ਇਮਰਾਨ ਖਾਨ ਦੀਆਂ ਅੱਖਾਂ ਦੀ ਸਿਹਤ ’ਚ ਹੋਇਆ ਵੱਡਾ ਸੁਧਾਰ, ਜੇਲ੍ਹ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ
Tuesday, Aug 18, 2026 - 03:38 AM (IST)
ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੀ ਸੁਪਰੀਮ ਕੋਰਟ ਨੂੰ ਸੋਮਵਾਰ ਨੂੰ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਅੱਖਾਂ ਦੀ ਹਾਲਤ ’ਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਦੀ ਨਜ਼ਰ ‘ਲੱਗਭਗ ਆਮ’ ਹੈ। ਇਹ ਘਟਨਾਚੱਕਰ ਸੁਪਰੀਮ ਕੋਰਟ ਵੱਲੋਂ ਇਸਲਾਮਾਬਾਦ ਦੇ ਇਕ ਪ੍ਰਮੁੱਖ ਨਿੱਜੀ ਮੈਡੀਕਲ ਸੰਸਥਾਨ ‘ਸ਼ਿਫ਼ਾ ਇੰਟਰਨੈਸ਼ਨਲ’ ’ਚ ਖਾਨ ਦੇ ਇਲਾਜ ਸਬੰਧੀ ਅਪੀਲ ’ਤੇ ਸੁਣਵਾਈ ਕਰਨ ਤੋਂ ਇਕ ਦਿਨ ਪਹਿਲਾਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਗ੍ਰੀਸ ਦੇ ਮਸ਼ਹੂਰ ਟੂਰਿਸਟ ਟਾਪੂ 'ਤੇ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ
ਅਗਸਤ 2023 ਤੋਂ ਜੇਲ੍ਹ ’ਚ ਬੰਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਨੂੰ ਜਨਵਰੀ ਦੇ ਅਖੀਰ ਵਿਚ ਅੱਖਾਂ ਸਬੰਧੀ ਪ੍ਰੇਸ਼ਾਨੀ ਦਾ ਪਤਾ ਲੱਗਣ ਤੋਂ ਬਾਅਦ ਕਈ ਵਾਰ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪੀ. ਆਈ. ਐੱਮ. ਐੱਸ.) ਲਿਜਾਇਆ ਗਿਆ ਸੀ। ਰਾਵਲਪਿੰਡੀ ਦੀ ਅਦਿਆਲਾ ਜੇਲ ਦੇ ਅਧਿਕਾਰੀਆਂ ਨੇ 73 ਸਾਲਾ ਨੇਤਾ ਦੀਆਂ ਅੱਖਾਂ ਦੀ ਤਾਜ਼ਾ ਸਥਿਤੀ ਬਾਰੇ ਸੁਪਰੀਮ ਕੋਰਟ ਨੂੰ ਇਕ ਰਿਪੋਰਟ ਸੌਂਪੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
