਾਲ ਕੈਲਗਰੀ ਚਲੀ ਗਈ, ਜਿੱਥੇ ਉਹਨਾਂ ਨੇ ਮਾਰਕੀਟਿੰਗ ਵਿੱਚ ਕੰਮ ਕੀਤਾ, ਇੱਕ ਸਲਾਹਕਾਰ ਫਰਮ ਚਲਾਈ ਅਤੇ ਯੂਨੀਵਰਸਿਟੀ ਆਫ਼ ਕੈਲਗਰੀ ਦੇ ਵੈਸਟਮੈਨ ਸੈਂਟਰ ਫਾਰ ਰੀਅਲ ਅਸਟੇਟ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ। ਉਹਨਾਂ ਨੇ ਸ਼ਹਿਰੀ ਸਮਾਜ ਸ਼ਾਸਤਰ ਵਿੱਚ ਪੀਐਚਡੀ ਕੀਤੀ ਹੈ ਅਤੇ ਅਹੁਦੇ ਲਈ ਚੋਣ ਲੜਨ ਤੋਂ ਪਹਿਲਾਂ ਕੈਲਗਰੀ ਯੋਜਨਾ ਕਮਿਸ਼ਨ ਵਿੱਚ ਬੈਠੀ ਸੀ।

ਪੜ੍ਹੋ ਇਹ ਅਹਿਮ ਖਬਰ -ਜਲਵਾਯੂ ਤਬਦੀਲੀ ਮਾਮਲਾ : ਭਾਰਤੀ ਮੂਲ ਦੀ ਅੰਜਲੀ ਸ਼ਰਮਾ ਨੇ ਆਸਟ੍ਰੇਲੀਆ ਦੀ ਸਰਕਾਰ ਖ਼ਿਲਾਫ਼ ਜਿੱਤਿਆ ਕੇਸ 

ਸਾਬਕਾ ਸਿਟੀ ਬੱਸ ਡਰਾਈਵਰ ਅਮਰਜੀਤ ਸੋਹੀ ਚੁਣੇ ਗਏ ਮੇਅਰ
ਜੋਤੀ ਦੇ ਇਲਾਵਾ ਅਮਰਜੀਤ ਸੋਹੀ ਜੋ ਸਾਬਕਾ ਸਿਟੀ ਕੌਂਸਲਰ ਸਨ ਅਤੇ ਸ਼ਹਿਰ ਵਿੱਚ ਬੱਸ ਡਰਾਈਵਰ ਵਜੋਂ ਵੀ ਕੰਮ ਕਰਦੇ ਸਨ, ਐਡਮਿੰਟਨ ਦੇ ਅਗਲੇ ਮੇਅਰ ਚੁਣੇ ਗਏ ਹਨ।ਭਾਰਤ ਤੋਂ ਗੈਰ ਪ੍ਰਵਾਸੀ ਦੇ ਤੌਰ 'ਤੇ ਆਏ 57 ਸਾਲਾ ਸੋਹੀ ਸ਼ਹਿਰ ਦੇ ਪਹਿਲੇ ਗੈਰ ਗੋਰੇ ਮੇਅਰ ਹੋਣਗੇ। ਸੋਹੀ ਆਪਣੇ ਵੱਡੇ ਭਰਾ ਦੁਆਰਾ ਸਪਾਂਸਰ ਹੋਣ ਤੋਂ ਬਾਅਦ 18 ਸਾਲ ਦੀ ਉਮਰ ਵਿੱਚ 1982 ਵਿੱਚ ਐਡਮਿੰਟਨ ਆਏ ਸਨ।ਉਹਨਾਂ ਨੇ ਇਸ ਤੋਂ ਪਹਿਲਾਂ 2007 ਤੋਂ 2015 ਤੱਕ ਐਡਮਿੰਟਨ ਸਿਟੀ ਕੌਂਸਲਰ ਵਜੋਂ ਸੇਵਾ ਨਿਭਾਈ ਸੀ।ਐਡਮਿੰਟਨ ਮਿਲ ਵੁਡਸ ਲਈ ਸੰਸਦ ਦੇ ਲਿਬਰਲ ਮੈਂਬਰ ਵਜੋਂ ਚੁਣੇ ਜਾਣ ਤੋਂ ਬਾਅਦ ਆਪਣੀ ਸੀਟ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਤਿੰਨ ਚੋਣਾਂ ਜਿੱਤੀਆਂ ਸਨ। ਜਿੱਤ ਮਗਰੋਂ ਸੋਹੀ ਨੇ ਟਵੀਟ ਕਰ ਕੇ ਵਸਨੀਕਾਂ ਦਾ ਧੰਨਵਾਦ ਕੀਤਾ।

PunjabKesari

ਸੋਹੀ ਨੇ 2015 ਤੋਂ ਲੈ ਕੇ 2019 ਦੀਆਂ ਚੋਣਾਂ ਵਿੱਚ ਹਾਰਨ ਤੱਕ ਇਸ ਅਹੁਦੇ 'ਤੇ ਸੇਵਾ ਨਿਭਾਈ ਅਤੇ ਕੈਬਨਿਟ ਵਿੱਚ ਬੁਨਿਆਦੀ ਢਾਂਚੇ ਅਤੇ ਭਾਈਚਾਰਿਆਂ ਦੇ ਨਾਲ ਨਾਲ ਕੁਦਰਤੀ ਸਰੋਤਾਂ ਸਮੇਤ ਪ੍ਰਮੁੱਖ ਵਿਭਾਗਾਂ ਦਾ ਸੰਚਾਲਨ ਕੀਤਾ।ਸੋਹੀ ਕੈਨੇਡਾ ਵਿੱਚ ਪ੍ਰਵਾਸੀਆਂ ਦੀ ਇੱਕ ਸਫਲਤਾ ਦੀ ਕਹਾਣੀ ਹੈ ਕਿਉਂਕਿ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਇੱਕ ਟੈਕਸੀ ਡਰਾਈਵਰ ਅਤੇ ਫਿਰ ਐਡਮਿੰਟਨ ਟ੍ਰਾਂਜ਼ਿਟ ਸੇਵਾ ਲਈ ਇੱਕ ਬੱਸ ਡਰਾਈਵਰ ਵਜੋਂ ਵੀ ਕੰਮ ਕੀਤਾ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News