ਯੂਕ੍ਰੇਨ ਤੋਂ ਆਏ ਲੋਕਾਂ ਨੂੰ ਸ਼ਰਨ ਦੇਵੇਗਾ ਹੰਗਰੀ
Sunday, Feb 27, 2022 - 12:42 AM (IST)
ਬੇਰੇਸੁਰਨੀ-ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਨੇ ਕਿਹਾ ਕਿ ਹੰਗਰੀ ਯੂਕ੍ਰੇਨ ਤੋਂ ਆਉਣ ਵਾਲੇ ਸਾਰੇ ਨਾਗਰਿਕਾਂ ਅਤੇ ਹੋਰ ਲੋਕਾਂ ਦਾ ਸਵਾਗਤ ਕਰ ਰਿਹਾ ਹੈ। ਸਰਹੱਦੀ ਸ਼ਹਿਰ ਬੇਰੇਗਸੁਰਨੀ 'ਚ ਪ੍ਰੈੱਸ ਕਾਨਫਰੰਸ 'ਚ ਓਰਬਾਨ ਨੇ ਕਿਹਾ ਕਿ ਮੈਂ ਅਜਿਹੇ ਲੋਕਾਂ ਨੂੰ ਵੀ ਦੇਖਿਆ ਹੈ ਜਿਨ੍ਹਾਂ ਕੋਲ ਕੋਈ ਯਾਤਰਾ ਦਸਤਾਵੇਜ਼ ਨਹੀਂ ਹਨ ਪਰ ਅਸੀਂ ਉਨ੍ਹਾਂ ਨੂੰ ਯਾਤਰਾ ਦਸਤਾਵੇਜ਼ ਵੀ ਉਪਲੱਬਧ ਕਰਵਾ ਰਹੇ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਵੀ ਇਜਾਜ਼ਤ ਦੇ ਰਹੇ ਹਾਂ ਜੋ ਉਚਿਤ ਜਾਂਚ ਪ੍ਰਕਿਰਿਆ ਤੋਂ ਬਾਅਦ ਹੋਰ ਦੇਸ਼ਾਂ ਤੋਂ ਆਏ ਹਨ।
ਇਹ ਵੀ ਪੜ੍ਹੋ : ਭਾਰਤ ‘ਇਕਲੌਤਾ ਦੇਸ਼’ ਜਿਸ ਨੇ ਦੂਸਰਿਆਂ ਦੀ ਕਦੇ ਇਕ ਇੰਚ ਜ਼ਮੀਨ ਨਹੀਂ ਹੜੱਪੀ : ਰਾਜਨਾਥ
ਜੰਗ ਕਾਰਨ ਯੂਕ੍ਰੇਨ ਤੋਂ ਭੱਜ ਕੇ ਕਈ ਹਜ਼ਾਰ ਸ਼ਰਨਾਰਥੀ ਹਾਲ ਦੇ ਦਿਨਾਂ 'ਚ ਹੰਗਰੀ 'ਚ ਦਾਖਲ ਹੋ ਚੁੱਕੇ ਹਨ। ਇਹ ਲੋਕ ਯੂਕ੍ਰੇਨ ਨਾਲ ਹੰਗਰੀ ਦੀ 137 ਕਿਲੋਮੀਟਰ ਦੀ ਸਰਹੱਦ ਕੋਲ ਪੰਜ ਸਰਹੱਦੀ ਲਾਂਘਿਆਂ ਰਾਹੀਂ ਦਾਖਲ ਹੋ ਰਹੇ ਹਨ। ਹੰਗਰੀ 'ਚ ਓਰਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਾਲ ਦੇ ਸਾਲਾਂ 'ਚ ਪ੍ਰਵਾਸੀਆਂ ਨੂੰ ਲੈ ਕੇ ਆਪਣੇ ਰੁਖ਼ ਸਖਤ ਕੀਤਾ ਹੈ।
ਇਹ ਵੀ ਪੜ੍ਹੋ : ਛੋਟੇ ਭਰਾ ਨੂੰ ਬਚਾਉਂਦਿਆਂ ਵੱਡੇ ਭਰਾ ਦੀ ਕਰੰਟ ਲੱਗਣ ਨਾਲ ਮੌਤ
ਯੂਰਪੀਨ ਯੂਨੀਅਨ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਭ ਤੋਂ ਕਰੀਬੀ ਸਹਿਯੋਗੀ ਦੇ ਰੂਪ 'ਚ ਓਰਬਾਨ ਨੇ ਕ੍ਰੈਮਲਿਨ ਨਾਲ ਆਰਥਿਕ ਅਤੇ ਕੂਟਨੀਤਕ ਸਬੰਧ ਬਣਾਏ ਹਨ। ਹਾਲਾਂਕਿ, ਓਰਬਾਨ ਨੇ ਕਿਹਾ ਕਿ ਹੰਗਰੀ ਦੇ ਗੁਆਂਢੀ 'ਤੇ ਰੂਸ ਦੇ ਹਮਲੇ ਨਾਲ ਪੁਤਿਨ ਨਾਲ ਸਬੰਧਾਂ 'ਚ ਬਦਲਾਅ ਦੀ ਸੰਭਾਵਨਾ ਹੈ ਅਤੇ ਹੰਗਰੀ ਯੂਰਪੀਨ ਪੱਧਰ 'ਤੇ ਮਾਸਕੋ ਵਿਰੁੱਧ ਸਾਰੇ ਪ੍ਰਸਤਾਵਿਤ ਪਾਬੰਦੀਆਂ ਦਾ ਸਮਰਥਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ‘ਚ ਫਸੇ ਭਾਰਤੀਆਂ ‘ਚ ਫਗਵਾੜਾ ਦੇ ਦੋ ਵਿਦਿਆਰਥੀ ਵੀ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ