ਜੇਕਰ ਰਾਸ਼ਟਰਪਤੀ ਚੋਣਾਂ ''ਚ ਮੈਂ ਹਾਰ ਗਿਆ, ਮੈਂ ਵੈਨੇਜ਼ੁਏਲਾ ਚਲੇ ਜਾਵਾਂਗਾ

Wednesday, Aug 14, 2024 - 10:14 AM (IST)

ਜੇਕਰ ਰਾਸ਼ਟਰਪਤੀ ਚੋਣਾਂ ''ਚ ਮੈਂ ਹਾਰ ਗਿਆ, ਮੈਂ ਵੈਨੇਜ਼ੁਏਲਾ ਚਲੇ ਜਾਵਾਂਗਾ

ਵਾਸਿੰਗਟਨ (ਰਾਜ ਗੋਗਨਾ)- ਟਰੰਪ ਨੇ ਐਕਸ 'ਤੇ ਸਨਸਨੀਖੇਜ਼ ਟਿੱਪਣੀਆਂ ਕੀਤੀਆਂ ਕਿ ਜੇਕਰ ਰਾਸ਼ਟਰਪਤੀ ਚੋਣਾਂ 'ਚ ਕੁਝ ਹੋਇਆ ਜੇ ਉਹ ਹਾਰ ਗਿਆ ਤਾਂ ਉਹ ਵੈਨੇਜ਼ੁਏਲਾ ਚਲੇ ਜਾਣਗੇ, ਜੋ ਕਿ ਅਮਰੀਕਾ ਨਾਲੋਂ ਜ਼ਿਆਦਾ ਸੁਰੱਖਿਅਤ ਥਾਂ ਹੈ। ਉਨ੍ਹਾਂ ਨੇ ਇਹ ਟਿੱਪਣੀਆਂ ਮਸ਼ਹੂਰ ਅਰਬਪਤੀ ਐਲੋਨ ਮਸਕ ਨੂੰ 'ਐਕਸ' ਵਿੱਚ ਦਿੱਤੇ ਇੰਟਰਵਿਊ ਵਿੱਚ ਕੀਤੀਆਂ। ਉਨ੍ਹਾਂ ਕਿਹਾ ਕਿ ਜੇਕਰ ਉਹ ਸੱਤਾ 'ਚ ਆਉਂਦੇ ਹਨ ਤਾਂ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਕੰਮ ਕਰਨਗੇ। 

ਪੜ੍ਹੋ ਇਹ ਅਹਿਮ ਖ਼ਬਰ-ਸੁਨੀਤਾ ਵਿਲੀਅਮਸ ਦੀ ਹੱਡੀਆਂ ਤੇ ਮਾਸਪੇਸ਼ੀਆਂ ਕਮਜ਼ੋਰ ਹੋਣ ਦਾ ਖਤਰਾ, 2025 ਤੱਕ ਨਹੀਂ ਆ ਸਕਦੀ ਵਾਪਸ 

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣੇ ਤਾਂ ਅਮਰੀਕੀ ਇਤਿਹਾਸ ਵਿੱਚ ਇਸ ਤੋਂ ਵੱਧ ਬਾਈਕਾਟ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀ ਹਨ ਅਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇਗਾ। ਇਹ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਕਮਲਾ ਹੈਰਿਸ ਬਾਈਡੇਨ ਨਾਲੋਂ ਵੀ ਵੱਧ ਅਯੋਗ ਹੈ। ਜੇਕਰ ਉਹ ਜਿੱਤ ਜਾਂਦੀ ਹੈ, ਤਾਂ ਅਮਰੀਕਾ ਤਬਾਹ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News