ਆਈਸਕਰੀਮ ਚੱਟਣ ਦਾ ਮਾਮਲਾ, ਵਾਰੰਟ ਜਾਰੀ, ਠੁੱਕਿਆ ਜੁਰਮਾਨਾ

8/26/2019 4:29:12 PM

ਅਰਕੰਸਾਸ (ਏਜੰਸੀ)- ਪੁਲਸ ਨੇ ਉਸ ਨੌਜਵਾਨ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ, ਜਿਸਨੇ ਵਾਲਮਾਰਟ ਵਿੱਚ ਆਈਸ ਕਰੀਮ ਨੂੰ ਜੂਠਾ ਕਰਕੇ ਦੁਬਾਰਾ ਉਸ ਨੂੰ ਫਰਿੱਜ ਵਿਚ ਰੱਖ ਦਿੱਤਾ। ਇਸ ਘਟਨਾ ਦੀ ਉਸ ਨੌਜਵਾਨ ਵਲੋਂ ਬਾਕਾਇਦਾ ਵੀਡੀਓ ਬਣਾਈ ਗਈ ਸੀ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ ਸੀ।

ਡੀ ਐਡਰੀਅਨ ਐਂਡਰਸਨ ਦੀ ਇਹ ਵੀਡੀਓ ਵਾਇਰਲ ਹੋਣ ਮਗਰੋਂ ਕੰਪਨੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਅਤੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ। ਪੁਲਸ ਵਲੋਂ ਕਾਰਵਾਈ ਕਰਦਿਆਂ ਹੋਇਆਂ ਐਂਡਰਸਨ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ। ਅਦਾਲਤ ਵਲੋਂ ਐਂਡਰਸਨ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਅਤੇ 4000 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਅਦਾ ਕਰਨ ਨੂੰ ਕਿਹਾ ਗਿਆ ਹੈ।
 


Sunny Mehra

Edited By Sunny Mehra