ਇਮਰਾਨ ਨੇ ਦੁਬਈ ਦੇ ਸ਼ਾਹੀ ਪਰਿਵਾਰ ਨੂੰ ਹੁਬਾਰਾ ਪੰਛੀ ਦੇ ਸ਼ਿਕਾਰ ਦੀ ਦਿੱਤੀ ਇਜਾਜ਼ਤ

Tuesday, Jan 12, 2021 - 03:41 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਸਰਕਾਰ ਨੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਖਤੂਮ ਅਤੇ ਸ਼ਾਹੀ ਪਰਿਵਾਰ ਦੇ 6 ਹੋਰ ਮੈਂਬਰਾਂ ਨੂੰ 2020-21 ਦੇ ਸ਼ਿਕਾਰ ਦੇ ਮੌਸਮ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਅਤ ਪੰਛੀ ਹੁਬਾਰਾ ਬਸਟਰਡ ਦਾ ਸ਼ਿਕਾਰ ਕਰਨ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਹੈ। ਡਾਨ ਅਖ਼ਬਾਰ ਦੀ ਖ਼ਬਰ ਦੇ ਮੁਤਾਬਕ, ਇਸ ਤੋਂ ਪਹਿਲਾਂ ਅਰਬ ਦੇ ਸ਼ਾਹੀ ਪਰਿਵਾਰ ਨੂੰ ਅਜਿਹੀ ਇਜਾਜ਼ਤ ਦੇਣ ਦਾ ਵਿਰੋਧ ਕਰ ਚੁੱਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਵਾਰ ਨਿੱਜੀ ਤੌਰ 'ਤੇ ਇਜਾਜ਼ਤ ਪੱਤਰ ਜਾਰੀ ਕੀਤੇ ਹਨ। 

ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਖ਼ਬਰ ਦੇ ਮੁਤਾਬਕ, ਵਿਦੇਸ਼ ਮੰਤਰਾਲੇ ਦੇ ਪ੍ਰੋਟੋਕਾਲ ਵਿਭਾਗ ਦੇ ਉਪ ਪ੍ਰਮੁੱਖ ਨੇ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਦੇ ਬਾਅਦ ਇਹ ਦਸਤਾਵੇਜ਼ ਜਾਰੀ ਕੀਤੇ। ਇਜਾਜ਼ਤ ਪੱਤਰ (ਪਰਮਿਟ) ਇਸਲਾਮਾਬਾਦ ਸਥਿਤ ਸੰਯੁਕਤ ਅਰਬ ਅਮੀਰਾਤ ਦੇ ਦੂਤਾਵਾਸ ਨੂੰ ਭੇਜ ਦਿੱਤੇ ਗਏ ਹਨ। ਦੁਬਈ ਦੇ ਸ਼ਾਸਕ ਰਾਸ਼ੀ ਅਲ-ਮਖਤੂਮ ਦੇ ਇਲਾਵਾ ਜਿਹੜੇ ਲੋਕਾਂ ਨੂੰ ਪਰਮਿਟ ਜਾਰੀ ਕੀਤੇ ਗਏ ਹਨ ਉਹਨਾਂ ਵਿਚ ਵਲੀਅਹਿਦ (ਯੁਵਰਾਜ), ਉਪ ਸ਼ਾਸਕ, ਵਿੱਤ ਅਤੇ ਉਦਯੋਗ ਮੰਤਰੀ, ਪੁਲਸ ਦੇ ਉਪ ਪ੍ਰਮੁੱਖ, ਸੈਨਾ ਦਾ ਇਕ ਅਧਿਕਾਰੀ, ਸ਼ਾਹੀ ਪਰਿਵਾਰ ਦੇ ਦੋ ਮੈਂਬਰ ਅਤੇ ਇਕ ਕਾਰੋਬਾਰੀ ਸ਼ਾਮਲ ਹੈ। 

ਪੜ੍ਹੋ ਇਹ ਅਹਿਮ ਖਬਰ- ਇਟਲੀ ਨੂੰ ਕੋਰੋਨਾ ਲਾਗ ਤੋਂ ਬਚਾਉਣ ਲਈ ਹਾਲੇ ਵੀ ਪਾਬੰਦੀਆਂ ਦੀ ਸਖ਼ਤ ਲੋੜ : ਸਿਹਤ ਮੰਤਰੀ

ਵਿਰੋਧੀ ਧਿਰ ਵਿਚ ਰਹਿੰਦੇ ਹੋਏ ਇਮਰਾਨ ਨੇ ਅਰਬ ਦੇ ਅਮੀਰ ਪਰਿਵਾਰਾਂ ਵੱਲੋਂ ਸੁਰੱਖਿਅਤ ਪੰਛੀਆਂ ਦੇ ਸ਼ਿਕਾਰ ਦਾ ਹਮੇਸ਼ਾ ਵਿਰੋਧ ਕੀਤਾ ਸੀ। ਇਹ ਪਰਿਵਾਰ ਹਰੇਕ ਸਾਲ ਸੁਰੱਖਿਅਤ ਜਾਂ ਲੁਪਤ ਹੋ ਰਹੇ ਪੰਛੀਆਂ ਦਾ ਸ਼ਿਕਾਰ ਕਰਨ ਲਈ ਪਾਕਿਸਤਾਨ ਆਉਂਦਾ ਹੈ। ਸਾਊਦੀ ਦੇ ਸ਼ਹਿਜਾਦੇ ਸੁਲਤਾਨ ਬਿਨ ਅਬਦੁੱਲ ਅਜੀਜ਼ ਸਉਦ ਨੇ ਕਿਹਾ ਸੀ ਕਿ 2014 ਵਿਚ ਉਹਨਾਂ ਨੇ 21 ਦਿਨਾਂ ਵਿਚ ਜੰਗਲਾਂ ਅਤੇ ਸੁਰੱਖਿਅਤ ਖੇਤਰਾਂ ਵਿਚ 1,977 ਪੰਛੀਆਂ ਦਾ ਸ਼ਿਕਾਰ ਕੀਤਾ ਜਦਕਿ ਉਹਨਾਂ ਦੇ ਨਾਲ ਆਏ ਲੋਕਾਂ ਨੇ 123 ਪੰਛੀਆਂ ਦਾ ਸ਼ਿਕਾਰ ਕੀਤਾ। ਉਸ ਦੌਰਾਨ ਕੁੱਲ 2,100 ਪੰਛੀਆਂ ਦਾ ਸ਼ਿਕਾਰ ਕੀਤਾ ਗਿਆ। ਇਸ ਦੀ ਕਾਫੀ ਆਲੋਚਨਾ ਹੋਈ ਸੀ ਪਰ ਸ਼ਿਕਾਰ ਹਾਲੇ ਵੀ ਜਾਰੀ ਹੈ।

ਨੋਟ- ਇਮਰਾਨ ਨੇ ਦੁਬਈ ਦੇ ਸ਼ਾਹੀ ਪਰਿਵਾਰ ਨੂੰ ਹੁਬਾਰਾ ਪੰਛੀ ਦੇ ਸ਼ਿਕਾਰ ਦੀ ਦਿੱਤੀ ਇਜਾਜ਼ਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News