ਇਮਰਾਨ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਗੁਆਉਣ ਲਈ ਪਾਕਿ ਫੌਜ ਨੂੰ ਠਹਿਰਾਇਆ ਜ਼ਿੰਮੇਵਾਰ

Thursday, Apr 21, 2022 - 12:34 PM (IST)

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ 'ਤੇ ਅਸਿੱਧੇ ਤੌਰ 'ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ 'ਗਲਤ ਕਾਰਵਾਈਆਂ' ਵਿਚ ਸ਼ਾਮਲ ਸ਼ਕਤੀਸ਼ਾਲੀ ਅਦਾਰੇ ਦੇ 'ਕੁਝ ਤੱਤ' ਉਹਨਾਂ ਦੇ ਸੱਤਾ ਤੋਂ ਬੇਦਖਲ ਹੋਣ ਲਈ ਜ਼ਿੰਮੇਵਾਰ ਸਨ। ਮਾਹਿਰਾਂ ਮੁਤਾਬਕ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਆਪਣੇ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ 10 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਗੁਆ ਚੁੱਕੇ ਇਮਰਾਨ ਨੇ ਉਦੋਂ ਪਾਕਿ ਫ਼ੌਜ ਦਾ ਸਮਰਥਨ ਗੁਆ ਦਿੱਤਾ ਸੀ ਜਦੋਂ ਉਹਨਾਂ ਨੇ ਬੀਤੇ ਸਾਲ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਮੁਖੀ ਦੀ ਨਿਯੁਕਤੀ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਉਹ ਆਖਰਕਾਰ ਇਸ ਲਈ ਸਹਿਮਤ ਹੋ ਗਏ ਪਰ ਉਦੋਂ ਤੱਕ ਫ਼ੌਜ ਨਾਲ ਉਹਨਾਂ ਦੇ ਸਬੰਧ ਵਿਗੜ ਚੁੱਕੇ ਸਨ। 

ਪੜ੍ਹੋ ਇਹ ਅਹਿਮ ਖ਼ਬਰ -ਪਾਕਿਸਤਾਨ ਦਾ ਪਹਿਲਾ ਸਿੱਖ ਪੁਲਸ ਅਫਸਰ ਗੁਲਾਬ ਸਿੰਘ 'ਲਾਪਤਾ', ਭਾਈਚਾਰੇ ਨੇ ਕੀਤੀ ਇਹ ਮੰਗ

ਬੁੱਧਵਾਰ ਰਾਤ ਨੂੰ ਟਵਿੱਟਰ 'ਤੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਨੇ ਲਿਖਿਆ ਕਿ ਸੰਸਥਾਵਾਂ ਵਿਚ ਵੀ ਇਨਸਾਨ ਹੁੰਦੇ ਹਨ। ਜੇਕਰ ਇੱਕ ਜਾਂ ਦੋ ਵਿਅਕਤੀ ਕੁਝ ਗਲਤ ਕਰਦੇ ਹਨ ਤਾਂ ਸਾਰੀ ਸੰਸਥਾ ਜ਼ਿੰਮੇਵਾਰ ਨਹੀਂ ਹੈ। ਜੇਕਰ ਇੱਕ ਵਿਅਕਤੀ (ਆਰਮੀ ਚੀਫ਼ ਜਨਰਲ ਬਾਜਵਾ ਦੇ ਹਵਾਲੇ ਨਾਲ) ਗਲਤੀ ਕਰਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਪੂਰੀ ਸੰਸਥਾ ਕਸੂਰਵਾਰ ਹੈ। ਪਾਕਿਸਤਾਨ ਦੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਬੁੱਧਵਾਰ ਨੂੰ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਅਤੇ ਫ਼ੌਜ ਵਿਚਾਲੇ ਸਬੰਧ ਕਈ ਮਹੀਨਿਆਂ ਤੋਂ ਤਣਾਅਪੂਰਨ ਸਨ। ਉਹਨਾਂ ਨੇ ਦੱਸਿਆ ਕਿ ਅਸੀਂ ਅਦਾਰੇ ਨਾਲ ਆਪਣੀਆਂ ਗਲਤਫਹਿਮੀਆਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। 

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਈਦ ਦੀਆਂ ਛੁੱਟੀਆਂ ਕਾਰਨ ਵਧੇ ਹਵਾਈ ਕਿਰਾਏ, ਭਾਰਤੀਆਂ ਦੀ ਜੇਬ 'ਤੇ ਸਭ ਤੋਂ ਜ਼ਿਆਦਾ ਅਸਰ 

ਇਮਰਾਨ (69) ਪਾਕਿਸਤਾਨ ਦੇ ਇਕਲੌਤੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਬੇਭਰੋਸਗੀ ਮਤੇ ਕਾਰਨ ਅਹੁਦੇ ਤੋਂ ਹਟਾਇਆ ਗਿਆ ਹੈ। ਉਨ੍ਹਾਂ ਦੀ ਥਾਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸ਼ਾਹਬਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਬਣਾਇਆ ਹੈ। ਇਮਰਾਨ ਨੇ ਆਪਣੇ ਸਮਰਥਕਾਂ ਨੂੰ ਵੀਰਵਾਰ ਨੂੰ ਲਾਹੌਰ ਦੇ ਮੀਨਾਰ-ਏ-ਪਾਕਿਸਤਾਨ ਪਹੁੰਚਣ ਦਾ ਸੱਦਾ ਦਿੱਤਾ ਤਾਂ ਜੋ ਇਸ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਸੰਸਥਾਵਾਂ ਭ੍ਰਿਸ਼ਟ ਨਹੀਂ ਹਨ ਪਰ ਇਨ੍ਹਾਂ ਨਾਲ ਜੁੜੇ ਕੁਝ ਤੱਤ ਗਲਤ ਕੰਮਾਂ ਵਿਚ ਸ਼ਾਮਲ ਹੁੰਦੇ ਹਨ। ਫ਼ੌਜ ਦੀ ਤਾਰੀਫ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਇਮਰਾਨ ਖਾਨ ਤੋਂ ਜ਼ਿਆਦਾ ਹਥਿਆਰਬੰਦ ਬਲਾਂ ਦੀ ਲੋੜ ਹੈ। ਜੇਕਰ ਇੱਥੇ ਮਜ਼ਬੂਤ​ਫ਼ੌਜ ਨਾ ਹੁੰਦੀ ਤਾਂ ਪਾਕਿਸਤਾਨ ਦੇ ਤਿੰਨ ਟੁਕੜਿਆਂ ਵਿੱਚ ਵੰਡਿਆ ਜਾ ਸਕਦਾ ਸੀ।
 


Vandana

Content Editor

Related News