ਕੈਨੇਡਾ ’ਚ 2 ਫੀਸਦੀ ਪ੍ਰਵਾਸੀ ਭਾਰਤੀ ਕਰਦੇ ਹਨ ਖਾਲਿਸਤਾਨ ਏਜੰਡੇ ਦੀ ਹਮਾਇਤ, ਮੁੱਠੀ ਭਰ ਲੋਕ ਕਰ ਰਹੇ ਮਾਹੌਲ ਖਰਾਬ
Wednesday, Jul 05, 2023 - 11:40 AM (IST)
ਜਲੰਧਰ (ਇੰਟ.)– ਕੈਨੇਡਾ ਵਿਚ ਭਾਰਤ ਵਿਰੋਧੀ ਸਰਗਰਮੀਆਂ ਕਰ ਰਹੇ ਮੁੱਠੀ ਭਰ ਖਾਲਿਸਤਾਨ ਹਮਾਇਤੀਆਂਂ ਨੂੰ ਲੈ ਕੇ ਇਕ ਸਰਵੇਖਣ ਵਿਚ ਵੱਡਾ ਖੁਲਾਸਾ ਹੋਇਆ ਹੈ। ਐਸੋਸੀਏਟ ਟਾਈਮਜ਼ ਵਲੋਂ ਕੀਤੇ ਗਏ ਇਸ ਸਰਵੇ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਪੰਜਾਬ ਨਾਲ ਸੰਬੰਧ ਰੱਖਣ ਵਾਲੇ ਸਿਰਫ 2 ਫੀਸਦੀ ਭਾਰਤੀ ਪ੍ਰਵਾਸੀ ਖਾਲਿਸਤਾਨ ਏਜੰਡੇ ਦੀ ਹਮਾਇਤ ਕਰਦੇ ਹਨ। ਜਦਕਿ 98 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਖਾਲਿਸਤਾਨੀ ਏਜੰਡੇ ਨੂੰ ਭਾਰਤ ਵਿਰੋਧੀ ਤੱਤ ਹਵਾ ਦੇ ਰਹੇ ਹਨ ਅਤੇ ਉਨ੍ਹਾਂ ਦਾ ਮਕਸਦ ਪੰਜਾਬ ਵਿਚ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹੈ। ਸਰਵੇਖਣ ਵਿਚ ਜਵਾਬਦੇਹੀਆਂਂ ਨੇ ਇਹ ਵੀ ਕਿਹਾ ਹੈ ਕਿ ਖਾਲਿਸਤਾਨ ਦੇ ਨਾਂ ’ਤੇ ਕੈਨੇਡਾ ਵਿਚ ਇਕੱਠੇ ਕੀਤੇ ਗਏ ਪੈਸਿਆਂਂ ਦੀ ਨਿੱਜੀ ਸਵਾਰਥਾਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਸਰਵੇਖਣ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਵਿਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਖਾਲਿਸਤਾਨੀ ਹਮਾਇਤੀ ਬੌਖਲਾਏ ਹੋਏ ਹਨ ਅਤੇ 8 ਜੁਲਾਈ ਨੂੰ ਟੋਰਾਂਟੋ ਵਿਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਨ।
ਕਿਨ੍ਹਾਂ ਇਲਾਕਿਆਂ ’ਚ ਕਰਵਾਇਆ ਗਿਆ ਸਰਵੇਖਣ
ਐਸੋਸੀਏਟਸ ਟਾਈਮਜ਼ ਸਰਵੇਖਣ ਵਿਚ ਕੈਨੇਡਾ ਦੇ ਅਜਿਹੇ ਕਈ ਪ੍ਰਮੁੱਖ ਖੇਤਰਾਂ ਨੂੰ ਸ਼ਾਮਲ ਕੀਤਾ ਹੈ ਜਿਥੇ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਰਤੀ ਰਹਿੰਦੇ ਹਨ। ਇਨ੍ਹਾਂ ਵਿਚ ਬ੍ਰਿਟਿਸ਼ ਕੋਲੰਬੀਆ, ਓਂਟਾਰੀਓ ਅਤੇ ਕਿਊਬੇਕ ਵੀ ਸ਼ਾਮਲ ਹਨ। ਸਰਵੇਖਣ ਵਿਚ ਪੰਜਾਬੀ ਭਾਰਤੀਆਂ ਨੇ ਖਾਲਿਸਤਾਨ ਪ੍ਰਚਾਰ ਅਤੇ ਅੰਦੋਲਨ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਸਰਵੇ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਕੁਝ ਲੋਕਾਂ ਦਾ ਛੋਟਾ ਗਰੁੱਪ ਖਾਲਿਸਤਾਨ ਅੰਦੋਲਨ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਇਸ ਗਰੁੱਪ ਦੇ ਗੁਪਤ ਉਦੇਸ਼ਾਂ ’ਤੇ ਸ਼ੱਕ ਪੈਦਾ ਹੋ ਰਿਹਾ ਹੈ।
ਖਾਲਿਸਤਾਨ ਦੇ ਨਾਂ ’ਤੇ ਬੇਰੋਜ਼ਗਾਰ ਨੌਜਵਾਨ ਕਮਾ ਰਹੇ ਹਨ ਲੱਖਾਂ ਰੁਪਏ
ਸਰਵੇਖਣ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਬੇਰੋਜ਼ਗਾਰ ਲੋਕ ਇਹ ਦਾਅਵਾ ਕਰ ਕੇ ਲੱਖਾਂ ਰੁਪਏ ਕਮਾ ਰਹੇ ਹਨ ਕਿ ਉਹ ਭਾਰਤ ਵਿਚ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਪਰਿਵਾਰਾਂ ਦੀ ਹਮਾਇਤ ਕਰਨ ਲਈ ਪੈਸੇ ਇਕੱਠੇ ਕਰ ਰਹੇ ਹਨ। ਵਾਅਦੇ ਮੁਤਾਬਕ ਭਾਰਤ ਨੂੰ ਇਹ ਸਹਾਇਤਾ ਭੇਜਣ ਦੀ ਬਜਾਏ ਉਹ ਕਥਿਤ ਤੌਰ ’ਤੇ ਨਿੱਜੀ ਤੌਰ ’ਤੇ ਦਾਨ ਨੂੰ ਆਪਣੀ ਜੇਬ ਵਿਚ ਪਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨ ਦੇ ਨਾਂ ’ਤੇ ਵਿਆਪਕ ਪੱਧਰ ’ਤੇ ਧੋਖਾਦੇਹੀ ਹੋ ਰਹੀ ਹੈ। ਕੁਝ ਲੋਕ ਗਲਤ ਤਰੀਕੇ ਨਾਲ ਇਕੱਠੇ ਹੋਏ ਪੈਸੇ ਨਾਲ ਕੈਨੇਡਾ ਵਿਚ ਘਰ ਬਣਾ ਰਹੇ ਹਨ ਅਤੇ ਕਾਰੋਬਾਰ ਸਥਾਪਤ ਕਰ ਰਹੇ ਹਨ। ਇਸ ਖੁਲਾਸੇ ਨੇ ਪੂਰੇ ਭਾਈਚਾਰੇ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ, ਜਿਸ ਨਾਲ ਕੈਨੇਡਾ ਵਿਚ ਖਾਲਿਸਤਾਨ ਅੰਦੋਲਨ ਦੀ ਅਸਲੀ ਤਸਵੀਰ ’ਤੇ ਸਵਾਲ ਖੜ੍ਹੇ ਹੋ ਗਏ ਹਨ। 2021 ਵਿਚ ਮੁਹੱਈਆ ਨਵੇਂ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਭਾਰਤੀ ਮੂਲ ਦੇ ਲਗਭਗ 14 ਲੱਖ ਲੋਕ ਰਹਿੰਦੇ ਸਨ। ਕੈਨੇਡਾ ਦੀ ਕੁਲ ਆਬਾਦੀ ਵਿਚ ਸਿੱਖਾਂ ਦੀ ਗਿਣਤੀ 2.1 ਫੀਸਦੀ ਹੈ। 2016 ਦੀ ਕੈਨੇਡਾਈ ਜਨਗਣਨਾ ਮੁਤਾਬਕ 500,000 ਤੋਂ ਵੱਧ ਕੈਨੇਡਾਈ ਲੋਕਾਂ ਨੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਦੱਸਿਆ, ਜੋ ਦੇਸ਼ ਵਿਚ ਪੰਜਾਬੀਆਂ ਦੀ ਲੋੜੀਂਦੀ ਹਾਜ਼ਰੀ ਨੂੰ ਉਜਾਗਰ ਕਰਦਾ ਹੈ।
ਸਿਆਸਤਦਾਨ ਵੀ ਕਰ ਰਹੇ ਹਨ ਖਾਲਿਸਤਾਨੀ ਮੁੱਦੇ ਦੀ ਵਰਤੋਂ
ਸਰਵੇਖਣ ਦੇ ਨਤੀਜਿਆਂ ਵਿਚ ਕੁਝ ਹਾਈ-ਪ੍ਰੋਫਾਈਲ ਕੈਨੇਡਾਈ ਸਿਆਸਤਦਾਨਾਂ ਅਤੇ ਵਿਅਕਤੀਆਂ ਬਾਰੇ ਪ੍ਰੇਸ਼ਾਨ ਕਰਨ ਵਾਲੀ ਜਾਣਕਾਰੀ ਵੀ ਸਾਹਮਣੇ ਆਈ ਹੈ। ਐਸੋਸੀਏਟਸ ਟਾਈਮਜ਼ ਨੇ ਸਰਵੇਖਣ ਵਿਚ ਸ਼ਾਮਲ ਲੋਕਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕਥਿਤ ਤੌਰ ’ਤੇ ਇਹ ਲੋਕ ਨਿੱਜੀ ਲਾਭ ਲਈ ਖਾਲਿਸਤਾਨ ਮੁੱਦੇ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਅਸਲੀ ਇਰਾਦਿਆਂਂ ’ਤੇ ਸਵਾਲ ਉੱਠ ਰਹੇ ਹਨ। ਕੁਝ ਲੋਕ ਕਥਿਤ ਤੌਰ ’ਤੇ ਸਰਕਾਰੀ ਨੀਤੀਆਂਂ ਤਹਿਤ ਭਾਰਤ ਵਿਚ ਕਥਿਤ ਪੀੜਤ ਪਰਿਵਾਰਾਂ ਦੀ ਮਦਦ ਲਈ ਹਫਤਾਵਾਰੀ ਜਾਂ ਮਾਸਿਕ ਅਾਧਾਰ ’ਤੇ ਖਾਲਿਸਤਾਨ ਹਮਾਇਤੀ ਲੋੜੀਂਦੀ ਧਨ ਰਾਸ਼ੀ ਹਮਾਇਤੀਆਂ ਕੋਲੋਂ ਹਾਸਲ ਕਰ ਰਹੇ ਹਨ। ਹਾਲਾਂਕਿ ਜਵਾਬਦੇਹੀਆਂ ਨੇ ਇਸ ਗੱਲ ’ਤੇ ਸ਼ੱਕ ਪ੍ਰਗਟਾਇਆ ਕਿ ਇਹ ਧਨ ਰਾਸ਼ੀ ਭਾਰਤ ਭੇਜੀ ਜਾ ਰਹੀ ਹੈ ਜਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਵਿਦੇਸ਼ ਮੰਤਰੀ ਜੋਲੀ ਨੇ ਭਾਰਤ ਦੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਜਤਾਈ ਚਿੰਤਾ
ਸਰਵੇਖਣ ਵਿਚ ਜਵਾਬਦੇਹੀਆਂ ਨੇ ਕੀ ਕਿਹਾ
ਕੀ ਤੁਸੀਂ ਖਾਲਿਸਤਾਨ ਅੰਦੋਲਨ ਦੀ ਹਮਾਇਤ ਕਰਦੇ ਹੋ?
ਹਾਂ: 2% ਨਹੀਂ: 98%
ਕੀ ਕੁਝ ਸਿਅਾਸਤਦਾਨ ਸਵਾਰਥ ਲਈ ਖਾਲਿਸਤਾਨ ਮੁੱਦੇ ਨੂੰ ਹਵਾ ਦੇ ਰਹੇ ਹਨ?
ਹਾਂ: 65% ਨਹੀਂ: 35%
ਕੀ ਖਾਲਿਸਤਾਨ ਲਈ ਇਕੱਠੇ ਕੀਤੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ?
ਹਾਂ: 70% ਨਹੀਂ: 30%
ਕੀ ਖਾਲਿਸਤਾਨ ਅੰਦੋਲਨ ਨਾਲ ਕੈਨੇਡਾ ਅਤੇ ਭਾਰਤ ਦਰਮਿਆਨ ਸੰਬੰਧਾਂ ਵਿਚ ਤਣਾਅ ਵਧੇਗਾ?
ਹਾਂ: 75% ਨਹੀਂ: 25%
ਕੀ ਖਾਲਿਸਤਾਨ ਅੰਦੋਲਨ ਕੈਨੇਡਾ ਵਿਚ ਵਿਆਪਕ ਭਾਰਤੀ ਪ੍ਰਵਾਸੀ ਭਾਵਨਾ ਦਾ ਨੁਮਾਇੰਦਾ ਹੈ?
ਹਾਂ: 10% ਨਹੀਂ: 90%
ਕੀ ਖਾਲਿਸਤਾਨ ਲਈ ਧਨ ਇਕੱਠਾ ਕਰਨ ਵਾਲੇ ਵਿਅਕਤੀ ਕੈਨੇਡਾ ਵਿਚ ਨਿੱਜੀ ਖਰਚੇ ਲਈ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ?
ਹਾਂ: 68% ਨਹੀਂ: 32%
ਕੀ ਖਾਲਿਸਤਾਨ ਅੰਦੋਲਨ ਭਾਰਤ ਦੇ ਪੰਜਾਬ ਵਿਚ ਆਮ ਜਨਤਾ ਦਰਮਿਅਾਨ ਸੰਕਟ ਪੈਦਾ ਕਰ ਰਿਹਾ ਹੈ?
ਹਾਂ: 85% ਨਹੀਂ: 15%
ਕੀ ਖਾਲਿਸਤਾਨ ਅੰਦੋਲਨ ਕੈਨੇਡਾਈ ਪ੍ਰਵਾਸੀ ਭਾਰਤੀਆਂ ਅੰਦਰ ਇਕ ਸਰਹੱਦੀ ਤੱਤ ਹੈ?
ਹਾਂ: 92% ਨਹੀਂ: 8%
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।