ਮਰੀਅਮ ਨੂੰ ਕੁਝ ਹੋਇਆ ਤਾਂ ਇਮਰਾਨ ਤੇ ਬਾਜਵਾ ਹੋਣਗੇ ਜ਼ਿੰਮੇਵਾਰ : ਨਵਾਜ਼ ਸ਼ਰੀਫ
Friday, Mar 12, 2021 - 11:44 PM (IST)
ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੌਜੂਦਾ ਪੀ.ਐੱਮ. ਇਮਰਾਨ ਖਾਨ ਅਤੇ ਫੌਜ ਮੁਖੀ ਜਰਨਲ ਕਮਰ ਜਾਵੇਦ ਬਾਜਵਾ ਸਮੇਤ ਕਈ ਵੱਡੇ ਨਾਵਾਂ 'ਤੇ ਦੋਸ਼ ਲਾਏ ਹਨ। ਉਨ੍ਹਾਂ ਨੇ ਵੀਡੀਓ ਮੈਸੇਜ ਜਾਰੀ ਕਰ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਨੂੰ ਕੁਝ ਵੀ ਹੁੰਦਾ ਹੈ ਤਾਂ ਇਨ੍ਹਾਂ ਨੂੰ ਜ਼ਿੰਮੇਵਾਰ ਮੰਨਿਆ ਜਾਵੇ। ਮਰੀਅਮ ਲਗਾਤਾਰ ਮੁਲਕ 'ਚ ਇਮਰਾਨ ਸਰਕਾਰ ਦਾ ਵਿਰੋਧ ਕਰ ਰਹੀ ਹੈ।
ਇਹ ਵੀ ਪੜ੍ਹੋ -ਅਮਰੀਕਾ : ਓਕਲਾਹੋਮਾ 'ਚ ਕੋਰੋਨਾ ਨੂੰ ਲੈ ਕੇ ਹਟਾਈਆਂ ਗਈਆਂ ਪਾਬੰਦੀਆਂ
ਵੀਡੀਓ ਸੰਦੇਸ਼ 'ਚ ਸ਼ਰੀਫ ਨੇ ਇਮਰਾਨ ਦੀ ਭਰੋਸੇ ਦੀ ਵੋਟ ਹਾਸਲ ਕਰਨ ਦੀ ਪ੍ਰਕਿਰਿਆ 'ਤੇ ਵੀ ਸਵਾਲ ਚੁੱਕੇ ਹਨ।ਬੀਤੇ ਵੀਰਵਾਰ ਨੂੰ ਸ਼ਰੀਫ ਨੇ ਟਵਿੱਟਰ 'ਤੇ ਇਕ ਵੀਡੀਓ ਜਾਰੀ ਕੀਤੀ। ਇਸ 'ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਮਰੀਅਮ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮਰੀਅਮ ਨਾ ਕੁਝ ਵੀ ਬੁਰਾ ਹੁੰਦਾ ਹੈ ਤਾਂ ਬਾਜਵਾ, ਇਮਰਾਨ ਖਾਨ, ਆਈ.ਐੱਸ.ਆਈ. ਮੁਖੀ ਫੈਜ ਅਹਿਮਦ, ਜਨਰਲ ਆਫਿਸਰ ਕਮਾਂਡਿੰਗ ਮੇਜਰ ਜਨਰਲ ਇਰਫਾਨ ਅਹਿਮਦ ਮਲਿਕ ਨੂੰ ਜ਼ਿੰਮੇਵਾਰ ਮੰਨਿਆ ਜਾਵੇ। ਉਨ੍ਹਾਂ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐੱਸ.ਆਈ. ਅਤੇ ਫੌਜ ਦੀ ਸਿਆਸਤ 'ਚ ਦਖਲ ਦੇਣ ਦੇ ਵੀ ਦੋਸ਼ ਲਾਏ ਹਨ।
ਇਹ ਵੀ ਪੜ੍ਹੋ -ਬਿਨ੍ਹਾਂ ਲੱਛਣ ਵਾਲੇ ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰ ਸਕਦੇ ਹਨ ਫਾਈਜ਼ਰ ਤੇ ਮਾਡਰਨਾ ਦੇ ਟੀਕੇ
ਵੀਡੀਓ 'ਚ ਕਿਹਾ ਗਿਆ ਹੈ ਕਿ ਤੁਸੀਂ ਇਨ੍ਹਾਂ ਹੇਠਾਂ ਡਿੱਗ ਗਏ ਹੋ ਕਿ ਪਹਿਲੇ ਤਾਂ ਤੁਸੀਂ ਕਰਾਚੀ 'ਚ ਮਰੀਅਮ ਨਵਾਜ਼ ਦੇ ਹੋਟਲ ਦਾ ਦਰਵਾਜ਼ਾ ਤੋੜਿਆ ਅਤੇ ਹੁਣ ਤੁਸੀਂ ਉਸ ਨੂੰ ਧਮਕਾ ਕਰੇ ਹੋ। ਉਨ੍ਹਾਂ ਨੇ ਕਿਹਾ ਕਿ ਤੁਸੀਂ ਉਸ ਨੂੰ ਕਿਹਾ ਕਿ ਜੇਕਰ ਉਹ ਬਾਜ਼ ਨਹੀਂ ਆਈ ਤਾਂ ਉਨ੍ਹਾਂ ਨੂੰ ਸਮੈਸ਼ ਕਰ ਦਿੱਤਾ ਜਾਵੇਗਾ। ਸ਼ਰੀਫ ਨੇ ਕਿਹਾ ਕਿ ਲੋਕਤੰਤਰ ਲਈ ਜਾਰੀ ਮਰੀਅਮ ਦੀ ਜੰਗ 'ਚ ਉਨ੍ਹਾਂ ਦੀ ਰੱਖਿਆ ਅੱਲਾਹ ਕਰੇਗਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।