ਈਰਾਨ ''ਤੇ ਪਾਬੰਦੀਆਂ ਦਾ ਅਸਰ, ਪਰ ਸਾਡਾ ਮਕਸਦ ਸੱਤਾ ਪਰਿਵਰਤਨ ਨਹੀਂ : ਬੋਲਟਨ
Thursday, Aug 23, 2018 - 01:05 AM (IST)
ਯੇਰੂਸ਼ਲਮ/ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਆਖਿਆ ਹੈ ਕਿ ਈਰਾਨ 'ਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਦਾ ਉਸ 'ਤੇ ਜ਼ੋਰਦਾਰ ਅਸਰ ਹੋਇਆ ਹੈ ਅਤੇ ਇਸ ਗੱਲ ਨੂੰ ਉਥੇ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਪਰ ਈਰਾਨ 'ਚ ਸੱਤਾ ਪਰਿਵਰਤਨ ਉਨ੍ਹਾਂ ਦਾ ਮਕਸਦ ਨਹੀਂ ਹੈ। ਦਰਅਸਲ ਜੂਨ 2015 'ਚ ਈਰਾਨ ਨਾਲ ਕੀਤੇ ਅੰਤਰਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਇਸ ਸਾਲ ਮਈ 'ਚ ਅਮਰੀਕਾ ਪਿੱਛੇ ਹਟ ਗਿਆ ਸੀ ਅਤੇ ਈਰਾਨ 'ਤੇ ਇਸ ਮਹੀਨੇ ਕਈ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।
ਇਜ਼ਰਾਈਲ ਦੀ ਯਾਤਰਾ 'ਤੇ ਆਏ ਬੋਲਟਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਇਹ ਗੱਲ ਸਪੱਸ਼ਟ ਕਰਨ ਦਿੱਤੀ ਜਾਵੇ ਕਿ ਈਰਾਨ ਤੋਂ ਫਿਰ ਤੋ ਲਾਈਆਂ ਪਾਬੰਦੀਆਂ ਦਾ ਉਸ 'ਤੇ ਕਾਫੀ ਜ਼ੋਰਦਾਰ ਪ੍ਰਭਾਵ ਪਿਆ ਹੈ ਅਤੇ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਵੀ ਹੋ ਰਹੀ ਹੈ। ਸਾਡਾ ਮਕਸਦ ਉਥੇ ਸੱਤਾ ਪਰਿਵਰਤਨ ਨਹੀਂ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਈਰਾਨੀ ਲੀਡਰਸ਼ਿਪ 'ਚ ਬਦਲਾਅ ਆਵੇ।
ਈਰਾਨ 'ਤੇ ਲੱਗੀਆਂ ਪਾਬੰਦੀਆਂ ਦਾ ਉਥੇ (ਈਰਾਨ 'ਤੇ) ਕਾਫੀ ਅਸਰ ਪਿਆ ਹੈ ਅਤੇ ਈਰਾਨੀ ਸਰਕਾਰ ਨੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਕੁਝ ਸਖਤ ਆਰਥਿਕ ਕਦਮ ਵੀ ਚੁੱਕੇ ਹਨ। ਖਾਣ-ਪੀਣ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਨੂੰ ਲੈ ਕੇ ਹਜ਼ਾਰਾਂ ਈਰਾਨੀਆਂ ਨੇ ਜਮ ਕੇ ਪ੍ਰਦਰਸ਼ਨ ਕੀਤਾ ਹੈ। ਬੋਲਟਨ ਨੇ ਆਖਿਆ ਕਿ ਪਾਬੰਦੀਆਂ ਦਾ ਉਸ 'ਤੇ ਨਿਸ਼ਚਤ ਰੂਪ ਤੋਂ ਕਾਫੀ ਅਸਰ ਪਿਆ ਹੈ ਅਤੇ ਇਹ ਉਨ੍ਹਾਂ ਦੇ ਅੰਦਾਜ਼ੇ ਤੋਂ ਵੀ ਕਿਤੇ ਵੱਧ ਹੈ। ਇਸ ਤੋਂ ਇਲਾਵਾ ਉਹ ਈਰਾਨ 'ਤੇ ਦਬਾਅ ਬਣਾਉਣ ਲਈ ਹੋਰ ਵੀ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਨ।
