ਇਮਰਾਨ ਖਾਨ ਨੇ ਕੋਰੋਨਾ ਦੀ ਤੀਸਰੀ ਲਹਿਰ ਦੇ ਵਧੇਰੇ ਖਤਰਨਾਕ ਹੋਣ ਦੀ ਦਿੱਤੀ ਚਿਤਾਵਨੀ
Sunday, Apr 04, 2021 - 10:42 PM (IST)
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਸਰੀ ਲਹਿਰ ਪਿਛਲੀਆਂ ਦੋ ਲਹਿਰਾਂ ਦੀ ਤੁਲਨਾ 'ਚ ਕਾਫੀ ਖਤਰਨਾਕ ਹੋਵੇਗੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਨੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਦੀ ਸਰਕਾਰ ਸਖਤ ਪਾਬੰਦੀਆਂ ਲਾਉਣ ਨੂੰ ਮਜ਼ਬੂਰ ਹੋ ਜਾਵੇਗੀ। ਖਾਨ ਨੇ ਸਿੱਧੇ ਪ੍ਰਸਾਰਣ ਵਾਲੇ ਇਕ ਜਵਾਬ ਸੈਸ਼ਨ 'ਚ ਸ਼ਾਮਲ ਹੋਣ ਤੋਂ ਪਹਿਲਾਂ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ 'ਚ ਇਹ ਕਿਹਾ।
ਇਹ ਵੀ ਪੜ੍ਹੋ-ਪਤੀ ਦੀ ਲਾਈਵ ਮੀਟਿੰਗ ਦੌਰਾਨ ਪਤਨੀ ਦੀ ਇਤਰਾਜ਼ਯੋਗ ਤਸਵੀਰ ਹੋਈ ਕੈਦ
ਹਾਲ ਦੇ ਮਹੀਨਿਆਂ 'ਚ ਲੋਕਾਂ ਨਾਲ ਇਸ ਤਰ੍ਹਾਂ ਦੀ ਇਹ ਦੂਜੀ ਗੱਲਬਾਤ ਸੀ। ਉਹ ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਸਨ। ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੀ ਇਨਫੈਕਟਿਡ ਹੋ ਗਈ ਸੀ। ਇਕ ਹਫਤੇ ਬਾਅਦ, ਰਾਸ਼ਟਰਪਤੀ ਆਰਿਫ ਅਲਵੀ ਅਤੇ ਰੱਖਿਆ ਮੰਤਰੀ ਪਰਵੇਜ਼ ਵੀ ਇਨਫੈਕਟਿਡ ਹੋ ਗਏ ਸਨ। ਖਾਨ ਨੇ ਕਿਹਾ ਕਿ ਅਸੀਂ ਹੁਣ ਤੱਕ ਆਪਣੇ ਲੋਕਾਂ ਦੀ ਰੱਖਿਆ ਕਰਦੇ ਆ ਰਹੇ ਹਾਂ, ਉਨ੍ਹਾਂ ਨੇ ਕਿਹਾ ਨਾ ਤਾਂ ਅਸੀਂ ਤਾਲਾਬੰਦੀ ਲਾਗੂ ਕਰ ਰਹੇ ਹਾਂ ਅਤੇ ਨਾ ਹੀ ਫੈਕਟਰੀਆਂ ਬੰਦ ਕਰ ਰਹੇ ਹਾਂ। ਅਸੀ ਸਿਰਫ ਹਲਕੀਆਂ ਪਾਬੰਦੀਆਂ ਲਾ ਰਹੇ ਹਾਂ ਤਾਂ ਕਿ ਇਹ ਲਹਿਰ ਤੇਜ਼ੀ ਨਾਲ ਨਾ ਫੈਲੇ।
ਇਹ ਵੀ ਪੜ੍ਹੋ-ਦੁਨੀਆ ਦਾ ਅਜਿਹਾ ਦੇਸ਼ ਜਿਥੇ ਸਾਈਕਲ ਚਲਾਉਣ ਲਈ ਵੀ ਲੈਣਾ ਪੈਂਦੈ ਲਾਇਸੈਂਸ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।