ਸਰਹੱਦ ਪਾਰ: ਸ਼ੱਕ ਨੇ ਉਜਾੜਿਆ ਪਰਿਵਾਰ, ਪਤਨੀ ਤੇ ਮਾਸੂਮ ਧੀ ਦੇ ਕਤਲ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

Monday, Jan 23, 2023 - 05:17 PM (IST)

ਸਰਹੱਦ ਪਾਰ: ਸ਼ੱਕ ਨੇ ਉਜਾੜਿਆ ਪਰਿਵਾਰ, ਪਤਨੀ ਤੇ ਮਾਸੂਮ ਧੀ ਦੇ ਕਤਲ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਗੁਰਦਾਸਪੁਰ/ਲਾਹੌਰ (ਵਿਨੋਦ) : ਲਾਹੌਰ ਦੇ ਲਿਆਕਤਾਬਾਦ ਇਲਾਕੇ ’ਚ ਇਕ ਵਿਅਕਤੀ ਨੇ ਅਣਖ ਦੀ ਖ਼ਾਤਰ ਆਪਣੀ ਪਤਨੀ ਅਤੇ ਦੋ ਸਾਲਾ ਕੁੜੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਤੇ ਫਿਰ ਆਪ ਨੂੰ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੂਤਰਾਂ ਅਨੁਸਾਰ ਮੋਹਸਿਨ ਮੁਸ਼ਤਾਕ ਮਸੀਹ ਵਾਸੀ ਸੇਂਟ ਜੋਹਨ ਕਾਲੋਨੀ ਲਿਆਕਤਾਬਾਦ ਲਾਹੌਰ ਨੇ ਆਪਣੀ ਪਹਿਲਾਂ ਪਤਨੀ ਮਾਰੀਆਂ ਅਤੇ ਆਪਣੀ ਦੋ ਸਾਲਾ ਕੁੜੀ ਹੀਨਾ ਨੂੰ ਗੋਲ਼ੀ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। ਉਸ ਦੇ ਬਾਅਦ ਦੋਸ਼ੀ ਨੇ ਆਪਣੇ ਇਕ ਰਿਸ਼ਤੇਦਾਰ ਅਜਹਰ ਖੋਖਰ ਤੇ ਗੋਲ਼ੀਆਂ ਚਲਾਈਆਂ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਤੋਂ ਬਾਅਦ ਮੋਹੀਸਨ ਮਸੀਹ ਨੇ ਆਪਣੇ ਸਿਰ 'ਤੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਪਾਰਟੀ 'ਚ ਕੀਤੀਆਂ ਅਹਿਮ ਨਿਯੁਕਤੀਆਂ, ਜਾਣੋ ਕਿਸ ਨੂੰ ਸੌਂਪੀ ਕਿਹੜੀ ਜ਼ਿੰਮੇਵਾਰੀ

ਜ਼ਖ਼ਮੀ ਅਜ਼ਹਰ ਖੋਖਰ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਮੋਹੀਸਨ ਮਸੀਹ ਸ਼ੱਕ ਕਰਦਾ ਸੀ ਕਿ ਉਸ ਦੀ ਪਤਨੀ ਅਤੇ ਮੇਰੇ ਵਿਚ ਨਾਜਾਇਜ਼ ਸਬੰਧ ਹਨ। ਇਸ ਸਬੰਧੀ ਕਈ ਵਾਰ ਮਾਰੀਆਂ ਅਤੇ ਉਸ ਨਾਲ ਦੋਸ਼ੀ ਮੋਹੀਸਨ ਮਸੀਹ ਦਾ ਵਿਵਾਦ ਵੀ ਹੋ ਚੁੱਕਾ ਹੈ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। 

ਇਹ ਵੀ ਪੜ੍ਹੋ- ਇੰਗਲੈਂਡ-ਕੈਨੇਡਾ 'ਚ ਪੜ੍ਹਾਈ ਕਰਨਾ ਸੌਖਾ ਨਹੀਂ, ਪੰਜਾਬੀਆਂ ਨੂੰ 5 ਵੱਡੀਆਂ ਚੁਣੌਤੀਆਂ ਦਾ ਕਰਨਾ ਪੈਂਦਾ ਸਾਹਮਣਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News