ਜੇ ਤੁਸੀਂ ਵੀ ਕਰਦੇ ਹੋ ਸਿਗਰਟਨੋਸ਼ੀ ਤਾਂ ਅੱਜ ਹੀ ਕਰੋ ਤੋਬਾ, ਸਮੇਂ ਤੋਂ ਪਹਿਲਾਂ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ

Tuesday, Apr 25, 2023 - 10:50 AM (IST)

ਜਲੰਧਰ (ਇੰਟ.)- ਬਹੁਤ ਘੱਟ ਲੋਕ ਜਾਣਦੇ ਹਨ ਕਿ ਸਿਗਰਟਨੋਸ਼ੀ (ਸਮੋਕਿੰਗ) ਕਰਨ ਨਾਲ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਮੁਤਾਬਕ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਨਾਨ ਸਮੋਕਰਸ ਦੀ ਤੁਲਨਾ ’ਚ 5.5 ਸਾਲ ਪਹਿਲਾਂ ਅੱਖਾਂ ਦੀ ਰੌਸ਼ਨੀ ਘਟਣ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਅੰਦਾਜ਼ਾ ਹੈ ਕਿ ਭਾਰਤ ’ਚ 34.6 ਫ਼ੀਸਦੀ ਬਾਲਗ ਸਿਗਰਟਨੋਸ਼ੀ ਕਰਦੇ ਹਨ ਅਤੇ ਸਿਗਰਟਨੋਸ਼ੀ ਨਾਲ ਦੇਸ਼ ’ਚ ਸਾਲਾਨਾ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਿਗਰਟਨੋਸ਼ੀ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਵਰਗੀਆਂ ਨਾਨ-ਕਮਿਊਨਿਕੇਬਲ ਬੀਮਾਰੀਆਂ ਦਾ ਚੌਥਾ ਪ੍ਰਮੁੱਖ ਕਾਰਨ ਹੈ।

ਇਹ ਵੀ ਪੜ੍ਹੋ: ਸੰਕਟਗ੍ਰਸਤ ਸੂਡਾਨ 'ਚ ਫਸਿਆ ਭਾਰਤੀ, ਗਰਭਵਤੀ ਪਤਨੀ ਨੂੰ ਨਹੀਂ ਮਿਲੀ India ਆਉਣ ਦੀ ਇਜਾਜ਼ਤ

ਅੱਖਾਂ ’ਤੇ ਸਿਗਰਟਨੋਸ਼ੀ ਦਾ ਅਸਰ

ਸਿਗਰਟ ਦੇ ਧੂੰਏਂ ’ਚ ਮੌਜੂਦ ਜ਼ਹਿਰੀਲੇ ਤੱਤ ਅੰਤ ’ਚ ਖੂਨ ਦੇ ਪ੍ਰਵਾਹ ’ਚ ਮਿਲ ਜਾਂਦੇ ਹਨ ਜੋ ਅੱਖਾਂ ਸਮੇਤ ਪੂਰੇ ਸਰੀਰ ’ਚ ਚੱਲੇ ਜਾਂਦੇ ਹਨ। ਇਸ ਨਾਲ ਅੱਖਾਂ ਦੀਆਂ ਵੱਖ-ਵੱਖ ਪ੍ਰਕਾਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ’ਚ ਅੱਖਾਂ ਦਾ ਸੁੱਕਣਾ, ਮੋਤੀਆਬਿੰਦ, ਡਾਇਬੀਟਿਕ ਰੈਟੀਨੋਪੈਥੀ, ਮੈਕੁਲਰ ਡੀਜਨਰੇਸ਼ਨ ਅਤੇ ਆਪਟਿਕ ਨਰਵ ਦੀਆਂ ਸਮੱਸਿਆਵਾਂ ਸ਼ਾਮਲ ਹਨ। ਜੇਕਰ ਸਮੇਂ ਸਿਰ ਢੁਕਵੇਂ ਉਪਾਅ ਨਹੀਂ ਕੀਤੇ ਜਾਂਦੇ ਹਨ ਤਾਂ ਅਜਿਹੇ ਜ਼ਿਆਦਾਤਰ ਮਾਮਲਿਆਂ ’ਚ ਸਥਾਈ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ, ਤੰਬਾਕੂ ਦਾ ਧੂੰਆਂ ਅੱਖਾਂ ਦੇ ਆਲੇ-ਦੁਆਲੇ ਦੇ ਟਿਸ਼ੂਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਪਲਕਾਂ ’ਚ ਗੜਬੜੀ ਅਤੇ ਅੱਖਾਂ ਦੇ ਹੇਠਾਂ ਸੋਜ ਹੋ ਸਕਦੀ ਹੈ। ਤੰਬਾਕੂ ਦੇ ਧੂੰਏਂ ’ਚ 7,000 ਤੋਂ ਵੱਧ ਖ਼ਤਰਨਾਕ ਰਸਾਇਣ ਹੁੰਦੇ ਹਨ, ਜਿਨ੍ਹਾਂ ’ਚੋਂ ਕੁਝ ਅੱਖਾਂ ਲਈ ਬਹੁਤ ਖ਼ਤਰਨਾਕ ਹੁੰਦੇ ਹਨ।

ਇਹ ਵੀ ਪੜ੍ਹੋ: ...ਜਦੋਂ ਹਵਾ 'ਚ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਵੇਖੋ ਵੀਡੀਓ

ਸਿਗਰਟਨੋਸ਼ੀ ਛੱਡਣਾ ਹੀ ਹੈ ਬਿਹਤਰ

ਜੇਕਰ ਤੁਸੀਂ ਆਪਣੀ ਅੱਖਾਂ ਦੀ ਰੌਸ਼ਨੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸਿਗਰਟਨੋਸ਼ੀ ਛੱਡਣਾ ਜਾਂ ਘੱਟ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਹ ਨਾ ਸਿਰਫ਼ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ ਸਗੋਂ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਆਪਣੀਆਂ ਅੱਖਾਂ ਨੂੰ ਨੁਕਸਾਨ ਤੋਂ ਬਚਾਉਣ ’ਚ ਮਦਦ ਕਰਦਾ ਹੈ। ਅੱਖਾਂ ਦੀ ਸਮੁੱਚੀ ਸਿਹਤ ’ਚ ਖੁਰਾਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਵਿਟਾਮਿਨ ਸੀ, ਈ, ਜ਼ਿੰਕ, ਓਮੇਗਾ-3 ਫੈਟੀ ਐਸਿਡ ਆਦਿ ਨਾਲ ਭਰਪੂਰ ਖੁਰਾਕ ਅੱਖਾਂ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ। ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਅੱਖਾਂ ਦੀ ਨਿਯਮਤ ਜਾਂਚ ਕਰਵਾਉਣੀ ਜ਼ਰੂਰੀ ਹੈ। ਅੱਖਾਂ ਦੇ ਲੈਂਸ ’ਤੇ ਜ਼ਹਿਰੀਲੇ ਤੱਤ ਇਕੱਠੇ ਹੋ ਸਕਦੇ ਹਨ ਅਤੇ ਨਿਯਮਤ ਜਾਂਚ ਨਾਲ ਹੀ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬੀ ਗਾਣੇ 'ਤੇ ਡਾਂਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ, ਦਰਦ ਨਾਲ ਮੂੰਹ 'ਚੋਂ ਨਿਕਲੀ 'ਆਹ' (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।

 


cherry

Content Editor

Related News