ਪਾਕਿਸਤਾਨ : ਜ਼ਮੀਨ ਭ੍ਰਿਸ਼ਟਾਚਾਰ ਮਾਮਲੇ ''ਚ ਇਮਰਾਨ ਖਾਨ, ਉਸ ਦੀ ਭੈਣ ਨੂੰ ਸੰਮਨ ਜਾਰੀ

Sunday, Jun 18, 2023 - 02:48 PM (IST)

ਲਾਹੌਰ (ਆਈ.ਏ.ਐੱਨ.ਐੱਸ.)- ਪਾਕਿਸਤਾਨ ਦੇ ਪੰਜਾਬ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ (ਏ.ਸੀ.ਈ.) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਖਾਨ, ਉਸ ਦੀ ਭੈਣ ਉਜ਼ਮਾ ਖਾਨ ਅਤੇ ਉਸ ਦੇ ਪਤੀ ਅਹਿਦ ਮਜੀਦ ਨੂੰ ਲਯਾਹ ਜ਼ਮੀਨੀ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਬੁਲਾਰੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੀਟੀਆਈ ਮੁਖੀ ਨੂੰ 19 ਜੂਨ ਨੂੰ ਏਸੀਈ ਹੈੱਡਕੁਆਰਟਰ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ ਜਦਕਿ ਉਜ਼ਮਾ ਅਤੇ ਉਸ ਦੇ ਪਤੀ ਨੂੰ ਏਸੀਈ ਦੇ ਡਾਇਰੈਕਟਰ ਜਨਰਲ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਸ ਤੋਂ ਪਹਿਲਾਂ ਇਮਰਾਨ ਨੂੰ ਏਸੀਈ ਨੇ 16 ਜੂਨ ਨੂੰ ਸੰਮਨ ਜਾਰੀ ਕੀਤਾ ਸੀ ਪਰ ਉਹ ਇਸ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ। ਇਹ ਸੰਮਨ ਇਮਰਾਨ ਦੀ ਲਾਹੌਰ ਜ਼ਮਾਨ ਪਾਰਕ ਸਥਿਤ ਰਿਹਾਇਸ਼ 'ਤੇ ਚਿਪਕਾਇਆ ਗਿਆ ਸੀ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਬੁਲਾਰੇ ਨੇ ਕਿਹਾ ਕਿ ਏਸੀਈ ਕੋਲ ਲਯਾਹ ਭ੍ਰਿਸ਼ਟਾਚਾਰ ਘੁਟਾਲੇ ਵਿੱਚ ਇਮਰਾਨ ਦੀ ਸ਼ਮੂਲੀਅਤ ਦੇ "ਸਪੱਸ਼ਟ ਸਬੂਤ" ਸਨ ਅਤੇ ਇਹ ਵੀ ਕਿਹਾ ਕਿ ਜ਼ਮੀਨ ਦੇ ਗੈਰ-ਕਾਨੂੰਨੀ ਤਬਾਦਲੇ ਲਈ ਇਸਲਾਮਾਬਾਦ ਵਿੱਚ ਇਮਰਾਨ ਦੀ ਰਿਹਾਇਸ਼ - ਬਨੀ ਗਾਲਾ ਤੋਂ ਮਾਲ ਅਧਿਕਾਰੀਆਂ 'ਤੇ ਦਬਾਅ ਪਾਇਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਕਸਟਮ ਨੇ ਜ਼ਬਤ ਕੀਤੀਆਂ 11 ਕਰੋੜ ਰੁਪਏ ਤੋਂ ਵਧੇਰੇ ਦੀਆਂ ਸਿਗਰਟਾਂ 

ਉਜ਼ਮਾ 'ਤੇ ਲਯਾਹ ਜ਼ਿਲੇ ਵਿਚ 5,261-ਕਨਾਲ ਜ਼ਮੀਨ, ਜਿਸ ਦੀ ਕੀਮਤ ਕਥਿਤ ਤੌਰ 'ਤੇ ਅਰਬਾਂ ਰੁਪਏ ਹੈ, ਸਿਰਫ 130 ਮਿਲੀਅਨ ਰੁਪਏ ਵਿਚ ਖਰੀਦਣ ਵਿਚ ਕਥਿਤ ਧੋਖਾਧੜੀ ਦਾ ਦੋਸ਼ ਹੈ। ਏਸੀਈ ਨੇ ਕਿਹਾ ਕਿ ਜੋੜੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਬੁਲਾਰੇ ਅਨੁਸਾਰ ਇਹ ਜ਼ਮੀਨ ਧੋਖਾਧੜੀ ਰਾਹੀਂ 2021-22 ਵਿੱਚ ਖਰੀਦੀ ਗਈ ਸੀ, ਉਜ਼ਮਾ ਅਤੇ ਮਜੀਦ ਨੇ ਜ਼ਮੀਨ ਦਾ ਫਰਜ਼ੀ ਤਬਾਦਲਾ ਆਪਣੇ ਨਾਂ ਕੀਤਾ ਸੀ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਕੀਮਤ ਛੇ ਅਰਬ ਰੁਪਏ ਹੈ। ਉਸਨੇ ਅੱਗੇ ਕਿਹਾ ਕਿ ਇਹ ਖਰੀਦ ਉਦੋਂ ਕੀਤੀ ਗਈ ਸੀ ਜਦੋਂ ADB ਨੇ ਗ੍ਰੇਟਰ ਥਾਲ ਨਹਿਰ ਪ੍ਰੋਜੈਕਟ ਲਈ ਸਹਾਇਤਾ ਦਾ ਐਲਾਨ ਕੀਤਾ ਸੀ, ਜਿਸਦਾ ਉਦੇਸ਼ ਥਾਲ ਨਹਿਰ ਰਾਹੀਂ ਬੰਜਰ ਜ਼ਮੀਨਾਂ ਦੀ ਸਿੰਚਾਈ ਕਰਨਾ ਸੀ।

ਬੁਲਾਰੇ ਨੇ ਕਿਹਾ ਕਿ ਉਜ਼ਮਾ ਨੂੰ ਇਸ ਪ੍ਰੋਜੈਕਟ ਦੀ ਪਹਿਲਾਂ ਤੋਂ ਜਾਣਕਾਰੀ ਸੀ, ਇਸ ਲਈ ਜੋੜੇ ਨੇ ਜ਼ਮੀਨ ਮਾਲਕ ਨੂੰ ਇਸ ਨੂੰ ਵੇਚਣ ਲਈ ਮਜਬੂਰ ਕੀਤਾ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਉਸਨੇ ਅੱਗੇ ਕਿਹਾ ਕਿ ਜ਼ਮੀਨ ਦੇ ਮਾਲਕਾਂ ਨੇ ਜ਼ਬਰਦਸਤੀ ਜ਼ਮੀਨ ਖਰੀਦਣ ਲਈ ਪੁਲਸ ਨੂੰ ਉਜ਼ਮਾ ਅਤੇ ਹੋਰਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News