ਇਮਰਾਨ ਅਗਲੇ ਮਹੀਨੇ ਜਾਣਗੇ ਚੀਨ, ਮੰਗ ਸਕਦੈ ਹੋਰ ਕਰਜ਼

Sunday, Jan 30, 2022 - 02:47 PM (IST)

ਇਮਰਾਨ ਅਗਲੇ ਮਹੀਨੇ ਜਾਣਗੇ ਚੀਨ, ਮੰਗ ਸਕਦੈ ਹੋਰ ਕਰਜ਼

ਇਸਲਾਮਾਬਾਦ (ਏ.ਐੱਨ.ਆਈ.) ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਗਲੇ ਮਹੀਨੇ ਚੀਨ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਬੀਜਿੰਗ ਤੋਂ ਹੋਰ ਕਰਜ਼ ਮੰਗ ਸਕਦੇ ਹਨ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਆਸਿਮ ਇਫਤਿਖਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਦੀ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਸਦਾਬਹਾਰ ਰਣਨੀਤਕ ਸਹਿਯੋਗ ਵਿਚ ਨਵੀਂ ਜਾਨ ਆਵੇਗੀ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੀ ਗਰਭਵਤੀ ਮਹਿਲਾ ਪੱਤਰਕਾਰ ਨੂੰ ਨਹੀਂ ਮਿਲੀ ਦੇਸ਼ 'ਚ ਐਂਟਰੀ, ਮੰਗੀ ਤਾਲਿਬਾਨ ਤੋਂ ਮਦਦ

ਇਮਰਾਨ ਬੀਜਿੰਗ ਵਿੰਟਰ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ 3 ਤੋਂ 5 ਫਰਵਰੀ ਤੱਕ ਚੀਨ ਦੀ ਯਾਤਰਾ 'ਤੇ ਰਹਿਣਗੇ। ਪਾਕਿਸਤਾਨੀ ਪ੍ਰਧਾਨ ਮੰਤਰੀ ਇਸ ਦੌਰੇ ਦੀ ਵਰਤੋਂ ਚੀਨ ਤੋਂ 10 ਅਰਬ ਡਾਲਰ (ਕਰੀਬ 75 ਹਜ਼ਾਰ ਕਰੋੜ ਰੁਪਏ) ਦਾ ਕਰਜ਼ ਮੰਗਣ ਲਈ ਕਰ ਸਕਦੇ ਹਨ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੀਨ ਦੀ ਆਪਣੀ ਯਾਤਰਾ ਤੋਂ ਪਹਿਲਾਂ ਇਕ ਵਾਰ ਫਿਰ ਕਸ਼ਮੀਰ ਰਾਗ ਛੇੜਦੇ ਹੋਏ ਕਿਹਾ ਹੈ ਕਿ ਦੱਖਣੀ ਏਸ਼ੀਆ ਵਿਚ ਸਥਾਈ ਸ਼ਾਂਤੀ ਲਈ ਇਹ ਜ਼ਰੂਰੀ ਹੈ ਕਿ ਖੇਤਰ ਵਿਚ ਰਣਨੀਤਕ  ਸੰਤੁਲਨ ਕਾਇਮ ਰੱਖਿਆ ਜਾਵੇ।


author

Vandana

Content Editor

Related News