ਅਹਿਮ ਖ਼ਬਰ : ਲਾਹੌਰ ਦੇ ਕਿਲ੍ਹੇ ’ਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਮੁੜ ਜਲਦ ਹੋਵੇਗੀ ਸਥਾਪਿਤ

Monday, Apr 11, 2022 - 08:08 PM (IST)

ਅਹਿਮ ਖ਼ਬਰ : ਲਾਹੌਰ ਦੇ ਕਿਲ੍ਹੇ ’ਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਮੁੜ ਜਲਦ ਹੋਵੇਗੀ ਸਥਾਪਿਤ

ਗੁਰਦਾਸਪੁਰ/ਲਾਹੌਰ (ਜ. ਬ.)-ਲਾਹੌਰ ਦੇ ਕਿਲ੍ਹੇ ’ਚ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੀ ਵਿਸ਼ਾਲ ਮੂਰਤੀ, ਜਿਸ ਨੂੰ ਅਗਸਤ 2021 ’ਚ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਲੱਬੈਕ ਪਾਕਿਸਤਾਨ ਦੇ ਇਕ ਮੈਂਬਰ ਨੇ ਤੋੜ ਦਿੱਤਾ ਸੀ, ਹੁਣ ਫਿਰ ਨਵੀਂ ਮੂਰਤੀ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਨਵੀਂ ਮੂਰਤੀ ਨੂੰ ਜਲਦ ਹੀ ਇਸ ਕਿਲ੍ਹੇ ’ਚ ਮੁੜ ਸਥਾਪਿਤ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਵਿਸ਼ਾਲ ਮੂਰਤੀ ਨੂੰ ਅਗਸਤ 2021 ’ਚ ਤੀਸਰੀ ਵਾਰ ਤੋੜਿਆ ਗਿਆ ਸੀ। ਉਸ ਤੋੜੀ ਗਈ ਮੂਰਤੀ ਦੇ ਸਥਾਨ ’ਤੇ ਮਹਾਰਾਜਾ ਰਣਜੀਤ ਸਿੰਘ ਦੀ ਕਾਂਸੇ ਦੀ ਬਣੀ ਵਿਸ਼ੇਸ਼ ਮੂਰਤੀ ਨੂੰ ਮਈ 2022 ’ਚ ਫਿਰ ਸਥਾਪਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਅਬੋਹਰ ਵਿਖੇ ਹਾਦਸੇ ’ਚ ਇਕਲੌਤੇ ਪੁੱਤਰ ਦੀ ਮੌਤ

ਇਸ ਵਾਰ ਇਸ ਮੂਰਤੀ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ, ਇਸ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਜਲਦ ਹੀ ਇਸ ਕਿਲ੍ਹੇ ਵਿਚ ਇਹ ਮੂਰਤੀ ਲਾਉਣ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਰਸਤੇ ’ਚ ਵੀ ਕੋਈ ਇਸ ਮੂਰਤੀ ਨੂੰ ਨੁਕਸਾਨ ਨਾ ਪਹੁੰਚ ਸਕੇ। ਸੂਤਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਜੋ ਕਾਂਸੇ ਦੀ ਮੂਰਤੀ ਹੁਣ ਬਣਾਈ ਗਈ ਹੈ, ਉਹ ਲੱਗਭਗ 9 ਫੁੱਟ ਉੱਚੀ ਹੈ ਅਤੇ ਇਸ ਨੂੰ ਫ਼ਕੀਰ ਖਾਨਾ ਮਿਊਜ਼ੀਅਮ ਵੱਲੋਂ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਘਰ ’ਚ ਛਾਇਆ ਮਾਤਮ

ਇਸ ਮੂਰਤੀ ਨੂੰ ਵੀ ਉਹੀ ਰੂਪ ਦਿੱਤਾ ਗਿਆ ਹੈ, ਜੋ ਸਾਲ 2019 ’ਚ ਬਣਾਈ ਮੂਰਤੀ ਦਾ ਸੀ। ਲਾਹੌਰ ਕਿਲ੍ਹੇ ’ਚ ਪਹਿਲਾਂ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਤਿੰਨ ਵਾਰ ਤੋੜਿਆ ਜਾ ਚੁੱਕਾ ਹੈ। ਪਹਿਲਾਂ 2019 ’ਚ, ਦੂਜੀ ਵਾਰ 2020 ’ਚ ਅਤੇ ਤੀਸਰੀ ਵਾਰ ਅਗਸਤ 2021 ’ਚ ਤੋੜਿਆ ਗਿਆ ਸੀ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)


author

Manoj

Content Editor

Related News