ਨਾਗਰਿਕਤਾ ਬਿੱਲ ''ਤੇ ਬੋਲੇ ਇਮਰਾਨ ਖਾਨ, ਕਿਹਾ, ''ਵਿਸ਼ਵ ਮਾਮਲੇ ''ਤੇ ਦੇਵੇ ਦਖਲ''

Thursday, Dec 12, 2019 - 06:58 PM (IST)

ਨਾਗਰਿਕਤਾ ਬਿੱਲ ''ਤੇ ਬੋਲੇ ਇਮਰਾਨ ਖਾਨ, ਕਿਹਾ, ''ਵਿਸ਼ਵ ਮਾਮਲੇ ''ਤੇ ਦੇਵੇ ਦਖਲ''

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਭਾਰਤ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਇਕ ਪਲਾਨ ਤਹਿਤ ਹਿੰਦੂ ਸਰਵਉੱਚਵਾਦੀ ਏਜੰਡੇ ਨੂੰ ਅੱਗੇ ਵਧਾ ਰਹੀ ਹੈ ਤੇ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ, ਵਿਸ਼ਵ ਨੂੰ ਲਾਜ਼ਮੀ ਇਸ 'ਤੇ ਕਦਮ ਚੁੱਕਣਾ ਚਾਹੀਦਾ ਹੈ।

ਖਾਨ ਨੇ ਸਿਲਸਿਲੇਵਾਰ ਟਵੀਟ ਵਿਚ ਨਾਗਰਿਕਤਾ ਸੋਧ ਬਿੱਲ ਦਾ ਜ਼ਿਕਰ ਕੀਤਾ। ਉਹਨਾਂ ਨੇ ਟਵਿੱਟਰ 'ਤੇ ਕਿਹਾ ਕਿ ਭਾਰਤ, ਮੋਦੀ ਦੇ ਤਹਿਤ ਹਿੰਦੂ ਸਰਵਉੱਚਵਾਦੀ ਏਜੰਡੇ ਦੇ ਨਾਲ ਇਕ ਪਲਾਨ ਤਹਿਤ ਅੱਗੇ ਵਧ ਰਿਹਾ ਹੈ। ਖਾਨ ਨੇ ਕਿਹਾ ਕਿ ਪ੍ਰਮਾਣੂ ਖਤਰੇ ਦੇ ਤਹਿਤ ਪਾਕਿਸਤਾਨ ਨੂੰ ਧਮਕੀਆਂ ਦੇ ਨਾਲ ਇਹ ਏਜੰਡਾ ਵੱਡੇ ਪੈਮਾਨੇ 'ਤੇ ਖੂਨ-ਖਰਾਬੇ ਵੱਲ ਲਿਜਾਏਗਾ ਤੇ ਦੁਨੀਆ ਦੇ ਲਈ ਇਸ ਦੇ ਖਰਾਬ ਨਤੀਜੇ ਨਿਕਲਣਗੇ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ, ਵਿਸ਼ਵ ਨੂੰ ਇਸ ਮਾਮਲੇ ਵਿਚ ਦਖਲ ਦੇਣੀ ਚਾਹੀਦੀ ਹੈ। ਖਾਨ ਦੀ ਇਸ ਟਿੱਪਣੀ 'ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿਚ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਕਰਨ ਦੀ ਬਜਾਏ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਆਪਣੇ ਵਤੀਰੇ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਵਿਚ ਧਾਰਮਿਕ ਤਸੀਹਿਆਂ ਦੇ ਕਾਰਨ 31 ਦਸੰਬਰ 2014 ਤੱਕ ਭਾਰਤ ਆਏ ਗੈਰ-ਮੁਸਲਮਾਨ ਸ਼ਰਣਾਰਥੀਆਂ- ਹਿੰਦੂ, ਸਿੱਖ, ਬੌਧ, ਪਾਰਸੀ, ਜੈਨ ਤੇ ਈਸਾਈ ਭਾਈਚਾਰਿਆਂ ਦੇ ਲੋਕਾਂ- ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ ਲਈ ਇਸ ਬਿੱਲ ਦਾ ਪ੍ਰਸਤਾਵ ਲਿਆਂਦਾ ਗਿਆ ਸੀ।


author

Baljit Singh

Content Editor

Related News