ਸਿਓਲ 'ਚ ਬਰਫੀਲੇ ਤੂਫਾਨ ਕਾਰਨ ਸੈਂਕੜੇ ਉਡਾਣਾਂ ਰੱਦ
Wednesday, Nov 27, 2024 - 01:00 PM (IST)
ਸਿਓਲ (ਏਜੰਸੀ)- ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਬੁੱਧਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਆਵਾਜਾਈ ਵਿੱਚ ਵਿਘਨ ਪਿਆ। ਨਵੰਬਰ ਦੇ ਮਹੀਨੇ ਦੱਖਣੀ ਕੋਰੀਆ 'ਚ ਆਏ ਇਸ ਬਰਫੀਲੇ ਤੂਫਾਨ ਨੂੰ ਪਿਛਲੇ 50 ਸਾਲਾਂ 'ਚ ਸਭ ਤੋਂ ਭਿਆਨਕ ਦੱਸਿਆ ਜਾ ਰਿਹਾ ਹੈ। ਦੱਖਣੀ ਕੋਰੀਆ ਦੀ ਮੌਸਮ ਏਜੰਸੀ ਨੇ ਕਿਹਾ ਕਿ ਉੱਤਰੀ ਅਤੇ ਸਿਓਲ ਦੇ ਆਸਪਾਸ ਦੇ ਖੇਤਰਾਂ ਵਿੱਚ 20 ਸੈਂਟੀਮੀਟਰ ਬਰਫਬਾਰੀ ਹੋਈ ਹੈ।
ਇਹ ਵੀ ਪੜ੍ਹੋ: 40 ਹਜ਼ਾਰ ਕਰੋੜ ਦੀ ਦੌਲਤ ਠੁਕਰਾ ਕਾਰੋਬਾਰੀ ਆਨੰਦ ਕ੍ਰਿਸ਼ਨਨ ਮੁੰਡਾ ਬਣ ਗਿਆ ਭਿਕਸ਼ੂ
ਏਜੰਸੀ ਮੁਤਾਬਕ ਇਹ 52 ਸਾਲਾਂ 'ਚ ਸਿਓਲ 'ਚ ਆਉਣ ਵਾਲਾ ਸਭ ਤੋਂ ਭਿਆਨਕ ਬਰਫੀਲਾ ਤੂਫਾਨ ਸੀ। 28 ਨਵੰਬਰ 1972 ਨੂੰ ਸਿਓਲ ਵਿੱਚ ਆਏ ਤੂਫ਼ਾਨ ਕਾਰਨ 12 ਸੈਂਟੀਮੀਟਰ ਬਰਫ਼ ਪਈ ਸੀ। ਇਸ ਬਰਫੀਲੇ ਤੂਫਾਨ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਦੇਸ਼ ਦੇ ਮੱਧ, ਪੂਰਬੀ ਅਤੇ ਦੱਖਣ-ਪੱਛਮੀ ਖੇਤਰਾਂ ਵਿੱਚ 10 ਤੋਂ 23 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ। ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਘੱਟੋ-ਘੱਟ 220 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਉਡਾਣ ਵਿਚ ਦੇਰੀ ਹੋਈ।
ਇਹ ਵੀ ਪੜ੍ਹੋ: ਕੈਨੇਡਾ 'ਚ ਹਿੰਸਾ ਦੌਰਾਨ ਪਾਰਟੀ 'ਚ ਨੱਚਦੇ ਰਹੇ PM ਟਰੂਡੋ, ਵੀਡੀਓ ਵਾਇਰਲ
ਅਧਿਕਾਰੀਆਂ ਨੇ ਕਰੀਬ 90 ਕਿਸ਼ਤੀਆਂ ਨੂੰ ਬੰਦਰਗਾਹ 'ਤੇ ਰਹਿਣ ਦਾ ਆਦੇਸ਼ ਦਿੱਤਾ ਹੈ। ਸਿਓਲ ਵਿਚ ਸੜਕਾਂ 'ਤੇ ਬਰਫ ਜਮ੍ਹਾ ਹੋਣ ਨਾਲ ਸਵੇਰੇ ਆਵਾਜਾਈ ਹੌਲੀ ਰਹੀ, ਜਦੋਂਕਿ ਦੇਸ਼ ਭਰ ਵਿਚ ਐਮਰਜੈਂਸੀ ਕਰਮਚਾਰੀਆਂ ਨੇ ਸੜਕਾਂ 'ਤੇ ਡਿੱਗੇ ਦਰੱਖਤਾਂ, ਸੰਕੇਤ ਬੋਰਡਾਂ ਅਤੇ ਹੋਰ ਸੁਰੱਖਿਆ ਜੋਖਮਾਂ ਨੂੰ ਦੂਰ ਕਰਨ ਲਈ ਲਈ ਕੰਮ ਕੀਤਾ। ਮੌਸਮ ਏਜੰਸੀ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਵੀਰਵਾਰ ਦੁਪਹਿਰ ਤੱਕ ਬਰਫਬਾਰੀ ਜਾਰੀ ਰਹੇਗੀ।
ਇਹ ਵੀ ਪੜ੍ਹੋ: ਰੁਕ ਜਾਵੇਗੀ ਜੰਗ! ਇਜ਼ਰਾਈਲ ਅਤੇ ਹਿਜ਼ਬੁੱਲਾ ਜੰਗਬੰਦੀ ਲਈ ਹੋਏ ਸਹਿਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8