ਅਫਗਾਨਿਸਤਾਨ ਦੇ ਖ਼ਾਤਿਆਂ ਤੋਂ ਰੋਕ ਨਾ ਹਟਾਈ ਗਈ ਤਾਂ ਉਸ ਦੀ ਆਰਥਿਕ ਸਥਿਤੀ ਹੋਰ ਖਰਾਬ ਹੋ ਸਕਦੀ ਹੈ : ਕੁਰੈਸ਼ੀ

Saturday, Dec 04, 2021 - 09:02 PM (IST)

ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਅਫਗਾਨਿਸਤਾਨ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਸ ਦੇ ਪਾਬੰਦੀਸ਼ੁਦਾ ਖਾਤਿਆਂ ਤੋਂ ਰੋਕ ਨਾ ਹਟਾਈ ਗਈ ਤਾਂ ਉਸ ਦੀ ਆਰਥਿਕ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਕੁਰੈਸ਼ੀ ਨੇ ਕਿਹਾ ਕਿ ਅਫਗਾਨਿਸਤਾਨ 'ਚ ਵਿਗੜਦੀ ਮਨੁੱਖੀ ਸਥਿਤੀ 'ਤੇ ਚਰਚਾ ਕਰਨ ਲਈ ਪਾਕਿਸਤਾਨ 19 ਦਸੰਬਰ ਨੂੰ ਮੁਸਲਿਮ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਆਯੋਜਿਤ ਕਰੇਗਾ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ 99 ਫੀਸਦੀ ਮਾਮਲੇ ਡੈਲਟਾ ਵੇਰੀਐਂਟ ਨਾਲ ਸੰਬੰਧਿਤ

ਕੁਰੈਸ਼ੀ ਨੇ ਲਾਹੌਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਅਫਗਾਨਿਸਤਾਨ ਦੀ ਸਥਿਤੀ ਨੂੰ ਦੇਖਦੇ ਹੋਏ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਵਿਦੇਸ਼ ਮੰਤਰੀਆਂ ਦੀ ਕੌਂਸਲ ਦਾ 17ਵਾਂ ਅਸਾਧਾਰਨ ਸੈਸ਼ਨ 41 ਸਾਲ ਬਾਅਦ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਅਫਗਾਨਿਸਤਾਨ ਦੀ ਸਥਿਤੀ 'ਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਮਨੁੱਖੀ ਤ੍ਰਾਸਦੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੀ ਅੱਧੀ ਆਬਾਦੀ ਭੋਜਨ ਦੀ ਕਮੀ ਦਾ ਸਾਹਮਣਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ, ਧੀ ਨੇ ਭਾਵੁਕ ਪੋਸਟ ਲਿਖ ਕੇ ਦਿੱਤੀ ਜਾਣਕਾਰੀ

ਅਫਗਾਨਿਸਤਾਨ ਦੇ ਖਾਤਿਆਂ 'ਤੇ ਲੱਗੀ ਰੋਕ ਹਟਾਉਣ ਦੀ ਵਕਾਲਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਅਫਗਾਨਿਸਤਾਨ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਸ ਦੇ ਪਾਬੰਦੀਸ਼ੁਦਾ ਖਾਤਿਆਂ ਤੋਂ ਰੋਕ ਨਾ ਹਟਾਈ ਗਈ ਤਾਂ ਉਸ ਦੀ ਆਰਥਿਕ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਅਗਸਤ ਦੇ ਮੱਧ 'ਚ ਤਾਲਿਬਾਨ ਦੇ ਦੇਸ਼ ਦੀ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਅਮਰੀਕਾ ਨੇ ਅਫਗਾਨ ਸੈਂਟਰਲ ਬੈਂਕ ਦੀ 9 ਅਰਬ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ 'ਤੇ ਰੋਕ ਲੱਗਾ ਦਿੱਤੀ ਸੀ। ਤਾਲਿਬਾਨ ਤਿੰਨ ਅਫਗਾਨਿਸਤਾਨ ਸਰਕਾਰ ਨੇ ਸਖਤ ਸਰਦੀ ਤੋਂ ਪਹਿਲਾਂ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਨੂੰ ਦੇਸ਼ ਦੇ ਖਾਤਿਆਂ ਤੋਂ ਰੋਕ ਹਟਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਫਰਾਂਸ ਦੀ ਦਿ ਰਿਪਬਲਿਕਨ ਪਾਰਟੀ ਰਾਸ਼ਟਰਪਤੀ ਉਮੀਦਵਾਰ ਦੀ ਕਰੇਗੀ ਚੋਣ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News