ਬ੍ਰਿਸਬੇਨ ਦੇ ਇਕ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੀਤੇ 13 ਜੰਗੀ ਮੈਡਲ ਚੋਰੀ

10/31/2017 4:04:59 PM

ਬ੍ਰਿਸਬੇਨ (ਬਿਊਰੋ)— ਆਸਟ੍ਰੇਲੀਆ ਵਿਚ ਬ੍ਰਿਸਬੇਨ ਦੇ ਇਕ ਪਰਿਵਾਰ ਦੇ 13 ਕੀਮਤੀ ਜੰਗੀ ਮੈਡਲ ਬੇਰਹਿਮ ਚੋਰਾਂ ਨੇ ਚੋਰੀ ਕਰ ਲਏ ਹਨ। ਰਿਬੇਕਾ ਰਿਗਜ਼ ਦੇ ਪਿਤਾ ਜੇਮਜ਼ ਅਤੇ ਦਾਦਾ ਐਲਫਰਡ ਹੁਣ ਇਸ ਦੁਨੀਆ ਵਿਚ ਨਹੀਂ ਹਨ। ਇਸ ਲਈ ਸਿਰਫ ਉਨ੍ਹਾਂ ਦੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਮੈਡਲਾਂ ਨਾਲ ਹੀ ਉਹ ਉਨ੍ਹਾਂ ਨੂੰ ਯਾਦ ਰੱਖ ਸਕਦੀ ਸੀ ਕਿ ਉਹ ਕਿੰਨੇ ਖਾਸ ਸਨ। 

PunjabKesari

ਜੇਮਜ਼ ਰਿਗਜ਼ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ ਵਿਚ ਸੇਵਾ ਦਿੱਤੀ ਸੀ ਅਤੇ ਯੁੱਧ ਤੋਂ ਬਾਅਦ ਵੀ ਉਨ੍ਹਾਂ ਦੀ ਸੇਵਾ ਜਾਰੀ ਰਹੀ। ਉਨ੍ਹਾਂ ਨੂੰ ਮਾਨਸਿਕ ਸਿਹਤ ਮੁੱਦਿਆਂ ਦੇ ਪੀੜਤ ਨੌਜਵਾਨ ਲੋਕਾਂ ਲਈ ਕੰਮ ਕਰਨ ਲਈ 'ਆਰਡਰ ਆਫ ਆਸਟ੍ਰੇਲੀਆ ਦੇ ਇਕ ਮੈਂਬਰ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 

PunjabKesari
ਪੁਲਸ ਨੇ ਦੱਸਿਆ ਕਿ ਇਹ ਮੈਡਲ ਚੋਰਾਂ ਨੇ ਸ਼ਨੀਵਾਰ ਦੁਪਹਿਰ ਰਿਗਜ਼ ਹੋਮ ਵਿਚੋਂ ਚੈਲੀਨੌਰ ਸਟ੍ਰੀਟ, ਔਊਚੈਨਫਲਾਵਰ ਵਿਖੇ ਚੋਰੀ ਕੀਤੇ ਸਨ। ਜੇਮਜ਼ ਰਿਗਜ਼ ਦੀ 88 ਸਾਲਾ ਵਿਧਵਾ ਜੈਨੀਫਰ ਰਿਗਜ਼ ਨੇ ਕਿਹਾ ਕਿ ਡਕੈਤੀ ਮਗਰੋਂ ਉਹ ''ਤਬਾਹ'' ਹੋ ਗਈ ਹੈ।

PunjabKesari

ਸ਼੍ਰੀਮਤੀ ਰਿਗਜ਼ ਨੇ ਆਪਣੇ ਪਤੀ ਨੂੰ 'ਬਹੁਤ ਹੀ ਖਾਸ, ਦਿਆਲੂ ਅਤੇ ਭਵਿੱਖ ਦੀਆਂ ਪੀੜ੍ਹੀਆਂ ਤੱਕ ਰਹਿਣ ਵਾਲੇ'' ਦੇ ਰੂਪ ਵਿਚ ਦੱਸਿਆ।

PunjabKesari

ਮੈਡਲਾਂ ਦੀ ਪਛਾਣ ਕਰਨਾ ਬਹੁਤ ਆਸਾਨ ਹੈ ਅਤੇ ਰਿਗਜ਼ ਪਰਿਵਾਰ ਨੂੰ ਉਮੀਦ ਹੈ ਕਿ ਜਲਦੀ ਹੀ ਇਹ ਮੈਡਲ ਉਨ੍ਹਾਂ ਨੂੰ ਵਾਪਸ ਮਿਲ ਜਾਣਗੇ।


Related News