ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ''ਤੇ ਭਾਰਤ ਨਾਲ ਮੌਜੂਦਾ ਸਬੰਧਾਂ ਤੇ ਸਮਝੌਤਿਆਂ ਦੀ ਸਮੀਖਿਆ ਕਰਾਂਗਾ: ਹੇਗਸੇਥ

Wednesday, Jan 15, 2025 - 04:34 PM (IST)

ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ''ਤੇ ਭਾਰਤ ਨਾਲ ਮੌਜੂਦਾ ਸਬੰਧਾਂ ਤੇ ਸਮਝੌਤਿਆਂ ਦੀ ਸਮੀਖਿਆ ਕਰਾਂਗਾ: ਹੇਗਸੇਥ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰੱਖਿਆ ਮੰਤਰੀ ਪੀਟਰ ਹੇਗਸੇਥ ਨੇ ਮੰਗਲਵਾਰ ਨੂੰ ਅਮਰੀਕੀ ਸੰਸਦ 'ਕਾਂਗਰਸ' ਦੀ ਇੱਕ ਕਮੇਟੀ ਨੂੰ ਦੱਸਿਆ ਕਿ ਪਿਛਲੇ ਇਕ ਦਹਾਕੇ ਵਿੱਚ ਭਾਰਤ-ਅਮਰੀਕਾ ਰੱਖਿਆ ਸਬੰਧਾਂ ਵਿੱਚ "ਮਹੱਤਵਪੂਰਨ" ਮਜ਼ਬੂਤੀ ਆਈ ਹੈ। ਉਨ੍ਹਾਂ ਕਿਹਾ ਕਿ ਉਹ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ 'ਤੇ ਭਾਰਤ ਨਾਲ ਮੌਜੂਦਾ ਸਬੰਧਾਂ ਅਤੇ ਸਮਝੌਤਿਆਂ ਦੀ ਸਮੀਖਿਆ ਕਰਨਗੇ।

ਹੇਗਸੇਥ ਨੇ ਇਹ ਟਿੱਪਣੀ ਸੰਸਦ ਦੇ ਉਪਰਲੇ ਸਦਨ 'ਸੈਨੇਟ' ਦੀ ਆਰਮਡ ਸਰਵਿਸਿਜ਼ ਕਮੇਟੀ ਨੂੰ ਆਪਣੀ ਨਿਯੁਕਤੀ ਦੀ ਪੁਸ਼ਟੀ ਸੰਬੰਧੀ ਸੌਂਪੇ ਗਏ ਆਪਣੇ ਜਵਾਬਾਂ ਵਿੱਚ ਕੀਤੀ। ਉਨ੍ਹਾਂ ਕਿਹਾ, 'ਮੇਰੀ ਸਮ ਨਾਲ ਪਿਛਲੇ ਇਕ ਦਹਾਕੇ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਮੁੱਖ ਰੱਖਿਆ ਸਾਂਝੇਦਾਰੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਸੰਯੁਕਤ ਫੌਜੀ ਅਭਿਆਸ, ਰੱਖਿਆ ਸਮਝੌਤੇ ਅਤੇ ਰਣਨੀਤਕ ਗੱਲਬਾਤ ਵਿੱਚ ਵਾਧਾ ਹੋਇਆ ਹੈ।'


author

cherry

Content Editor

Related News