ਮੈਂ ਸੱਤਾ ''ਚ ਮੌਜੂਦ ਲੋਕਾਂ ਦੇ ਨੰਬਰ ਕੀਤੇ ''ਬਲਾਕ'' : ਇਮਰਾਨ ਖਾਨ

Saturday, May 14, 2022 - 04:39 PM (IST)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਸੱਤਾ ਵਿਚ ਮੌਜੂਦ ਲੋਕ ਉਨ੍ਹਾਂ ਨੂੰ ਫੋਨ ਕਰ ਰਹੇ ਹਨ ਪਰ ਉਨ੍ਹਾਂ ਨੇ ਉਨ੍ਹਾਂ ਦੇ ਨੰਬਰ 'ਬਲਾਕ' ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਆਮ ਚੋਣਾਂ ਦਾ ਐਲਾਨ ਹੋਣ ਤੱਕ ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਹਨ। ਇਮਰਾਨ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ 'ਇਨ੍ਹਾਂ ਅਪਰਾਧੀਆਂ ਨੂੰ ਸੱਤਾ ਵਿਚ ਰਹਿਣ ਦੇਣ ਦੀ ਤੁਲਨਾ ਵਿਚ ਪਾਕਿਸਤਾਨ 'ਤੇ ਪ੍ਰਮਾਣੂ ਬੰਬ ਸੁੱਟਣਾ ਜ਼ਿਆਦਾ ਬਿਹਤਰ ਹੈ।' ਜ਼ਿਕਰਯੋਗ ਹੈ ਕਿ ਇਮਰਾਨ ਨੂੰ ਸੰਸਦ ਵਿਚ ਬੇਭਰੋਸਗੀ ਮਤੇ ਜ਼ਰੀਏ ਹਟਾਇਆ ਗਿਆ ਸੀ। ਇਸ ਦੇ ਨਾਲ ਹੀ ਉਹ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੂੰ ਸੰਸਦ ਵਿਚ ਬੇਭਰੋਸਗੀ ਮਤੇ ਜ਼ਰੀਏ ਹਟਾਇਆ ਗਿਆ ਹੈ। ਖਾਨ ਨੇ ਲੋਕਾਂ ਨੂੰ ਸੰਘੀ ਰਾਜਧਾਨੀ (ਇਸਲਾਮਾਬਾਦ) ਲਈ 'ਇਤਿਹਾਸਕ ਮਾਰਚ' ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 'ਜਦੋਂ ਲੋਕ ਸੜਕਾਂ 'ਤੇ ਉਤਰਨਗੇ ਤਾਂ ਕਈ ਵਿਕਲਪ ਖੁੱਲ੍ਹ ਜਾਣਗੇ।'

ਪਾਕਿਸਤਾਨ ਦੇ ਅਖ਼ਬਾਰ ਡਾਨ ਨੇ ਖਾਨ ਦੇ ਹਵਾਲੇ ਨਾਲ ਲਿਖਿਆ, 'ਸੱਤਾਧਾਰੀ ਅਦਾਰੇ ਤੋਂ ਸੰਦੇਸ਼ ਆ ਰਹੇ ਹਨ ਪਰ ਮੈਂ ਕਿਸੇ ਨਾਲ ਉਦੋਂ ਤੱਕ ਗੱਲ ਨਹੀਂ ਕਰਾਂਗਾ, ਜਦੋਂ ਤੱਕ ਆਮ ਚੋਣਾਂ ਦਾ ਐਲਾਨ ਨਹੀਂ ਹੋ ਜਾਂਦਾ।' ਖਾਨ ਨੇ ਕਿਹਾ ਕਿ ਉਨ੍ਹਾਂ ਨੇ 'ਉਨ੍ਹਾਂ ਦੇ ਨੰਬਰ ਬਲਾਕ ਕਰ ਦਿੱਤੇ ਹਨ।' ਇਮਰਾਨ ਖਾਨ ਲਗਾਤਾਰ ਦੋਸ਼ ਲਗਾ ਰਹੇ ਹਨ ਕਿ ਅਮਰੀਕਾ ਨੇ ਵਿਰੋਧੀ ਧਿਰ ਨਾਲ ਮਿਲ ਕੇ ਉਨ੍ਹਾਂ ਦੀ ਸਰਕਾਰ ਨੂੰ ਹਟਾਉਣ ਲਈ ਸਾਜ਼ਿਸ਼ ਰਚੀ। ਜੀਓ ਨਿਊਜ਼ ਚੈਲਨ ਦੀ ਖ਼ਬਰ ਮੁਤਾਬਕ ਖਾਨ ਨੇ ਲੋਕਾਂ ਤੋਂ ਪੁੱਛਿਆ ਕਿ ਜਿਨ੍ਹਾਂ ਨੇ 'ਸਾਜ਼ਿਸ਼' ਦਾ ਸਮਰਥਨ ਕੀਤਾ, ਕੀ ਉਹ ਪਾਕਿਸਤਾਨ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ? ਉਨ੍ਹਾਂ ਕਿਹਾ, 'ਇਨ੍ਹਾਂ ਅਪਰਾਧੀਆਂ ਨੂੰ ਸੱਤਾ ਵਿਚ ਰਹਿਣ ਦੇਣ ਦੀ ਤੁਲਨਾ ਵਿਚ ਪਾਕਿਸਤਾਨ 'ਤੇ ਪ੍ਰਮਾਣੂ ਬੰਬ ਸੁੱਟਣਾ ਕਿਤੇ ਜ਼ਿਆਦਾ ਬਿਹਤਰ ਹੈ।'
 


cherry

Content Editor

Related News