ਇਮਰਾਨ ਖ਼ਾਨ ਦਾ ਵੱਡਾ ਕਬੂਲਨਾਮਾ! ਪਾਕਿ 'ਚ ‘ਤਬਦੀਲੀ’ ਲਿਆਉਣ 'ਚ ਰਹੇ ਅਸਫ਼ਲ

Friday, Feb 11, 2022 - 02:36 PM (IST)

ਇਮਰਾਨ ਖ਼ਾਨ ਦਾ ਵੱਡਾ ਕਬੂਲਨਾਮਾ! ਪਾਕਿ 'ਚ ‘ਤਬਦੀਲੀ’ ਲਿਆਉਣ 'ਚ ਰਹੇ ਅਸਫ਼ਲ

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਮੰਨਿਆ ਕਿ ਉਹ ਸੱਤਾ ਵਿਚ ਆਉਣ ਤੋਂ ਬਾਅਦ ਕੀਤੇ ਗਏ ‘ਤਬਦੀਲੀ’ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੇ ਹਨ। ਸਥਾਨਕ ਅਖ਼ਬਾਰ ਡਾਨ ਨੇ ਸ਼ੁੱਕਰਵਾਰ ਨੂੰ ਖਾਨ ਦੇ ਹਵਾਲੇ ਨਾਲ ਕਿਹਾ, ‘ਸ਼ੁਰੂਆਤ ਵਿਚ ਅਸੀਂ ਕ੍ਰਾਂਤੀਕਾਰੀ ਕਦਮਾਂ ਰਾਹੀਂ ਤੁਰੰਤ ਬਦਲਾਅ ਲਿਆਉਣਾ ਚਾਹੁੰਦੇ ਸੀ, ਪਰ ਬਾਅਦ ਵਿਚ ਮਹਿਸੂਸ ਕੀਤਾ ਕਿ ਸਾਡੀ ਪ੍ਰਣਾਲੀ ਇੰਨੇ ਵੱਡੇ ਝਟਕੇ ਨੂੰ ਝੱਲਣ ਦੇ ਸਮਰੱਥ ਨਹੀਂ ਹੈ।’

ਇਹ ਵੀ ਪੜ੍ਹੋ: ਹੁਣ ਤਾਲਿਬਾਨ ਦੀ ਕਰਨਾਟਕ ਹਿਜਾਬ ਵਿਵਾਦ ’ਚ ਐਂਟਰੀ, ਭਾਰਤੀ ਵਿਦਿਆਰਥਣਾਂ ਦਾ ਕੀਤਾ ਸਮਰਥਨ

ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਅਤੇ ਮੰਤਰਾਲਾ ਲੋਕਾਂ ਨੂੰ ਲੋੜੀਂਦੇ ਨਤੀਜੇ ਦੇਣ ਵਿਚ ਅਸਫ਼ਲ ਰਹੇ ਹਨ। ਉਨ੍ਹਾਂ ਮੰਨਿਆ ਕਿ, ‘ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਰਕਾਰ ਅਤੇ ਦੇਸ਼ ਦੇ ਹਿੱਤਾਂ ਵਿਚ ਕੋਈ ਸਬੰਧ ਨਹੀਂ ਹੈ।’ ਉਨ੍ਹਾਂ ਸਵਾਲ ਕੀਤਾ, ‘ਕੀ ਸਾਡੇ ਮੰਤਰਾਲੇ ਇਸ ’ਤੇ ਕੰਮ ਕਰ ਰਹੇ ਹਨ ਕਿ ਕਿਵੇਂ ਨਿਰਯਾਤ ਵਧਾ ਕੇ ਦੇਸ਼ ਨੂੰ ਸਥਿਰ ਕੀਤਾ ਜਾਏ ਅਤੇ ਕਿਵੇਂ ਲੋਕਾਂ ਦੀ ਹਾਲਤ ਸੁਧਾਰੀ ਜਾ ਸਕਦੀ ਹੈ, ਗ਼ਰੀਬੀ ਕਿਵੇਂ ਦੂਰ ਕੀਤੀ ਜਾ ਸਕਦੀ ਹੈ?’

ਇਹ ਵੀ ਪੜ੍ਹੋ: Reel ਬਣਾਉਣ ਲਈ ਪਤੀ ਨੇ ਬਰਫ਼ੀਲੀ ਨਦੀ ’ਚ ਮਾਰੀ ਛਾਲ, ਪਤਨੀ ਬਣਾਉਂਦੀ ਰਹੀ ਵੀਡੀਓ, ਅੱਖਾਂ ਸਾਹਮਣੇ ਹੋਈ ਮੌਤ

ਖਾਨ ਨੇ ਕਿਹਾ ਕਿ ਨਿਰਯਾਤ ਵਧਾਉਣਾ, ਆਯਾਤ ਦੇ ਬਦਲ ਲੱਭਣਾ ਅਤੇ ਗ਼ਰੀਬੀ ਨੂੰ ਖ਼ਤਮ ਕਰਨਾ ਉਨ੍ਹਾਂ ਦੀ ਸਰਕਾਰ ਦੀਆਂ ਤਰਜੀਹਾਂ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜ਼ਿੰਮੇਵਾਰੀ ਬਿਊਰੋ ਦੀਆਂ ਸ਼ਕਤੀਆਂ ਵਿਚ ਸੁਧਾਰ ਕੀਤਾ ਗਿਆ ਹੈ, ਜਿਸ ਨਾਲ ਨੌਕਰਸ਼ਾਹਾਂ ਨੂੰ ਪਹਿਲ ਕਰਨ ਦੀ ਇਜਾਜ਼ਤ ਦਿੱਤੀ ਮਿਲਦੀ ਹੈ। ਹੁਣ ਨੌਕਰਸ਼ਾਹਾਂ ਕੋਲ ‘ਪੈਂਡਿੰਗ ਫਾਈਲਾਂ’ ’ਤੇ ਦਸਤਖ਼ਤ ਨਾ ਕਰਨ ਦਾ ਕੋਈ ਬਹਾਨਾ ਨਹੀਂ ਹੈ। ਉਨ੍ਹਾਂ ਨੇ ਪ੍ਰਭਾਵੀ ਨੀਤੀ-ਨਿਰਮਾਣ ਅਤੇ ਵਧੀਆ ਸ਼ਾਸਨ ਨੂੰ ਮਹੱਤਵਪੂਰਨ ਦੱਸਦੇ ਹੋਏ ਮੰਤਰਾਲਿਆਂ ਨੂੰ ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ ਵਾਅਦਿਆਂ ਨੂੰ ਪੂਰਾ ਕਰਨ ਲਈ ‘ਆਊਟ ਆਫ ਦਿ ਬਾਕਸ ਸ਼ਲਿਊਸ਼ਨਜ਼’ ਅਪਣਾਉਣ ਨੂੰ ਕਿਹਾ।

ਇਹ ਵੀ ਪੜ੍ਹੋ: ਅਮਰੀਕਾ ਨੇ ਕੈਨੇਡਾ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਦਿੱਤਾ ਇਹ ਸੁਝਾਅ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News