ਰੇਡੀਏਸ਼ਨ ਲੀਕੇਜ ! ਪਰਮਾਣੂ ਟਿਕਾਣਿਆਂ ''ਤੇ ਹਮਲੇ ਮਗਰੋਂ IAEA ਨੇ ਸੱਦ ਲਈ ਐਮਰਜੈਂਸੀ ਮੀਟਿੰਗ
Sunday, Jun 22, 2025 - 05:22 PM (IST)

ਇੰਟਰਨੈਸ਼ਨਲ ਡੈਸਕ- ਅੱਜ ਸਵੇਰੇ ਇਜ਼ਰਾਈਲ-ਈਰਾਨ ਵਿਚਾਲੇ ਜੰਗ ਦੀ ਸਥਿਤੀ ਦਰਮਿਆਨ ਅਮਰੀਕਾ ਨੇ ਈਰਾਨ ਦੀਆਂ ਪਰਮਾਣੂ ਸਾਈਟਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਤਬਾਹ ਕਰ ਦੇਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਈਰਾਨ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਦੱਸਿਆ ਗਿਆ ਸੀ ਕਿ ਹਮਲੇ ਦਾ ਸ਼ਿਕਾਰ ਹੋਈਆਂ ਤਿੰਨਾਂ ਸਾਈਟਾਂ 'ਤੇ ਰੇਡੀਏਸ਼ਨ ਲੀਕੇਜ ਨਹੀਂ ਹੋਈ ਹੈ ਤੇ ਉੱਥੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ।
ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਅਮਰੀਕੀ ਹਵਾਈ ਹਮਲਿਆਂ ਤੋਂ ਬਾਅਦ ਵਧਦੇ ਤਣਾਅ ਮਗਰੋਂ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦੇ ਡਾਇਰੈਕਟਰ ਜਨਰਲ ਰਾਫੇਲ ਮਾਰੀਆਨੋ ਗ੍ਰੋਸੀ ਨੇ ਸੋਮਵਾਰ ਨੂੰ ਆਪਣੇ ਬੋਰਡ ਆਫ਼ ਗਵਰਨਰਜ਼ ਦੀ ਐਮਰਜੈਂਸੀ ਮੀਟਿੰਗ ਦਾ ਐਲਾਨ ਕੀਤਾ ਹੈ। ਆਈ.ਏ.ਈ.ਏ. ਦੇ ਡਾਇਰੈਕਟਰ ਜਨਰਲ ਗ੍ਰੋਸੀ ਨੇ ਐਤਵਾਰ ਨੂੰ X 'ਤੇ ਪੋਸਟ ਕੀਤਾ, "ਈਰਾਨ ਵਿੱਚ ਬਣੀ ਹੋਈ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਮੈਂ ਭਲਕੇ ਆਈ.ਏ.ਈ.ਏ. ਬੋਰਡ ਆਫ਼ ਗਵਰਨਰਜ਼ ਦੀ ਐਮਰਜੈਂਸੀ ਮੀਟਿੰਗ ਬੁਲਾ ਰਿਹਾ ਹਾਂ।"
Director General @rafaelmgrossi has called an emergency meeting of the IAEA Board of Governors on Monday in light of the “urgent situation” in Iran following the latest attacks on the country’s nuclear facilities.
For more info see latest update: https://t.co/wDTRFoiWgM https://t.co/Iavv30AV8i pic.twitter.com/e2n6nha7Vy
— IAEA - International Atomic Energy Agency ⚛️ (@iaeaorg) June 22, 2025
ਇਹ ਵੀ ਪੜ੍ਹੋ- ਅਮਰੀਕਾ ਤੋਂ ਬਾਅਦ ਹੁਣ ਇਹ ਦੇਸ਼ ਵੀ ਈਰਾਨ-ਇਜ਼ਰਾਈਲ ਜੰਗ 'ਚ ਮਾਰੇਗਾ ਐਂਟਰੀ ! ਸੱਦ ਲਈ ਐਮਰਜੈਂਸੀ ਮੀਟਿੰਗ
ਜ਼ਿਕਰਯੋਗ ਹੈ ਕਿ ਇਹ ਐਲਾਨ ਉਦੋਂ ਆਇਆ ਹੈ, ਜਦੋਂ ਅਮਰੀਕਾ ਨੇ ਈਰਾਨ ਦੇ ਤਿੰਨ ਮੁੱਖ ਪ੍ਰਮਾਣੂ ਟਿਕਾਣਿਆਂ- ਫੋਰਡੋ, ਨਤਾਂਜ਼ ਅਤੇ ਇਸਫਾਹਨ 'ਤੇ ਹਮਲਾ ਕਰ ਕੇ ਭਾਰੀ ਨੁਕਸਾਨ ਪਹੁੰਚਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ਾਂ ਮਗਰੋਂ ਕੀਤੇ ਗਏ ਇਸ ਹਮਲੇ ਕਾਰਨ ਦੁਨੀਆ ਭਰ ਦੇ ਕਈ ਦੇਸ਼ ਇਸ ਹਮਲੇ ਦੇ ਹੱਕ 'ਚ ਉਤਰ ਆਏ ਹਨ, ਜਦਕਿ ਕੁਝ ਦੇਸ਼ ਇਸ ਹਮਲੇ ਦੀ ਨਿੰਦਾ ਵੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਅਮਰੀਕੀ ਹਮਲੇ ਤੋਂ ਬਾਅਦ ਈਰਾਨ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਅਮਰੀਕੀ ਹਮਲਿਆਂ ਕਾਰਨ 3 ਪਰਮਾਣੂ ਟਿਕਾਣਿਆਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਉੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਰੇਡੀਏਸ਼ਨ ਨਹੀਂ ਹੋਈ ਹੈ। ਪਰ ਈਰਾਨ ਦੇ ਇਸ ਬਿਆਨ ਮਗਰੋਂ ਆਈ.ਏ.ਈ.ਏ. ਦੀ ਅਚਾਨਕ ਸੱਦੀ ਗਈ ਮੀਟਿੰਗ ਇਸ ਗੱਲ ਵੱਲ ਇਸ਼ਾਰਾ ਵੀ ਕਰ ਰਹੀ ਹੈ ਕਿ ਸ਼ਾਇਦ ਈਰਾਨ 'ਚ ਸਭ ਠੀਕ ਨਹੀਂ ਹੈ। ਹੋ ਸਕਦਾ ਹੈ ਕਿ ਉੱਥੇ ਕਿਤੇ ਨਾ ਕਿਤੇ ਰੇਡੀਏਸ਼ਨ ਲੀਕੇਜ ਹੋਈ ਹੋਵੇ। ਫਿਲਹਾਲ ਕੀ ਸੱਚ ਹੈ, ਇਹ ਤਾਂ IAEA ਦੀ ਮੀਟਿੰਗ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।
ਇਹ ਵੀ ਪੜ੍ਹੋ- 'ਗਰਮੀ ਤਾਂ ਚੋਰਾਂ ਨੂੰ ਵੀ ਲੱਗਦੀ ਐ ਭਾਊ...!' ਦੁਕਾਨ ਤੋਂ ਨਕਦੀ-ਫ਼ੋਨਾਂ ਸਣੇ ਕੁਲਫ਼ੀਆਂ 'ਤੇ ਵੀ ਸਾਫ਼ ਕੀਤਾ ਹੱਥ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e