ਜਪਾਨ ''ਚ ਜੰਗਲ ਦੀ ਅੱਗ ਕਾਰਨ ਸੈਂਕੜੇ ਲੋਕਾਂ ਨੇ ਛੱਡੇ ਆਪਣੇ ਘਰ
Tuesday, Mar 04, 2025 - 03:55 PM (IST)

ਟੋਕੀਓ (ਏਜੰਸੀ)- ਜਾਪਾਨ ਵਿੱਚ ਜੰਗਲ ਦੀ ਅੱਗ ਨੇ ਉੱਤਰ-ਪੂਰਬੀ ਤੱਟਵਰਤੀ ਸ਼ਹਿਰ ਵਿੱਚ ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਸੈਂਕੜੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਅੱਗ ਅਤੇ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ, ਓਫੁਨਾਟੋ ਵਿੱਚ ਪਿਛਲੇ ਬੁੱਧਵਾਰ ਨੂੰ ਲੱਗੀ ਅੱਗ ਨਾਲ ਹੁਣ ਤੱਕ ਲਗਭਗ 2,100 ਹੈਕਟੇਅਰ (5,190 ਏਕੜ) ਜੰਗਲ ਸੜ੍ਹ ਚੁੱਕਾ ਹੈ।
ਏਜੰਸੀ ਨੇ ਕਿਹਾ ਕਿ ਘੱਟੋ-ਘੱਟ 84 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 1,200 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਕੁਝ ਇਲਾਕਿਆਂ ਵਿੱਚ ਅੱਗ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਇਸ ਨਾਲ ਨਜਿੱਠਣ ਲਈ ਦੇਸ਼ ਭਰ ਤੋਂ 2,000 ਤੋਂ ਵੱਧ ਸੈਨਿਕ ਅਤੇ ਅੱਗ ਬੁਝਾਊ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਏਜੰਸੀ ਨੇ ਕਿਹਾ ਕਿ ਪਿਛਲੇ ਵੀਰਵਾਰ ਨੂੰ ਇੱਕ ਵਿਅਕਤੀ ਸੜਕ 'ਤੇ ਮ੍ਰਿਤਕ ਮਿਲਿਆ ਸੀ ਅਤੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਮੌਤ ਅੱਗ ਨਾਲ ਜੁੜੀ ਹੋਈ ਹੈ।