ਵਿਆਹ ਤੋਂ 48 ਘੰਟਿਆਂ ਬਾਅਦ ਹੋਈ ਪਤੀ ਦੀ ਮੌਤ, ਨਵਵਿਆਹੀ ਦੇ ਹੱਥਾਂ ''ਚ ਤੋੜਿਆ ਦਮ, ਦੇਖੋ ਦਰਦਨਾਕ ਤਸਵੀਰਾਂ

05/23/2017 1:00:04 PM

 ਮਾਨਚੈਸਟਰ— ਦੋ ਲੋਕ ਵਿਆਹ ਦੇ ਬੰਧਨ ਵਿਚ ਬੱਝ ਕੇ ਸੱਤ ਜਨਮਾਂ ਤੱਕ ਇਕੱਠੇ ਰਹਿਣ ਦੀਆਂ ਸਹੁੰਆਂ ਖਾਂਦੇ ਹਨ ਪਰ ਜੇਕਰ ਇਹ ਸਾਥ 48 ਘੰਟਿਆਂ ਵਿਚ ਹੀ ਇਸ ਦਰਦਨਾਕ ਤਰੀਕੇ ਨਾਲ ਟੁੱਟੇ ਤਾਂ ਕਿਸੇ ਵੀ ਦੇਖਣ ਵਾਲੇ ਦਾ ਤ੍ਰਾਹ ਨਿਕਲ ਜਾਵੇਗਾ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਬ੍ਰਿਟੇਨ ਦੇ ਗ੍ਰੇਟਰ ਮਾਨਚੈਸਟਰ ਵਿਚ, ਜਿੱਥੇ ਇਕ ਜੋੜਾ 63 ਸਾਲਾ ਰੇਅਮੰਡ ਕਰਸ਼ਾਅ ਅਤੇ 45 ਸਾਲਾ ਟਰੇਸੀ ਬਰੂਕਸ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਹਾਜ਼ਰੀ ਵਿਚ ਵਿਆਹ ਦੇ ਬੰਧਨ ਵਿਚ ਬੱਝਿਆ ਅਤੇ 48 ਘੰਟਿਆਂ ਬਾਅਦ ਵਿਚ ਰੇਅਮੰਡ ਨੇ ਨਵਵਿਆਹੀ ਟਰੇਸੀ ਦੇ ਹੱਥਾਂ ਵਿਚ ਦਮ ਤੋੜ ਦਿੱਤਾ। ਅਸਲ ਵਿਚ ਰੇਅਮੰਡ ਕੈਂਸਰ ਦਾ ਮਰੀਜ਼ ਸੀ ਅਤੇ ਉਸ ਦੀ ਇਹ ਬੀਮਾਰੀ ਆਖਰੀ ਸਟੇਜ ''ਤੇ ਸੀ। ਦੋਹਾਂ ਨੇ ਅਗਲੇ ਸਾਲ ਵਿਆਹ ਕਰਵਾਉਣਾ ਸੀ ਪਰ ਡਾਕਟਰਾਂ ਨੇ ਜਦੋਂ ਉਨ੍ਹਾਂ ਨੂੰ ਦੱਸਿਆ ਕਿ ਰੇਅ ਕੁਝ ਹੀ ਦਿਨਾਂ ਦਾ ਮਹਿਮਾਨ ਹੈ ਤਾਂ ਦੋਹਾਂ ਨੇ 24 ਘੰਟਿਆਂ ਵਿਚ ਹੀ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ। ਇਕ ਚੈਰਿਟੀ ਸੰਸਥਾ ਨੇ ਦੋਹਾਂ ਦੇ ਵਿਆਹ ਦਾ ਸਾਰਾ ਆਯੋਜਨ ਕੀਤਾ ਤਾਂ ਜੋ ਰੇਅ ਦੀ ਆਖਰੀ ਇੱਛਾ ਪੂਰੀ ਕੀਤੀ ਜਾ ਸਕੇ। ਹਸਪਤਾਲ ਦੇ ਬੈੱਡ ''ਤੇ ਰੇਅ ਅਤੇ ਟਰੇਸੀ ਦਾ ਵਿਆਹ ਹੋਇਆ। ਚੈਰਿਟੀ ਸੰਸਥਾ ਨੇ ਰੇਅ ਦੀ ਮੌਤ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦੁਖੀ ਦਿਲ ਨਾਲ ਕਹਿਣਾ ਪੈ ਰਿਹਾ ਹੈ ਕਿ ਵਿਆਹ ਤੋਂ 48 ਘੰਟਿਆਂ ਬਾਅਦ ਹੀ ਇਹ ਲਾੜਾ ਆਪਣੀ ਲਾੜੀ ਨੂੰ ਛੱਡ ਗਿਆ।


Kulvinder Mahi

News Editor

Related News