ਭਾਰਤੀਆਂ ਲਈ ਅਹਿਮ ਖ਼ਬਰ : UAE 'ਚ ਕੋਰੋਨਾ ਨਿਯਮ ਤੋੜਨ 'ਤੇ ਦੇਣਾ ਪੈ ਸਕਦੈ ਭਾਰੀ 'ਜੁਰਮਾਨਾ'

Sunday, Aug 22, 2021 - 11:30 AM (IST)

ਆਬੂ ਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿਚ ਕੋਰੋਨਾ ਨਿਯਮ ਹੋਰ ਵੀ ਸਖ਼ਤ ਕਰ ਦਿੱਤੇ ਗਏ ਹਨ। ਇਹਨਾਂ ਨਿਯਮਾਂ ਦੀ ਉਲੰਘਣਾ ਤੁਹਾਡੀ ਜੇਬ 'ਤੇ ਭਾਰੀ ਪੈ ਸਕਦੀ ਹੈ। ਜੁਰਮਾਨੇ ਦੀ ਅਪਡੇਟਿਡ ਸੂਚੀ ਵਿਚ ਕੁਆਰੰਟੀਨ ਨਿਯਮਾਂ ਨੂੰ ਤੋੜਨ 'ਤੇ 1,000 ਦਿਰਹਮ ਤੋਂ 50,000 ਦਿਰਹਮ ਤੱਕ ਮਤਲਬ ਕਰੀਬ 10 ਲੱਖ ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਇੱਥੇ ਦੱਸ ਦਈਏ ਕਿ 1 ਦਿਰਹਮ 20.23 ਰੁਪਏ ਦੇ ਬਰਾਬਰ ਹੁੰਦਾ ਹੈ। ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਜਿਹੇ ਸੁਰੱਖਿਆ ਨਿਯਮਾਂ ਦਾ ਪਾਲਣ ਨਾ ਕਰਨ 'ਤੇ ਫੇਕ ਨਿਊਜ਼ ਜਾਂ ਕੋਰੋਨਾ ਸੰਬੰਧੀ ਅਫਵਾਹ ਉਡਾਉਣ 'ਤੇ ਅਤੇ ਗੱਡੀ ਸਮਰੱਥਾ ਸੰਬੰਧੀ ਨਿਯਮਾਂ ਦਾ ਪਾਲਣ ਨਾ ਕਰਨ 'ਤੇ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।

ਲੋਕਾਂ ਨੂੰ ਕੀਤੀ ਗਈ ਅਪੀਲ
ਯੂ.ਏ.ਈ. ਅਟਾਰਨੀ ਜਨਰਲ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ ਸ਼ਨੀਵਾਰ 21 ਅਗਸਤ ਨੂੰ ਵੱਖ-ਵੱਖ ਨਿਯਮਾਂ 'ਤੇ ਜੁਰਮਾਨੇ ਦੀ ਸੂਚੀ ਜਾਰੀ ਕੀਤੀ ਸੀ। ਉਹਨਾਂ ਨੇ ਨਾਗਰਿਕਾਂ ਤੋਂ ਕਾਨੂੰਨ ਦਾ ਪਾਲਣ ਕਰਨ ਅਤੇ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਕੋਰੋਨਾ ਸੰਬੰਧੀ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਸੂਚੀ ਮੁਤਾਬਕ ਕੁਆਰੰਟੀਨ ਨਿਯਮਾਂ ਦੀ ਉਲੰਘਣਾ 'ਤੇ 20,000 ਦਿਰਹਮ ਤੋਂ 50,000 ਦਿਰਹਮ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਲੁੱਟਖੋਹ ਮਾਮਲੇ 'ਚ 2 ਪੰਜਾਬੀਆਂ ਸਮੇਤ ਤਿੰਨ ਵਿਅਕਤੀਆਂ 'ਤੇ ਦੋਸ਼ ਆਇਦ

ਪਾਰਟੀ ਕਰਨ 'ਤੇ 10 ਲੱਖ ਦਾ ਜੁਰਮਾਨਾ
ਟ੍ਰੈਕਿੰਗ ਨਿਯਮਾਂ ਜਿਵੇਂ ਕੰਨਟੈਕਟ ਟ੍ਰੈਸਿੰਗ ਐਪ 'ਤੇ ਰਜਿਸਟਰ ਨਾ ਕਰਨ 'ਤੇ ਜਾਂ ਟ੍ਰੈਕਿੰਗ ਡਿਵਾਈਸ ਨਾ ਪਾਉਣ 'ਤੇ ਜਾਂ ਉਸ ਨੂੰ ਗਵਾ ਦੇਣ 'ਤੇ 1,000 ਦਿਰਹਮ ਤੋਂ 10,000 ਦਿਰਹਮ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਨਿਰਧਾਰਤ ਸਮੇਂ ਤੋਂ ਵੱਧ ਸੰਸਥਾਵਾਂ ਨੂੰ ਖੁੱਲ੍ਹਾ ਰੱਖਣ 'ਤੇ 30,000 ਦਿਰਹਮ ਤੋਂ 50,000 ਦਿਰਹਮ ਤੱਕ ਜੁਰਮਾਨਾ ਦੇਣਾ ਪਵੇਗਾ। ਮੀਟਿੰਗ ਜਾਂ ਸਮੂਹਿਕ ਪ੍ਰੋਗਰਾਮ ਜਿਵੇਂ ਪਾਰਟੀ ਆਦਿ ਆਯੋਜਿਤ ਕਰਨ ਨਾਲ ਸਮਾਜਿਕ ਦੂਰੀ ਨਿਯਮਾਂ ਦੀ ਉਲੰਘਣਾ 'ਤੇ 5,000 ਦਿਰਹਮ ਤੋਂ 50,000 ਦਿਰਹਮ ਤੱਕ ਦਾ ਜੁਰਮਾਨਾ ਦੇਣਾ ਹੋਵੇਗਾ।

ਮਹਿਮਾਨਾਂ ਨੂੰ ਦੇਣਾ ਪਵੇਗਾ ਵੀ ਜੁਰਮਾਨਾ 
ਵੱਖ-ਵੱਖ ਹਾਲਾਤ ਵਿਚ ਇਹ ਜੁਰਮਾਨਾ ਆਯੋਜਕ ਅਤੇ ਮਹਿਮਾਨਾਂ ਦੋਹਾਂ ਨੂੰ ਦੇਣਾ ਪਵੇਗਾ। ਦੇਸ਼ ਵਿਚ ਦਾਖਲ ਹੋਣ ਸੰਬੰਧੀ ਨਿਯਮ ਤੋੜਨ 'ਤੇ 5,000 ਦਿਰਹਮ ਦਾ ਜੁਰਮਾਨਾ ਹੋਵੇਗਾ। ਮਾਸਕ ਨਾ ਪਾਉਣ 'ਤੇ 3,000 ਦਿਰਹਮ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਇਸੇ ਤਰ੍ਹਾਂ ਗੱਡੀ ਸਮਰੱਥਾ ਦੇ ਨਿਯਮ ਤੋੜਨ 'ਤੇ 3,000 ਦਿਰਹਮ ਅਤੇ ਫੇਕ ਨਿਊਜ਼ ਫੈਲਾਉਣ 'ਤੇ 20,000 ਦਿਰਹਮ ਤੱਕ ਦਾ ਜੁਰਮਾਨਾ ਲੱਗੇਗਾ। ਯੂ.ਏ.ਈ. ਸਰਾਰ ਵੱਲੋਂ ਜਾਰੀ ਹਾਲ ਹੀ ਵਿਚ ਗਾਈਡਲਾਈਨਜ਼ ਮੁਤਾਬਕ ਹਰੇਕ ਯਾਤਰੀ ਨੂੰ ਉਡਾਣ ਲਈ ਨਿਰਧਾਰਤ ਸਮੇਂ ਤੋਂ 6 ਘੰਟੇ ਪਹਿਲਾਂ ਹਵਾਈ ਅੱਡੇ 'ਤੇ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਪ੍ਰਾਪਤ ਕਰਨਾ ਲਾਜ਼ਮੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News