ਫਿਲੀਪੀਨਜ਼ 'ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ

Tuesday, Apr 12, 2022 - 09:44 AM (IST)

ਫਿਲੀਪੀਨਜ਼ 'ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ

ਮਨੀਲਾ (ਏਜੰਸੀ)- ਫਿਲੀਪੀਨਜ਼ ਵਿਚ ਤੂਫ਼ਾਨ ਆਗਾਟੋਨ ਕਾਰਨ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਸੀ.ਐੱਨ.ਐੱਨ. ਨੇ ਫਿਲੀਪੀਨਜ਼ ਦੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਤੂਫ਼ਾਨ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਮੀਡੀਆ ਮੁਤਾਬਕ ਸਿਟੀ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਦਫ਼ਤਰ ਦੀ ਤਾਜ਼ਾ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਫਿਲੀਪੀਨਜ਼ ਦੇ ਪੂਰਬੀ ਤੱਟ ਦੇ 3 ਵੱਖ-ਵੱਖ ਸ਼ਹਿਰਾਂ ਵਿਚ 14 ਲੋਕ ਮ੍ਰਿਤਕ ਪਾਏ ਗਏ ਹਨ। ਜਦੋਂਕਿ 6 ਲੋਕ ਲਾਪਤਾ ਦੱਸੇ ਗਏ ਹਨ ਅਤੇ 16 ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਤੂਫ਼ਾਨ ਕਾਰਨ 7 ਪਿੰਡਾਂ ਦੇ 100 ਤੋਂ ਜ਼ਿਆਦਾ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਆਗਾਟੋਨ ਤੂਫ਼ਾਨ ਐਤਵਾਰ ਨੂੰ ਦੇਸ਼ ਦੇ ਪੂਰਬੀ ਤੱਟ ਨਾਲ ਟਕਰਾਇਆ ਸੀ। ਇਸ ਦੇ ਬਾਅਦ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲੀਆਂ। ਤੇਜ਼ ਮੀਂਹ ਕਾਰਨ ਪੂਰਬੀ ਸਮਰ ਸੂਬੇ ਸਮੇਤ ਗਈ ਖੇਤਰਾਂ ਵਿਚ ਜ਼ਮੀਨ ਖਿਸਕ ਗਈ।


author

cherry

Content Editor

Related News