ਅਮਰੀਕਾ ਦੇ ਅਲਬਾਮਾ ਤੇ ਜਾਰਜੀਆ 'ਚ ਤੂਫਾਨ ਨੇ ਮਚਾਈ ਤਬਾਹੀ, 6 ਲੋਕਾਂ ਦੀ ਮੌਤ ਤੇ 38000 ਘਰਾਂ ਬਿਜਲੀ ਠੱਪ
Sunday, Mar 28, 2021 - 04:02 AM (IST)
ਅਲਬਾਮਾ - ਅਮਰੀਕਾ ਦੇ ਦੱਖਣੀ ਹਿੱਸਿਆਂ ਵਿਚ ਆਈ ਤੇਜ਼ ਹਨੇਰੀ ਅਤੇ ਤੂਫਾਨ ਕਾਰਣ ਘਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਆਖਿਆ ਕਿ ਵੀਰਵਾਰ ਸ਼ਾਮ ਨੂੰ ਆਏ ਤੂਫਾਨ ਕਾਰਣ ਅਲਬਾਮਾ ਦੇ ਕਾਲਹੋਨ ਕਾਊਂਟੀ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਵੀ ਹੋ ਗਏ। ਵੈਸਟ ਜਾਰਜੀਆ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ। ਤੂਫਾਨ ਕਾਰਣ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਅਲਬਾਮਾ ਅਤੇ ਜਾਰਜੀਆ ਦੇ ਕਰੀਬ 38,000 ਘਰ ਅਤੇ ਦੁਕਾਨਾਂ ਵਿਚ ਬਿਜਲੀ ਠੱਪ ਰਹੀ।
ਇਹ ਵੀ ਪੜੋ - ਅਮਰੀਕਾ ਨੇ ਭਾਰਤ ਵਿਰੁੱਧ ਚੁੱਕਿਆ ਵੱਡਾ ਕਦਮ, ਲਗਾਇਆ ਭਾਰੀ ਟੈਰਿਫ
ਵੱਖ-ਵੱਖ ਥਾਵਾਂ 'ਤੇ ਕੁੱਲ 23 ਵਾਵਰੋਲੇ ਆਏ
ਮੌਸਮ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਪੱਛਮੀ ਜਾਰਜੀਆ ਦੇ ਨਿਊਨਾਨ ਸ਼ਹਿਰ ਵਿਚ ਇਕ ਤੂਫਾਨ ਆਇਆ। ਜਿਸ ਕਾਰਣ ਕਈ ਘਰਾਂ ਦੀਆਂ ਛੱਤਾਂ, ਦਰੱਖਤ ਅਤੇ ਖੰਭੇ ਨੁਕਸਾਨੇ ਗਏ। ਕੋਵੇਤਾ ਕਾਊਂਟੀ, ਜਾਰਜੀਆ ਦੇ ਫਾਇਰ ਚੀਫ ਪੈਟ ਵਿਲਸਨ ਨੇ ਕਿਹਾ ਕਿ ਤੂਫਾਨ ਨਾਲ ਨਿਊਨਾਨ ਦੇ ਕਵੋਤਾ ਕਾਊਂਟੀ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ। ਮੌਸਮ ਵਿਭਾਗ ਮੁਤਾਬਕ ਵੱਖ-ਵੱਖ ਥਾਵਾਂ 'ਤੇ ਕੁੱਲ ਵਾਵਰੋਲਿਆਂ ਦੇ ਆਉਣ ਦਾ ਪਤਾ ਲੱਗਾ ਹੈ। ਅਲਬਾਮਾ ਵਿਚ 17, ਜਾਰਜੀਆ ਵਿਚ 5 ਅਤੇ ਮਿਸੀਸਿਪੀ ਵਿਚ ਇਕ ਵਾਵਰੋਲਾ ਆਉਣ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜੋ - ਅਮਰੀਕਾ ਦੀ ਇਸ ਯੂਨੀਵਰਸਿਟੀ ਦੇ ਡਾਕਟਰ ਨੇ ਮਹਿਲਾਵਾਂ ਦਾ ਕੀਤਾ ਸੈਕਸ ਸ਼ੋਸ਼ਣ, ਹੁਣ ਦੇਣੇ ਪੈਣਗੇ 8 ਹਜ਼ਾਰ ਕਰੋੜ ਰੁਪਏ
ਪਿਛਲੇ ਸਾਲ ਮਾਰਚ ਵਿਚ ਹੀ ਟੇਨੇਸੀ 'ਚ ਆਏ ਤੂਫਾਨ ਕਾਰਣ ਹੋਈ ਸੀ 25 ਲੋਕਾਂ ਦੀ ਮੌਤ
ਅਮਰੀਕਾ ਦੇ ਟੇਨੇਸੀ ਵਿਚ 5 ਮਾਰਚ 2020 ਵਿਚ ਆਏ ਤੂਫਾਨ ਕਾਰਣ 25 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਲੋਕ ਜ਼ਖਮੀ ਹੋ ਗਏ ਸਨ। ਇਸ ਤੂਫਾਨ ਨਾਲ ਕਈ ਇਮਾਰਤਾਂ ਅਤੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ ਸਨ। ਤੂਫਾਨ ਕਾਰਣ ਅਮਰੀਕੀ ਸੂਬੇ ਵਿਚ ਪ੍ਰਾਇਮਰੀ ਚੋਣਾਂ ਲਈ ਵੋਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। ਤੂਫਾਨ ਦੀ ਲਪੇਟ ਵਿਚ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਘਰਾਂ ਨੂੰ ਛੱਡ ਕੇ ਭੱਜਣਾ ਪਿਆ ਸੀ। ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਸੀ।
ਇਹ ਵੀ ਪੜੋ - ਪਾਕਿ ਦੀ ਮਸ਼ਹੂਰ ਅਦਾਕਾਰਾ ਨੇ ਕਿਹਾ, 'ਰੋਲ ਦੇ ਬਦਲੇ ਫਿਲਮ-ਮੇਕਰ ਨੇ ਨਾਲ ਸੋਣ ਲਈ ਕਿਹਾ'