ਆਪਣੇ ਪੁੱਤਰਾਂ ਨੂੰ ਪਾਕਿਸਤਾਨ ਨਹੀਂ ਆਉਣ ਦੇਣਗੇ ਇਮਰਾਨ ਖਾਨ
Wednesday, Jul 30, 2025 - 02:05 AM (IST)

ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਪੁੱਤਰਾਂ ਨੂੰ ਪਾਕਿਸਤਾਨ ਆਉਣ ਅਤੇ ਕਿਸੇ ਵੀ ਵਿਰੋਧ-ਪ੍ਰਦਰਸ਼ਨ ’ਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਮਰਾਨ ਦੀ ਭੈਣ ਅਲੀਮਾ ਖਾਨ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਭਤੀਜੇ ਆਪਣੇ ਪਿਤਾ ਦੀ ਰਿਹਾਈ ਲਈ 5 ਅਗਸਤ ਨੂੰ ਵਿਰੋਧ-ਪ੍ਰਦਰਸ਼ਨ ’ਚ ਹਿੱਸਾ ਲੈਣਗੇ।
ਹਾਲਾਂਕਿ ਖਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪੁੱਤਰ ਨਾ ਤਾਂ ਪਾਕਿਸਤਾਨ ਆਉਣਗੇ ਅਤੇ ਨਾ ਹੀ ਕਿਸੇ ਵਿਰੋਧ-ਪ੍ਰਦਰਸ਼ਨ ’ਚ ਹਿੱਸਾ ਲੈਣਗੇ। ਇਮਰਾਨ ਖਾਨ 2023 ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ ਵਿਚ ਬੰਦ ਹੈ। ਖਾਨ ਦੇ ਪੁੱਤਰ ਸੁਲੇਮਾਨ ਖਾਨ (28) ਅਤੇ ਕਾਸਿਮ ਖਾਨ (26) ਹਾਲ ਹੀ ਵਿਚ ਅਮਰੀਕਾ ’ਚ ਸਨ, ਜਿੱਥੇ ਉਨ੍ਹਾਂ ਨੇ ਆਪਣੇ ਪਿਤਾ ਦੀ ਰਿਹਾਈ ਲਈ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ।