ਕਸ਼ਮੀਰ ''ਤੇ ਇਮਰਾਨ ਦੇ ਦਾਅਵੇ ਦੀ ਉਨ੍ਹਾਂ ਦੇ ਹੀ ਮੰਤਰੀ ਨੇ ਖੋਲੀ ਪੋਲ

01/19/2020 3:20:36 AM

ਲਾਹੌਰ - ਕਸ਼ਮੀਰ ਦੇ ਮਸਲੇ 'ਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਾਅਵੇ ਦੀ ਪੋਲ ਖੁਦ ਉਨ੍ਹਾਂ ਦੇ ਮੰਤਰੀ ਹੀ ਖੋਲਣ ਲੱਗੇ ਹਨ। ਉਨ੍ਹਾਂ ਦੇ ਸਹਿਯੋਗੀ ਅਤੇ ਪ੍ਰਭਾਵਸ਼ਾਲੀ ਰੇਲ ਮੰਤਰੀ ਸ਼ੇਖ ਰਾਸ਼ੀਦ ਨੇ ਸ਼ਨੀਵਾਰ ਨੂੰ ਆਖਿਆ ਕਿ ਕਸ਼ਮੀਰ ਮਸਲੇ 'ਤੇ ਪਾਕਿ ਨੇ ਕਮਜ਼ੋਰੀ ਪ੍ਰਦਰਸ਼ਿਤ ਕੀਤੀ ਹੈ ਅਤੇ ਆਪਣੀ ਹੀ ਸਰਕਾਰ ਦੇ ਉਸ ਦਾਅਵੇ ਦਾ ਖੰਡਨ ਕੀਤਾ ਕਿ ਇਸ ਨੇ ਇਸ ਮਸਲੇ ਦਾ ਅੰਤਰਰਾਸ਼ਟਰੀਕਰਣ ਕਰਨ ਵਿਚ ਸਫਲਤਾ ਪਾਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਬੇਸ਼ੱਕ ਹੀ ਗਲੋਬਲ ਭਾਈਚਾਰੇ ਸਾਹਮਣੇ ਚੁੱਕ ਰਿਹਾ ਹੋਵੇ ਪਰ ਸੱਚ ਤਾਂ ਇਹ ਹੈ ਕਿ ਸੰਯੁਕਤ ਰਾਸ਼ਟਰ ਸੁਰਖਿਆ ਪ੍ਰੀਸ਼ਦ ਦੇ ਜ਼ਿਆਦਾਤਰ ਦੇਸ਼ ਮੰਨਦੇ ਹਨ ਕਿ ਇਹ ਦੋ-ਪੱਖੀ ਮੁੱਦਾ ਹੈ ਅਤੇ ਇਹ ਚਰਚਾ ਲਈ ਉਚਿਤ ਮੰਚ ਨਹੀਂ ਹੈ।

ਪਾਕਿ ਸਰਕਾਰ ਦੇ ਰੇਲ ਮੰਤਰੀ ਸ਼ੇਖ ਰਾਸ਼ੀਦ ਨੇ ਆਖਿਆ ਕਿ ਸੱਤਾਧਾਰੀ ਪੀ. ਟੀ. ਆਈ. ਸਰਕਾਰ ਕਸ਼ਮੀਰ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਦਰਸ਼ਿਤ ਕਰਨ ਲਈ ਦੇਸ਼ 'ਚ 5 ਫਰਵਰੀ ਤੱਕ ਰੈਲੀ ਆਯੋਜਿਤ ਕਰੇਗੀ। ਰਾਸ਼ਿਦ ਨੇ ਪੱਤਰਕਾਰਾਂ ਨੂੰ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਕਸ਼ਮੀਰ ਮਸਲੇ ਤੇ ਹੁਣ ਤੱਕ ਅਸੀਂ ਕਮਜ਼ੋਰੀ ਹੀ ਦਿਖਾਈ ਹੈ। ਮੈਂ ਇਸ ਸਬੰਧ ਵਿਚ ਕੈਬਨਿਟ ਬੈਠਕਾਂ ਵਿਚ ਗੱਲ ਕੀਤੀ ਹੈ।

ਦਰਅਸਲ, ਇਮਰਾਨ ਨੇ ਵੀਰਵਾਰ ਨੂੰ ਟਵੀਟ ਕੀਤਾ ਸੀ ਕਿ ਜੰਮੂ ਕਸ਼ਮੀਰ ਦਾ ਵਿਵਾਦ ਨਿਸ਼ਚਤ ਤੌਰ ਤੇ ਸੁਰਿਖਆ ਪ੍ਰੀਸ਼ਦ ਪ੍ਰਸਤਾਵ ਅਤੇ ਕਸ਼ਮੀਰੀ ਆਵਾਮ ਦੀ ਇੱਛਾ ਮੁਤਾਬਕ ਹੱਲ ਕੀਤਾ ਜਾਣਾ ਚਾਹੀਦਾ ਹੈ। ਕਸ਼ਮੀਰੀ ਲੋਕਾਂ ਦਾ ਅਸੀਂ ਲਗਾਤਾਰ ਨੈਤਿਕ, ਸਿਆਸੀ ਅਤੇ ਡਿਪਲੋਮੈਟਿਕ ਸਮਰਥਨ ਕਰਦੇ ਰਹਾਂਗੇ। ਹਾਲਾਂਕਿ, ਖੁਦ ਇਮਰਾਨ ਨੇ ਜਰਮਨੀ ਦੇ ਇਕ ਨਿਊਜ਼ ਐਂਕਰ ਨੂੰ ਇੰਟਰਿਵਊ ਦੇਣ ਦੌਰਾਨ ਮੰਨਿਆ ਸੀ ਕਿ ਗਲੋਬਲ ਭਾਈਚਾਰੇ ਤੋਂ ਇਸ ਮੁੱਦੇ 'ਤੇ ਕੋਈ ਸਾਥ ਨਹੀਂ ਮਿਲ ਰਿਹਾ।

ਉਥੇ, ਸ਼ੁੱਕਰਵਾਰ ਨੂੰ ਇਮਰਾਨ ਨੇ ਕਸ਼ਮੀਰ ਦੀ ਸਥਿਤੀ 'ਤੇ ਬੈਠਕ ਦੀ ਅਗਵਾਈ ਕੀਤੀ ਸੀ, ਇਸ ਬੈਠਕ ਵਿਚ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ, ਆਈ. ਐਸ. ਆਈ. ਦੇ ਜਨਰਲ ਸਕੱਤਰ ਲੈਫਟੀਨੈਂਟ ਜਨਰਲ ਫਿਆਜ਼ ਹਮਦੀ, ਵਿਦੇਸ਼ ਸਕੱਤਰ ਸੋਹੇਲ ਮਹਿਮੂਦੀ ਅਤੇ ਫੌਜ ਅਤੇ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ ਵਿਚ ਹਰ ਸਾਲ 5 ਫਰਵਰੀ ਨੂੰ ਕਸ਼ਮੀਰ ਦੇ ਲੋਕਾਂ ਪ੍ਰਤੀ ਇਕਜੁੱਟਤਾ ਪ੍ਰਦਰਸ਼ਿਤ ਕਰਨ ਲਈ ਆਯੋਜਿਤ ਕੀਤੇ ਜਾਣ ਵਾਲੇ ਕਸ਼ਮੀਰ ਦਿਵਸ ਦੀਆਂ ਤਿਆਰੀਆਂ 'ਤੇ ਚਰਚਾ ਹੋਈ।

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵਿਚ ਖਲਬਲੀ ਮਚੀ ਹੋਈ ਹੈ ਅਤੇ ਉਹ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਚੁੱਕ ਰਹੇ ਹਨ ਅਤੇ ਇਸ ਤੱਥ ਨੂੰ ਜਾਣਦੇ ਹੋਏ ਵੀ ਇਹ ਕਿ ਭਾਰਤ ਦਾ ਅੰਦਰੂਨੀ ਮਸਲਾ ਹੈ। ਉਥੇ, ਪਾਕਿਸਤਾਨ ਨੂੰ ਕਿਸੇ ਵੀ ਮੰਚ ਤੋਂ ਕੋਈ ਸਮਰਥਨ ਹਾਸਲ ਨਹੀਂ ਹੋਇਆ ਹੈ। ਭਾਰਤ 'ਤੇ ਮਨੁੱਖੀ ਅਧਿਕਾਰ ਦਾ ਉਲੰਘਣ ਕਰਨ ਦੇ ਦੋਸ਼ ਲਗਾਉਣ ਵਾਲਾ ਪਾਕਿ ਖੁਦ ਬਲੋਚਿਸਤਾਨ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਘੱਟ ਗਿਣਤੀ ਭਾਈਚਾਰੇ ਦੇ ਉਤਪੀਡ਼ਣ ਲਈ ਨਿੰਦਾ ਦਾ ਸਾਹਮਣਾ ਕਰ ਰਿਹਾ ਹੈ।


Khushdeep Jassi

Content Editor

Related News