PoK ਚੋਣਾਂ ’ਚ ਇਮਰਾਨ ਦੀ ਪਾਰਟੀ ਨੇ ਮਾਰੀ ਬਾਜ਼ੀ, ਪੀ.ਟੀ.ਆਈ.ਪਹਿਲੀ ਵਾਰ ਬਣਾਏਗੀ ਕਸ਼ਮੀਰ ’ਚ ਸਰਕਾਰ

Tuesday, Jul 27, 2021 - 02:03 PM (IST)

PoK ਚੋਣਾਂ ’ਚ ਇਮਰਾਨ ਦੀ ਪਾਰਟੀ ਨੇ ਮਾਰੀ ਬਾਜ਼ੀ, ਪੀ.ਟੀ.ਆਈ.ਪਹਿਲੀ ਵਾਰ ਬਣਾਏਗੀ ਕਸ਼ਮੀਰ ’ਚ ਸਰਕਾਰ

ਇਸਲਾਮਾਬਾਦ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ’ਚ ਹੋਈਆਂ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ’ਚ ਉਭਰੀ ਹੈ ਅਤੇ ਖ਼ੇਤਰ ’ਚ ਅਗਲੀ ਸਰਕਾਰ ਉਸ ਦੀ ਅਗਵਾਈ ਚ ਬਣੇਗੀ।ਵਿਰੋਧੀ ਧਿਰ ਨੇ ਚੋਣਾਂ ’ਚ ਧਾਂਦਲੀ ਅਤੇ ਹਿੰਸਾ ਦੇ ਦੋਸ਼ ਲਗਾਉਂਦੇ ਹੋਏ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਥਾਨਕ ਮੀਡੀਆ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਨੇ ਪੀ.ਓ.ਕੇ.ਵਿਧਾਨ ਸਭਾ ਦੀਆਂ 45 ਸੀਟਾਂ ਦੇ ਲਈ ਹਰ ਚੋਣਾਂ ’ਚ 25 ਸੀਟਾਂ ਜਿੱਤੀਆਂ ਹਨ, ਜਿਸ ’ਚ ਪੀ.ਟੀ.ਆਈ.ਪਹਿਲੀ ਵਾਰ ਪੀ.ਓ.ਕੇ. ’ਚ ਸਰਕਾਰ ਬਣਾਏਗੀ।

ਸਰਕਾਰੀ ‘ਰੇਡੀਓ ਪਾਕਿਸਤਾਨ’ ਨੇ ਚੋਣ ਕਮਿਸ਼ਨ ਵਲੋਂ ਘੋਸ਼ਿਤ ਗੈਰ-ਰਸਮੀ ਨਤੀਜਿਆਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ, ਪੀ.ਟੀ.ਆਈ.ਨੇ 25 ਸੀਟਾਂ ਜਿੱਤੀਆਂ ਹਨ,ਜਦਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) 11 ਸੀਟਾਂ ਜਿੱਤ ਕੇ ਦੂਜੇ ਸਥਾਨ ’ਤੇ ਹਨ ਅਤੇ ਫ਼ਿਲਹਾਲ ਸੱਤਾ ’ਤੇ ਕਾਬਜ਼ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਨੂੰ ਸਿਰਫ਼ 6 ਸੀਟਾਂ ਮਿਲੀਆਂ ਹਨ।ਪੀ.ਟੀ.ਆਈ.ਨੂੰ ਸਰਕਾਰ ਬਣਾਉਣ ਲਈ ਸਾਧਾਰਨ ਬਹੁਮਤ ਮਿਲ ਗਿਆ ਹੈ ਅਤੇ ਉਸ ਨੂੰ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਲੋੜ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਉਹ ਪੀ.ਓ.ਕੇ. ’ਚ ਸਰਕਾਰ ਬਣਾਏਗੀ। ਰਵਾਇਤੀ ਰੂਪ ਨਾਲ ਦੇਸ਼ ਦੀ ਸੱਤਾਧਾਰੀ ਪਾਰਟੀ ਹੀ ਪੀ.ਓ.ਕੇ.’ਚ ਚੋਣਾਂ ਜਿੱਤਦੀ ਆ ਰਹੀ ਹੈ।

ਮੁਸਲਿਮ ਕਾਨਫਰੰਸ (ਐੱਮ.ਸੀ.) ਅਤੇ ਜੰਮੂ ਕਸ਼ਮੀਰ ਪੀਪਲਜ਼ ਪਾਰਟੀ (ਜੇ.ਕੇ.ਪੀ.ਪੀ.) ਨੂੰ ਇਕ -ਇਕ ਸੀਟ ’ਤੇ ਕਾਮਯਾਬੀ ਮਿਲੀ ਹੈ।ਭਾਰਤ ਨੇ ਇਸ ਤੋਂ ਪਹਿਲਾਂ ਗਿਲਗਿਤ-ਬਾਲਿਤਸਤਾਨ ’ਚ ਚੋਣਾਂ ਕਰਵਾਉਣ ਦੇ ਪਾਕਿਸਤਾਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਫੌਜ ਦੇ ਜ਼ਰੀਏ ਕਬਜ਼ੇ ਕੀਤੇ ਗਏ ਖ਼ੇਤਰ ਦੀ ਸਥਿਤੀਨੂੰ ਬਦਲਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਪੀ.ਓ.ਕੇ.ਵਿਧਾਨ ਸਭਾ ’ਚ ਕੁੱਲ 53 ਮੈਂਬਰ ਹਨ ਪਰ ਇਨ੍ਹਾਂ ’ਚੋਂ ਕੇਵਲ 45 ਸੀਟਾਂ ’ਤੇ ਸਿੱਧੇ ਚੋਣ ਕੀਤੀ ਜਾਂਦੀ ਹੈ।ਇਨ੍ਹਾਂ ’ਚੋਂ ਪੰਜ ਸੀਟਾਂ ਬੀਬੀਆਂ ਦੇ ਲਈ ਰਿਜ਼ਰਵ ਹਨ ਅਤੇ ਤਿੰਨ ਵਿਗਿਆਨ ਮਾਹਰਾਂ ਲਈ।ਸਿੱਧੇ ਚੁਣੇ ਜਾਣ ਵਾਲੇ 45 ਮੈਂਬਰਾਂ ’ਚੋਂ 33 ਸੀਟਾਂ ਪੀ.ਓ.ਕੇ. ਦੇ ਨਿਵਾਸੀਆਂ ਦੇ ਲਈ ਹਨ ਅਤੇ 12 ਸੀਟਾਂ ਸ਼ਰਨਾਰਥੀਆਂ ਦੇ ਲਈ ਹਨ, ਜੋ ਬੀਤੇ ਸਾਲਾਂ ’ਚ ਕਸ਼ਮੀਰ ਤੋਂ ਇੱਥੇ ਆਏ ਸਨ ਅਤੇ ਪਾਕਿਸਤਾਨ ਦੇ ਭਿੰਨ ਸ਼ਹਿਰਾਂ ’ਚ ਵੱਸ ਗਏ ਹਨ। 


author

Shyna

Content Editor

Related News