ਖੈਬਰ ਪਖਤੂਨਖਵਾ ਸਥਾਨਕ ਚੋਣਾਂ 'ਚ ਇਮਰਾਨ ਖਾਨ ਦੀ ਕਈ ਜ਼ਿਲ੍ਹਿਆਂ 'ਚ ਹਾਰ

Monday, Dec 20, 2021 - 01:01 PM (IST)

ਖੈਬਰ ਪਖਤੂਨਖਵਾ (ਯੂ.ਐੱਨ.ਆਈ.): ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਖੈਬਰ ਪਖਤੂਨਖਵਾ ਸੂਬੇ 'ਚ ਸਥਾਨਕ ਚੋਣਾਂ ਦੀ ਗਿਣਤੀ 'ਚ ਕਈ ਜ਼ਿਲਿਆਂ 'ਚ ਚੋਣਾਂ ਹਾਰ ਰਹੀ ਹੈ, ਜਦਕਿ ਜਮੀਅਤ ਉਲੇਮਾ-ਏ-ਇਸਲਾਮ (JUI-F) ਅੱਗੇ ਹੈ। ਐਤਵਾਰ ਨੂੰ ਖੈਬਰ ਪਖਤੂਨਖਵਾ ਦੇ 17 ਜ਼ਿਲ੍ਹਿਆਂ 'ਚ ਵੋਟਿੰਗ ਹੋਈ।ਸੂਬੇ 'ਚ 6 ਸਾਲਾਂ ਦੇ ਵਕਫੇ ਤੋਂ ਬਾਅਦ ਚੋਣਾਂ ਹੋਈਆਂ। ਵੋਟਾਂ ਦੀ ਗਿਣਤੀ ਸੋਮਵਾਰ ਸਵੇਰੇ ਸ਼ੁਰੂ ਹੋਈ। 

ਡਾਨ ਦੀ ਰਿਪੋਰਟ ਮੁਤਾਬਕ 63 ਤਹਿਸੀਲ ਪਰੀਸ਼ਦਾਂ ਦੇ ਮੇਅਰਾਂ ਦੇ ਅਣਅਧਿਕਾਰਤ ਨਤੀਜਿਆਂ ਮੁਤਾਬਕ ਜੇ.ਯੂ.ਆਈ.-ਐੱਫ. ਦੇ ਉਮੀਦਵਾਰ ਆਪਣੇ ਵਿਰੋਧੀਆਂ ਤੋਂ ਅੱਗੇ ਹਨ ਕਿਉਂਕਿ ਪੀਟੀਆਈ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਝਟਕਾ ਲੱਗਾ ਹੈ। ਜਿੱਥੇ ਅਵਾਮੀ ਨੈਸ਼ਨਲ ਪਾਰਟੀ (ਏ.ਐਨ.ਪੀ.) ਅਤੇ ਜਮਾਤ-ਏ-ਇਸਲਾਮੀ ਨੇ ਆਪਣੀ ਪਕੜ ਬਣਾਈ ਹੋਈ ਹੈ। ਪੇਸ਼ਾਵਰ ਵਿੱਚ ਜੇਯੂਆਈ-ਐਫ ਦੇ ਉਮੀਦਵਾਰ ਸੱਤ ਵਿੱਚੋਂ ਤਿੰਨ ਪਰੀਸ਼ਦਾਂ ਵਿੱਚ ਅੱਗੇ ਚੱਲ ਰਹੇ ਹਨ, ਜਦੋਂ ਕਿ ਪੀਟੀਆਈ ਅਤੇ ਏਐਨਪੀ ਦੋ ਤਹਿਸੀਲਾਂ ਵਿੱਚ ਅੱਗੇ ਚੱਲ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ TTP ਅਤੇ IS ਦੇ 9 ਅੱਤਵਾਦੀ ਗ੍ਰਿਫ਼ਤਾਰ

ਸਥਾਨਕ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਹੋਈਆਂ। ਹਿੰਸਾ ਵਿੱਚ ਪੰਜ ਲੋਕ ਮਾਰੇ ਗਏ ਅਤੇ ਕੁਝ ਪੋਲਿੰਗ ਸਟੇਸ਼ਨ ਨਸ਼ਟ ਕਰ ਦਿੱਤੇ ਗਏ। ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੂੰ ਬਜੌਰ ਵਿੱਚ ਆਤਮਘਾਤੀ ਬੰਬ ਧਮਾਕੇ, ਬੰਨੂ ਜ਼ਿਲ੍ਹੇ ਵਿੱਚ ਚੋਣ ਅਮਲੇ ਨੂੰ ਅਗਵਾ ਕਰਨ, ਕਰਕ ਵਿੱਚ ਝੜਪਾਂ ਅਤੇ ਕੋਹਾਟ ਵਿੱਚ ਮੰਤਰੀ ਸ਼ਿਬਲੀ ਫ਼ਰਾਜ਼ ਦੀ ਗੱਡੀ 'ਤੇ ਹਮਲੇ ਵਰਗੀਆਂ ਘਟਨਾਵਾਂ ਕਾਰਨ ਕੁਝ ਖੇਤਰਾਂ ਵਿੱਚ ਚੋਣਾਂ ਮੁਲਤਵੀ ਕਰਨੀਆਂ ਪਈਆਂ।


Vandana

Content Editor

Related News