ਖਤਰਨਾਕ ਤੂਫਾਨ ਆਉਣ ਤੋਂ ਪਹਿਲਾਂ ਫਲੋਰੀਡਾ ’ਚ ਬਚਾਅ ਪ੍ਰਬੰਧ ਜਾਰੀ

Saturday, Aug 31, 2019 - 09:57 AM (IST)

ਖਤਰਨਾਕ ਤੂਫਾਨ ਆਉਣ ਤੋਂ ਪਹਿਲਾਂ ਫਲੋਰੀਡਾ ’ਚ ਬਚਾਅ ਪ੍ਰਬੰਧ ਜਾਰੀ

ਫਲੋਰੀਡਾ— ਅਮਰੀਕੀ ਰਾਸ਼ਟਰੀ ਤੂਫਾਨ ਕੇਂਦਰ ਮੁਤਾਬਕ ਖਤਰਨਾਕ ਤੂਫਾਨ ਡੋਰੀਅਨ ਵੀਰਵਾਰ ਦੇਰ ਰਾਤ ਨੂੰ ਦੂਜੀ ਸ਼੍ਰੇਣੀ ਤੋਂ ਬਦਲ ਕੇ ਬੇਹੱਦ ਖਤਰਨਾਕ ਸ਼੍ਰੇਣੀ 4 ਦੇ ਤੂਫਾਨ ’ਚ ਬਦਲ ਗਿਆ, ਜੋ ਕਿ ਚਿੰਤਾ ਦਾ ਕਾਰਨ ਹੈ। ਇਹ ਤੂਫਾਨ ਸੰਯੁਕਤ ਰਾਜ ਅਮਰੀਕਾ ਦੇ ਫਲੋਰੀਡਾ ਵਲੋਂ ਵਧ ਰਿਹਾ ਹੈ। ਇਸੇ ਕਾਰਨ ਰਾਸ਼ਟਰਪਤੀ ਟਰੰਪ ਨੇ ਆਪਣੀ ਵਿਦੇਸ਼ ਯਾਤਰਾ ਵੀ ਰੱਦ ਕਰ ਦਿੱਤੀ ਹੈ। ਉਨ੍ਹਾਂ ਦਾ ਪੋਲੈਂਡ ਜਾਣ ਦਾ ਪਲਾਨ ਸੀ। 

PunjabKesari

ਓਰੈਂਜ ਕਾਊਂਟੀ ਐਤਵਾਰ ਸਵੇਰੇ 8 ਵਜੇ ਤੋਂ 12 ਐਮਰਜੈਂਸੀ ਸ਼ੈਲਟਰ ਖੋਲ੍ਹ ਦੇਵੇਗੀ ਤਾਂ ਕਿ ਤੂਫਾਨ ਤੋਂ ਬਚਣ ਲਈ ਲੋਕ ਇੱਥੇ ਸ਼ਰਣ ਲੈ ਸਕਣ। ਤੂਫਾਨ ਕਾਰਨ ਬੱਤੀ ਗੁੱਲ ਹੋਣ ’ਤੇ 200 ਜਨਰੇਟਰ ਸ਼ੁਰੂਆਤੀ ਮਦਦ ਦੇਣਗੇ। ਇਸ ਦੇ ਇਲਾਵਾ ਲਗਭਗ 28,000 ਲਾਈਨ ਮੈਨ ਅਤੇ ਹੋਰ ਕਰਮਚਾਰੀ ਬਿਜਲੀ ਪ੍ਰਬੰਧਾਂ ਦੀ ਮਦਦ ਕਰਨ ਲਈ ਲਗਾ ਦਿੱਤੇ ਗਏ ਹਨ। 3 ਸਤੰਬਰ ਨੂੰ ਜ਼ਿਲੇ ਦੇ ਲਗਭਗ 30 ਸਕੂਲਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ 30 ਕਾਲਜਾਂ ਨੂੰ ਵੀ ਬੰਦ ਕੀਤਾ ਜਾਵੇਗਾ, ਇਸ ਸਬੰਧੀ ਜਾਣਕਾਰੀ ਉਨ੍ਹਾਂ ਦੀ ਵੈੱਬਸਾਈਟ ਤੋਂ ਮਿਲ ਸਕੇਗੀ।

PunjabKesari

ਮਾਰਟਿਨ ਕਾਊਂਟੀ ਨੇ ਐਲਾਨ ਕੀਤਾ ਹੈ ਕਿ ਉਹ ਐਤਵਾਰ ਨੂੰ ਘਰਾਂ ਨੂੰ ਖਾਲੀ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦੇਣਗੇ। ਲੋਕਾਂ ਨੂੰ ਸਖਤਾਈ ਨਾਲ ਦੱਸ ਦਿੱਤਾ ਗਿਆ ਹੈ ਕਿ ਜਦੋਂ ਉਨ੍ਹਾਂ ਨੂੰ ਘਰ ਛੱਡਣ ਲਈ ਕਿਹਾ ਜਾਵੇਗਾ, ਉਦੋਂ ਹੀ ਉਨ੍ਹਾਂ ਨੂੰ ਘਰ ਛੱਡਣੇ ਪੈਣਗੇ। ਹਾਲਾਂਕਿ ਬਾਕੀ ਪ੍ਰਬੰਧ ਸਥਿਤੀ ਨੂੰ ਦੇਖ ਕੇ ਬਦਲੇ ਵੀ ਜਾ ਸਕਦੇ ਹਨ। ਇਸ ਸਮੇਂ ਫਲੋਰੀਡਾ ਵਾਸੀਆਂ ’ਤੇ ਖਤਰਾ ਵਧਦਾ ਜਾ ਰਿਹਾ ਹੈ। ਲੋਕ ਆਪਣੇ ਘਰਾਂ ਨੂੰ ਪੱਕਾ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ ਅਤੇ ਰੇਤਾ ਦੀਆਂ ਬੋਰੀਆਂ ਘਰਾਂ ਅੱਗੇ ਲਗਾ ਰਹੇ ਹਨ। ਲੋਕਾਂ ਨੇ ਰਾਸ਼ਨ ਜਮ੍ਹਾ ਕਰ ਲਿਆ ਹੈ ਤਾਂ ਕਿ ਘਰੋਂ ਬਾਹਰ ਨਿਕਲਣ ਨਾ ਪਵੇ। ਜ਼ਿਕਰਯੋਗ ਹੈ ਕਿ ਤੂਫਾਨ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। 


Related News