ਇਮਰਾਨ ਖਾਨ ਨੇ ‘ਇਸਲਾਮੋਫੋਬੀਆ’ ਖ਼ਿਲਾਫ਼ ਪੁਤਿਨ ਦੇ ‘ਸਖ਼ਤ ਬਿਆਨ’ ਦੀ ਕੀਤੀ ਪ੍ਰਸ਼ੰਸਾ
Tuesday, Jan 18, 2022 - 10:18 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਦੋ-ਪੱਖੀ ਸਹਿਯੋਗ ਦੇ ਨਾਲ-ਨਾਲ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਪਾਕਿਸਤਾਨੀ ਵਿਦੇਸ਼ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਗੱਲਬਾਤ ਦੌਰਾਨ ਖਾਨ ਨੇ ਪੁਤਿਨ ਦੇ ਉਸ ‘ਸਖ਼ਤ ਬਿਆਨ’ ਦੀ ਪ੍ਰਸ਼ੰਸਾ ਕੀਤੀ, ਜਿਸ ਵਿਚ ਰੂਸੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਪ੍ਰਗਟ ਕਰਨ ਦੀ ਆਜ਼ਾਦੀ ਦੀ ਆੜ ਵਿਚ ਪੈਗੰਬਰ ਨੂੰ ਅਪਸ਼ਬਦ ਨਹੀਂ ਕਹੇ ਜਾ ਸਕਦੇ।
ਇਹ ਵੀ ਪੜ੍ਹੋ: ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਮੁੰਡਿਆਂ ਦੀ ਮੌਤ
ਪੁਤਿਨ ਨਾਲ ਫੋਨ ’ਤੇ ਹੋਈ ਗੱਲਬਾਤ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਪਣੇ ਸੰਬੋਧਨ ਵਿਚ ਲਗਾਤਾਰ ‘ਇਸਲਾਮੋਫੋਬੀਆ’ ਅਤੇ ਇਸ ਨਾਲ ਸਬੰਧਤ ਨਫ਼ਰਤ ਦੇ ਸਬੰਧ ਵਿਚ ਵਾਧੇ ਦਾ ਜ਼ਿਕਰ ਕੀਤਾ ਹੈ। ਨਾਲ ਹੀ ਇਸ ਦੇ ਗੰਭੀਰ ਅਸਰਾਂ ਵੱਲ ਵੀ ਇਸ਼ਾਰਾ ਕੀਤਾ ਹੈ। ਬਿਆਨ ਮੁੁਤਾਬਕ, ਖਾਨ ਨੇ ਪੁਤਿਨ ਦੇ ਉਸ ਬਿਆਨ ਦੀ ਪ੍ਰਸ਼ੰਸਾ ਕੀਤੀ ਕਿ ਪਵਿੱਤਰ ਪੈਗੰਬਰ ਮੁਹੰਮਦ ਦੇ ਅਪਮਾਨ ਕਰਨ ਨੂੰ ਕਲਾਤਮਕ ਆਜ਼ਾਦੀ ਪ੍ਰਗਟ ਕਰਨ ਦੇ ਰੂਪ ਵਿਚ ਨਹੀਂ ਦੇਖਿਆ ਜਾ ਸਕਦਾ।
ਇਹ ਵੀ ਪੜ੍ਹੋ: ਪੱਛਮੀ ਅਫ਼ਗਾਨਿਸਤਾਨ ’ਚ ਲੱਗੇ ਭੂਚਾਲ ਦੇ ਝਟਕੇ, 22 ਲੋਕਾਂ ਦੀ ਮੌਤ
ਖਾਨ ਨੇ ਕਿਹਾ ਕਿ ਉਹ (ਪੁਤਿਨ) ਅਜਿਹੇ ਪਹਿਲੇ ਪੱਛਮੀ ਨੇਤਾ ਹਨ, ਜਿਨ੍ਹਾਂ ਨੇ ਪ੍ਰਿਯ ਪੈਗੰਬਰ ਲਈ ਮੁਸਲਮਾਨਾਂ ਦੀਆਂ ਭਾਵਨਾਵਾਂ ਪ੍ਰਤੀ ਹਮਦਰਦੀ ਅੇਤ ਸੰਵੇਦਨਸ਼ੀਲਤਾ ਦਿਖਾਈ ਹੈ। ਖਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਕਿਸਤਾਨ ਅਤੇ ਰੂਸ ਵਿਚਾਲੇ ਵਪਾਰ ਅਤੇ ਹੋਰ ਆਪਸੀ ਹਿੱਤ ਵਾਲੇ ਬਿੰਦੂਆਂ ’ਤੇ ਅੱਗੇ ਵਧਣ ਦੇ ਤੌਰ-ਤਰੀਕਿਆਂ ’ਤੇ ਵੀ ਚਰਚਾ ਹੋਈ ਅਤੇ ਦੋਵਾਂ ਨੇ ਇਕ-ਦੂਜੇ ਨੂੰ ਆਪਣੇ-ਆਪਣੇ ਦੇਸ਼ਾਂ ਦੌਰਾ ਕਰਨ ਲਈ ਸੱਦਾ ਦਿੱਤਾ।
ਇਹ ਵੀ ਪੜ੍ਹੋ: ...ਜਦੋਂ ਸਫ਼ਰ ਦੌਰਾਨ ਬੋਲਿਆ ਪਾਇਲਟ, ‘ਸ਼ਿਫ਼ਟ ਖ਼ਤਮ, ਹੁਣ ਨਹੀਂ ਉਡਾਵਾਂਗਾ ਫਲਾਈਟ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।